ਚੰਡੀਗੜ੍ਹ ਡੈਸਕ : ਦੇਸ਼ ਭਰ ਵਿੱਚ ਆਜਾਦੀ ਦਿਹਾੜੇ ਦੇ ਜਸ਼ਨ ਮਨਾਏ ਜਾ ਰਹੇ ਹਨ ਅਤੇ ਲੋਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਸੂਬੇ ਦੇ ਕਈ ਜਿਲ੍ਹਿਆਂ ਵਿੱਚ ਆਜ਼ਾਦੀ ਦਿਹਾੜੇ ਦੀਆਂ ਰੌਣਕਾਂ ਰਹੀਆਂ ਹਨ। ਇਸਨੂੰ ਲੈ ਕੇ ਈਟੀਵੀ ਭਾਰਤ ਦੇ ਅੰਮ੍ਰਿਤਸਰ, ਮੋਗਾ, ਬਠਿੰਡਾ, ਫਾਜ਼ਿਲਕਾ ਅਤੇ ਲੁਧਿਆਣਾ ਤੋਂ ਪੱਤਰਕਾਰਾਂ ਨੇ ਵਿਸ਼ੇਸ਼ ਕਵਰੇਜ਼ ਕੀਤੀ ਹੈ, ਪੜ੍ਹੋ ਆਜ਼ਾਦੀ ਦਿਹਾੜੇ ਦੀਆਂ ਰੌਣਕਾਂ...
ਜੰਡਿਆਲਾ ਗੁਰੂ : ਅੰਮ੍ਰਿਤਸਰ ਦਿੱਲ੍ਹੀ ਰਾਸ਼ਟਰੀ ਰਾਜ ਮਾਰਗ ਉੱਤੇ ਸਥਿਤ ਇੱਕ ਜੰਡਿਆਲਾ ਗੁਰੂ ਟੋਲ ਪਲਾਜ਼ਾ ਵਿਖੇ 15 ਅਗਸਤ ਦੇ ਮੌਕੇ ਜਸ਼ਨ ਦੇਖਣ ਨੂੰ ਮਿਲੇ। ਵਿਸ਼ੇਸ਼ ਪ੍ਰੋਗਰਾਮ ਦੌਰਾਨ ਉਪ ਪੁਲਿਸ ਕਪਤਾਨ ਜੰਡਿਆਲਾ ਗੁਰੂ ਸੁੱਚਾ ਸਿੰਘ, ਐੱਸਐੱਚਓ ਸਬ ਇੰਸਪੈਕਟਰ ਲਵਪ੍ਰੀਤ ਸਿੰਘ, ਇੰਸਪੈਕਟਰ ਬਿਕਰਜੀਤ ਸਿੰਘ ਅਤੇ ਹੋਰ ਅਧਿਕਾਰੀ ਉਚੇਚੇ ਤੌਰ ਉੱਤੇ ਪੁੱਜੇ। ਇਸ ਦੌਰਾਨ ਹਾਜ਼ਰ ਨੌਜਵਾਨਾਂ ਵਲੋਂ ਇਸ ਖੁਸ਼ੀ ਦੇ ਮੌਕੇ ਉੱਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਟੋਲ ਸਟਾਫ ਕਰਮੀਆਂ ਅਤੇ ਹਾਜ਼ਰ ਹੋਰਨਾਂ ਲੋਕਾਂ ਨੇ ਇਸ ਖ਼ਾਸ ਦਿਨ ਨੂੰ ਧੂਮ ਧਾਮ ਨਾਲ ਮਨਾਇਆ। ਇਸ ਮੌਕੇ ਡੀਐਸਪੀ ਸੁੱਚਾ ਸਿੰਘ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਜਵਾਨਾਂ ਵਲੋਂ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ।
ਮੋਗਾ ਵਿੱਚ ਨਸ਼ੇ ਦੇ ਖਿਲਾਫ ਰੈਲੀ : ਮੋਗਾ ਵਿੱਚ ਸਮਾਜ ਸੇਵੀ, ਧਾਰਮਿਕ ਅਤੇ ਸਿੱਖ ਜਥੇਬੰਦੀਆਂ ਤੋਂ ਇਲਾਵਾ ਸਮਾਜ ਸੇਵੀ ਐੱਨਜੀਓ ਨੇ ਅੱਜ 77ਵੀਂ ਅਜ਼ਾਦੀ ਮੌਕੇ ਕਮਾਨ ਸੰਭਾਲੀ। ਆਜ਼ਾਦੀ ਦਿਹਾੜੇ 'ਤੇ ਨਸ਼ਾ ਮੁਕਤ ਪੰਜਾਬ ਲਈ ਵੱਡੀ ਰੈਲੀ ਕੱਢੀ ਗਈ, ਜਿਸ 'ਚ ਸਿਆਸੀ, ਧਾਰਮਿਕ, ਸਿੱਖ ਗੈਂਗਸਟਰਾਂ ਤੋਂ ਇਲਾਵਾ ਸਮਾਜ ਸੇਵੀ ਐਨ.ਜੀ.ਓ ਨੇ ਹਿੱਸਾ ਲਿਆ।
ਇਸ ਵਿਅਕਤੀ ਦੇ ਜ਼ਜਬੇ ਨੂੰ ਸਲਾਮ : ਬਠਿੰਡਾ ਦੇ ਪਿੰਡ ਕੋਟਬਖੂਤ ਦਾ ਹਰਪਾਲ ਸਿੰਘ ਹਰ ਰੋਜ਼ ਆਪਣੇ ਘਰ ਤਰੰਗਾ ਝੰਡਾ ਲਹਿਰਾਉਦਾ ਹੈ। ਉਹ ਹਰ ਰੋਜ਼ ਆਪਣੇ ਘਰ ਤਰੰਗਾ ਝੰਡਾ ਲਹਿਰਾ ਕੇ ਬੱਚਿਆਂ ਨੂੰ ਮਿਠਾਈਆਂ ਵੰਡਦਾਂ ਹੈ। ਇਹ ਵਿਅਕਤੀ ਦਰਜੀ ਦਾ ਕੰਮ ਕਰਦਾ ਹੈ। ਜ਼ਿਕਰਯੋਗ ਹੈ ਕਿ ਹਰਪਾਲ ਸਿੰਘ ਦਾ ਘਰ ਖਰਚਾ ਬਹੁਤ ਮੁਸ਼ਕਿਲ ਨਾਲ ਚਲਦਾ ਹੈ ਪਰ ਉਸ ਦੇ ਬਾਵਜੂਦ ਉਹ ਹਰ ਸਾਲ 15 ਅਗਸਤ ਤੇ 26 ਜਨਵਰੀ ਮੌਕੇ ਸਮਾਗਮ ਕਰਦਾ ਹੈ।
ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਲਹਿਰਾਇਆ ਝੰਡਾ : ਲੁਧਿਆਣਾ ਦੇ ਐੱਸਸੀਡੀ ਕਾਲਜ ਗਰਾਊਂਡ ਵਿੱਚ ਕੈਬਨਿਟ ਮੰਤਰੀ ਪੰਜਾਬ ਹਰਜੋਤ ਬੈਂਸ ਵੱਲੋਂ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਪੁਲਿਸ ਕਮਿਸ਼ਨਰ, ਲੁਧਿਆਣਾ ਅਤੇ ਡਿਪਟੀ ਕਮਿਸ਼ਨਰ ਵੀ ਮੌਜੂਦ ਸਨ। ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਨ ਉਪਰੰਤ ਕੈਬਨਿਟ ਮੰਤਰੀ ਨੇ ਪਰੇਡ ਤੋਂ ਸਲਾਮੀ ਲਈ। ਜਿਸ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਪੰਜਾਬ ਸਰਕਾਰ ਦੇ ਪਿਛਲੇ ਡੇਢ ਸਾਲ ਦੌਰਾਨ ਕੀਤੇ ਕੰਮਾਂ ਬਾਰੇ ਵੀ ਜਾਣਕਾਰੀ ਦਿੱਤੀ।
- ਆਜ਼ਾਦੀ ਦਿਹਾੜੇ 'ਤੇ ਆਂਗਣਵਾੜੀ ਵਰਕਰਾਂ ਨੇ ਵਿਧਾਇਕ ਦੇ ਘਰ ਦਾ ਕੀਤਾ ਘਿਰਾਓ, ਸਿਰ 'ਤੇ ਕਾਲੀਆਂ ਚੁੰਨੀਆਂ ਲੈਕੇ ਜਤਾਇਆ ਰੋਸ
- Independence Day 2023: ਦੇਸ਼ ਮਨਾ ਰਿਹਾ ਆਜ਼ਾਦੀ ਦਾ ਜਸ਼ਨ, ਦੂਜੇ ਪਾਸੇ ਉਦਾਸੀ 'ਚ ਡੁੱਬੇ ਨੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰ, ਜਾਣੋ ਕਾਰਣ
- ਲਾਪਤਾ ਹੋਏ ਮਾਸੂਮ ਦੀ ਲਾਸ਼ ਪਾਣੀ ਦੇ ਸੂਏ 'ਚੋਂ ਹੋਈ ਬਰਾਮਦ, ਪਿਤਾ ਨੇ ਹੀ ਕਤਲ ਦੀ ਰਚੀ ਸੀ ਸਾਜ਼ਿਸ਼
ਫੌਜ ਨੇ ਵੰਡੀਆਂ ਮਿਠਾਈਆਂ : ਉੱਧਰ ਫਾਜ਼ਿਲਕਾ ਵਿੱਚ ਸਾਦਰੀ ਚੌਂਕੀ ਉੱਤੇ ਬੀਐੱਸਐੱਫ ਦੇ ਅਧਿਕਾਰੀਆਂ ਨੇ ਪਾਕਿਸਤਾਨ ਸੈਨਾ ਨੂੰ ਮਿਠਾਈਆਂ ਵੰਡੀਆਂ ਹਨ। ਦੂਜੇ ਪਾਸੇ ਪਾਕਿਸਤਾਨ ਦੀ ਫੌਜ ਦੇ ਅਧਿਕਾਰੀਆਂ ਨੇ ਵੀ ਸ਼ੁੱਭਕਾਮਨਾਵਾਂ ਦਿੱਤੀਆਂ ਹਨ।