ਅੰਮ੍ਰਿਤਸਰ: ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ (Charanjit Channi) ਵੱਲੋਂ ਪੰਜਾਬ ਵਿੱਚ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਦੀ ਗਈ ਹੈ। ਉਥੇ ਹੀ ਨਵਜੋਤ ਸਿੰਘ ਸਿੱਧੂ ਜਦੋਂ 2017 ਵਿੱਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਬਣੇ ਸਨ ਤਾਂ ਉਦੋਂ ਉਨ੍ਹਾਂ ਵੱਲੋਂ ਅੰਮ੍ਰਿਤਸਰ ਵਿੱਚ ਆਪਣੇ 5 ਡ੍ਰੀਮ ਪ੍ਰੋਜੈਕਟ ਵਾਲੇ ਪੁਲਾਂ ਦਾ ਉਦਘਾਟਨ ਕੀਤਾ ਗਿਆ ਸੀ।
ਜਿਸ ਵਿੱਚੋਂ ਕਿ ਅੰਮ੍ਰਿਤਸਰ ਵੱਲਾ ਮੰਡੀ (Valla Mandi) ਵਾਲਾ ਪੁਲ 2 ਸਾਲ ਤੋਂ ਬੰਦ ਪਿਆ ਹੈ। ਜਿਸ ਦੀ ਐਨ.ਓ.ਸੀ (NOC) ਨਹੀਂ ਸੀ ਤੇ ਉਸ ਰਸਤੇ ਵਿੱਚ ਸੜਕ ਵੀ ਟੁੱਟੀ ਪਈ ਸੀ। ਜਿਸ ਕਾਰਨ ਰਾਹਗੀਰਾਂ ਨੂੰ ਵੀ ਅਣਜਾਣ ਵਿੱਚ ਭਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇੱਥੋਂ ਤੱਕ ਕਿ ਪੁਲ ਦੇ ਉੱਪਰ ਤਾਂ ਘਾਹ ਵੀ ਉੱਗਣਾ ਸ਼ੁਰੂ ਹੋ ਗਿਆ ਸੀ ਅਤੇ ਲੋਕਾਂ ਵੱਲੋਂ ਪੁਲ ਦੇ ਹੇਠਾਂ ਪਸ਼ੂ ਬੰਨ੍ਹਣੇ ਵੀ ਸ਼ੁਰੂ ਕਰ ਦਿੱਤੇ ਸੀ।
ਜਿਸ ਕਰਕੇ ਰਾਹਗੀਰਾਂ ਦੀਆਂ ਪਰੇਸ਼ਾਨੀਆਂ ਨੂੰ ਦੇਖਦੇ ਹੋਏ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ (Charanjit Channi)ਵੱਲੋਂ ਇੰਪਰੂਵਮੈਂਟ ਟਰੱਸਟ ਦਾ ਪੁਰਾਣਾ ਚੇਅਰਮੈਨ ਬਦਲ ਕੇ ਨਵਾਂ ਚੇਅਰਮੈਨ ਦਮਨਦੀਪ ਸਿੰਘ ਉੱਪਲ (Chairman Damandeep Singh Uppal) ਲਗਾਇਆ ਗਿਆ। ਜਿਸ ਤੋਂ ਬਾਅਦ ਕੀ ਹੁਣ ਉਨ੍ਹਾਂ ਵੱਲੋਂ ਯਤਨ ਕਰਨ ਦੇ ਬਾਅਦ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਯਤਨਾਂ ਸਦਕਾ ਆਰਮੀ ਕੋਲੋਂ ਇਸ ਪੁਲ ਨੂੰ ਬਣਾਉਣ ਦੀ ਐੱਨ.ਓ.ਸੀ (NOC) ਮਿਲ ਗਈ।
ਜਿਸ ਤੋਂ ਬਾਅਦ ਦਮਨਦੀਪ ਸਿੰਘ (Chairman Damandeep Singh Uppal) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਜਿੱਥੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (President Navjot Singh Sidhu) ਦਾ ਧੰਨਵਾਦ ਕੀਤਾ ਅਤੇ ਉੱਥੇ ਹੀ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Channi) ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਸਾਰਿਆਂ ਦੀਆਂ ਯਤਨਾਂ ਸਦਕਾ ਹੀ ਹੁਣ ਵੱਲਾ ਮੰਡੀ ਵਾਲੇ ਪੁਲ ਦਾ ਐੱਨ.ਓ.ਸੀ ਮਿਲਿਆ ਹੈ ਅਤੇ ਜਲਦ ਹੀ ਇਹ ਪੁਲ ਦਾ ਕੰਮ ਪੂਰਾ ਕਰਕੇ ਪੁਲ ਬਣਾ ਕੇ ਲੋਕਾਂ ਦੇ ਹਵਾਲੇ ਕੀਤਾ ਜਾਵੇਗਾ।
ਇਹ ਵੀ ਪੜ੍ਹੋ:- ਬੀ.ਐਸ.ਐਫ ਦਾ ਅਧਿਕਾਰ ਖੇਤਰ ਵਧਾਏ ਜਾਣ 'ਤੇ ਪੰਜਾਬ ਸਰਬ ਪਾਰਟੀ ਮੀਟਿੰਗ ਅੱਜ