ETV Bharat / state

ਸਿੱਧੂ ਨੇ ਚੰਨੀ ਦੀ ਹਮਾਇਤ ਕਰਨ 'ਤੇ ਵੱਟੀ ਚੁੱਪ, ਕਿਹਾ..... - Navjot Singh Sidhu

ਕਾਂਗਰਸ ਦੇ ਸੀਐਮ ਚਿਹਰਾ ਚਰਨਜੀਤ ਚੰਨੀ ਦੇ ਨਾਲ ਚੱਲਣ ਦੇ ਸਵਾਲ ’ਤੇ ਨਵਜੋਤ ਸਿੱਧੂ (Navjot Singh Sidhu) ਨੇ ਕਿਹਾ ਕਿ ਉਹ ਕਾਂਗਰਸ ਹਾਈਕਮਾਨ ਅਤੇ ਪੰਜਾਬ ਨਾਲ ਖੜ੍ਹੇ ਹਨ। ਇਸ ਮੌਕੇ ਸਿੱਧੂ ਚੰਨੀ ਦੀ ਖੁੱਲ੍ਹ ਹਮਾਇਤ ਕਰਦੇ ਵਿਖਾਈ ਨਹੀਂ ਦਿੱਤੇ। ਇਸ ਦੌਰਾਨ ਸਿੱਧੂ ਨੇ ਮਜੀਠੀਆ ਖਿਲਾਫ਼ ਜੰਮਕੇ ਭੜਾਸ ਕੱਢੀ ਹੈ।

ਸਿੱਧੂ ਨੇ ਚੰਨੀ ਦੀ ਹਮਾਇਤ ਕਰਨ 'ਤੇ ਵੱਟੀ ਚੁੱਪ

author img

By

Published : Feb 7, 2022, 7:42 PM IST

ਅੰਮ੍ਰਿਤਸਰ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਸੂਬੇ ਦੀ ਸਿਆਸਤ ਭਖਦੀ ਜਾ ਰਹੀ ਹੈ। ਰਾਹੁਲ ਗਾਂਧੀ ਵੱਲੋਂ ਕਾਂਗਰਸ ਦੇ ਸੀਐਮ ਚਿਹਰੇ ਦਾ ਐਲਾਨ ਕਰ ਦਿੱਤਾ ਗਿਆ। ਚਰਨਜੀਤ ਚੰਨੀ ਨੂੰ ਸੀਐਮ ਚਿਹਰਾ ਐਲਾਨਣ ਤੋਂ ਬਾਅਦ ਜਿੱਥੇ ਸੂਬੇ ਦੀ ਸਿਆਸਤ ਦੇ ਸਮੀਕਰਨ ਦੇ ਬਦਲਦੇ ਵਿਖਾਈ ਦੇ ਰਹੇ ਹਨ ਉੱਥੇ ਹੀ ਕਾਂਗਰਸ ਦੇ ਅੰਦਰ ਵੀ ਕਾਫੀ ਚੀਜ਼ਾਂ ਬਦਲੀਆਂ ਵਿਖਾਈ ਦੇ ਰਹੀਆਂ ਹਨ।

ਕੀ ਸਿੱਧੂ ਕਰਨਗੇ ਚੰਨੀ ਦੀ ਹਮਾਇਤ, ਵੱਡਾ ਸਵਾਲ ?

ਵੱਡਾ ਸਵਾਲ ਇਹੀ ਸੁਰਖੀਆਂ ਬਣਿਆ ਹੋਇਆ ਹੈ ਕਿ ਕੀ ਹੁਣ ਨਵਜੋਤ ਸਿੱਧੂ ਅੱਗੇ ਕੀ ਕਰਨਗੇ। ਕਿਉਂਕਿ ਸਿਆਸੀ ਮਾਹਰਾਂ ਦੀ ਮੰਨੀਏ ਤਾਂ ਸਿੱਧੂ ਆਪਣੇ ਆਪ ਨੂੰ ਸੀਐਮ ਚਿਹਰੇ ਮੰਨ ਰਹੇ ਸਨ ਪਰ ਹਾਈਕਮਾਨ ਵੱਲੋਂ ਸੀਐਮ ਚੰਨੀ ਤੇ ਮੁੜ ਦਾਅ ਖੇਡਿਆ ਗਿਆ ਹੈ।

ਚੰਨੀ ਦੇ ਐਲਾਨ ਤੋਂ ਬਾਅਦ ਸਿੱਧੂ ਹਲਕੇ ਚ ਡਟੇ

ਸੀਐਮ ਦੇ ਐਲਾਨ ਤੋਂ ਬਾਅਦ ਨਵਜੋਤ ਸਿੱਧੂ ਆਪਣੇ ਹਲਕੇ ਵਿੱਚ ਡਟੇ ਵਿਖਾਈ ਦੇ ਰਹੇ ਹਨ। ਚੋਣ ਪ੍ਰਚਾਰ ਲਈ ਸਿੱਧੂ ਆਪਣੇ ਹਲਕੇ ਦੇ ਪਿੰਡ ਮੁੱਦਲ ਪਹੁੰਚੇ ਹਨ। ਇੱਥੇ ਉਨ੍ਹਾਂ ਪਹਿਲਾਂ ਤਾਂ ਹਾਜ਼ਰ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਲਗਾਤਾਰ ਮੀਡੀਆ ਵੱਲੋਂ ਦਾਗੇ ਜਾ ਰਹੇ ਸਵਾਲਾਂ ਦਾ ਜਵਾਬ ਦੇਣ ਸਿੱਧੂ ਨੂੰ ਰੁਕਣਾ ਪਿਆ।

ਸਿੱਧੂ ਨੇ ਚੰਨੀ ਦੀ ਹਮਾਇਤ ਕਰਨ 'ਤੇ ਵੱਟੀ ਚੁੱਪ

ਚੰਨੀ ਦੀ ਬਜਾਇ ਹਾਈਕਮਾਨ ਤੇ ਪੰਜਾਬ ਨਾਲ ਖੜ੍ਹੇ ਹੋਣ ਦੀ ਕਹੀ ਗੱਲ

ਸੀਐਮ ਚਿਹਰਾ ਚੰਨੀ ਨਾਲ ਖੜ੍ਹੇ ਰਹਿਣ ’ਤੇ ਸਿੱਧੂ ਨੇ ਜਵਾਬ ਦਿੰਦਿਆਂ ਕਿਹਾ ਕਿ ਉਹ ਕਾਂਗਰਸ ਹਾਈਕਮਾਨ ਅਤੇ ਪੰਜਾਬ ਨਾਲ ਖੜ੍ਹੇ ਹਨ। ਇਸਦੇ ਨਾਲ ਹੀ ਚੰਨੀ ’ਤੇ ਮਾਈਨਿੰਗ ਨੂੰ ਲੈਕੇ ਲੱਗਦੇ ਇਲਜ਼ਾਮਾਂ ’ਤੇ ਬੋਲਦਿਆਂ ਕਿਹਾ ਕਿ ਵਿਰੋਧੀ ਜੋ ਮਰਜ਼ੀ ਕਹੀ ਜਾਣ ਅਸੀਂ ਜੋ ਕਰਨਾ ਸੀ ਕਰਤਾ ਅਤੇ ਹੁਣ ਫੈਸਲਾ ਲੋਕਾਂ ਨੇ ਕਰਨਾ ਹੈ।

ਮਜੀਠੀਆਂ ’ਤੇ ਵਰ੍ਹੇ ਸਿੱਧੂ

ਸਿੱਧੂ ਨੇ ਕਿਹਾ ਕਿ ਉਹ ਪਹਿਲੇ ਦਿਨ ਤੋਂ ਹਾਈਕਮਾਨ ਨਾਲ ਹਨ ਅਤੇ ਉਨ੍ਹਾਂ ਦੇ ਹਰ ਫੈਸਲੇ ਦਾ ਉਹ ਸੁਆਗਤ ਕਰਦੇ ਹਨ। ਨਾਲ ਹੀ ਸਿੱਧੂ ਨੇ ਕਿਹਾ ਕਿ ਜਿੰਨ੍ਹਾਂ ਹਾਈਕਮਾਨ ਨਾਲ ਹਨ ਉਸ ਤੋਂ ਦੁੱਗਣਾ ਉਹ ਪੰਜਾਬ ਨਾਲ ਹਨ। ਇਸ ਮੌਕੇ ਸਿੱਧੂ ਵੱਲੋਂ ਉਨ੍ਹਾਂ ਖਿਲਾਫ਼ ਚੋਣ ਲੜ ਰਹੇ ਬਿਕਰਮ ਮਜੀਠੀਆ ਖਿਲਾਫ਼ ਜੰਮਕੇ ਭੜਾਸ ਕੱਢੀ ਗਈ ਹੈ।

ਉਨ੍ਹਾਂ ਮਜੀਠੀਆ ਨੂੰ ਲਲਕਾਰਦਿਆਂ ਕਿਹਾ ਕਿ ਮਜੀਠੀਆ ਭੱਜ ਓਏੇ ਸਿੱਧੂ ਆ ਰਿਹਾ ਹੈ। ਇਸਦੇ ਨਾਲ ਹੀ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਉਹ ਹਮੇਸ਼ਾ ਸੱਚ ਲਈ ਲੜਦਾ ਆ ਰਿਹਾ ਹੈ ਅਤੇ ਇਸਦੇ ਚੱਲਦੇ ਹੀ ਉਹ ਦੋ ਸੀਐਮ ਭੁਗਤਾ ਚੁੱਕੇ ਹਨ। ਪੰਜਾਬ ਮਾਡਲ ’ਤੇ ਬੋਲਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਉਹ ਪੰਜਾਬ ਮਾਡਲ ਸਾਰਿਆਂ ਦਾ ਮਾਡਲ ਹੈ ਇਸ 'ਤੇ ਉਨ੍ਹਾਂ ਦਾ ਕੋਈ ਕਾਪੀਰਾਈਟ ਨਹੀਂ ਹੈ।

ਇਹ ਵੀ ਪੜ੍ਹੋ: ਸਿੱਧੂ ਸਟਾਈਲ 'ਚ ਕੈਪਟਨ ਦਾ ਨਵਜੋਤ ਸਿੱਧੂ 'ਤੇ ਵਿਅੰਗ, ਕਿਹਾ ਠੋਕੋ-ਠੋਕੋ !

ETV Bharat Logo

Copyright © 2025 Ushodaya Enterprises Pvt. Ltd., All Rights Reserved.