ETV Bharat / state

ਬਦਮਾਸ਼ਾਂ ਨੇ ‘ਆਪ’ ਕੌਂਸਲਰ ਦੇ ਪਤੀ ਦੀ ਗੱਡੀ ’ਤੇ ਦਾਗੀ ਗੋਲੀ, ਪੁਲਿਸ ਕਰ ਰਹੀ ਪੜਤਾਲ - BULLET FIRED ON MCS CAR

ਲੁਧਿਆਣਾ ਦੇ ਵਾਰਡ ਨੰਬਰ 75 ਤੋਂ ਆਮ ਆਦਮੀ ਪਾਰਟੀ ਦੀ ਮਹਿਲਾ ਕੌਂਸਲਰ ਦੇ ਪਤੀ ਦੀ ਗੱਡੀ 'ਤੇ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

Miscreants opened fire on AAP councilor's husband's car in Ludhiana, police investigating
ਲੁਧਿਆਣਾ 'ਚ ਬਦਮਾਸ਼ਾਂ ਨੇ ਚਲਾਈ ‘ਆਪ’ ਦੀ ਕੌਂਸਲਰ ਦੇ ਪਤੀ ਦੀ ਗੱਡੀ ’ਤੇ ਗੋਲੀ, ਪੁਲਿਸ ਕਰ ਰਹੀ ਪੜਤਾਲ (Etv Bharat)
author img

By ETV Bharat Punjabi Team

Published : Jan 14, 2025, 10:49 AM IST

ਲੁਧਿਆਣਾ : ਸੂਬੇ 'ਚ ਆਏ ਦਿਨ ਕੋਈ ਨਾ ਕੋਈ ਅਜਿਹੀ ਵਾਰਦਾਤ ਸਾਹਮਣੇ ਆਉਂਦੀ ਹੈ ਜਿਸ ਨਾਲ ਪੰਜਾਬ ਵਿੱਚ ਕਾਨੂੰਨ ਵਿਵਸਥਾ ਉੱਤੇ ਸਵਾਲ ਖੜ੍ਹੇ ਹੋ ਜਾਂਦੇ ਹਨ। ਬਦਮਾਸ਼ ਬੇਖ਼ੌਫ ਹੋਕੇ ਦਹਿਸ਼ਤ ਫੈਲਾ ਰਹੇ ਹਨ। ਤਾਜ਼ਾ ਮਾਮਲਾ ਲੁਧਿਆਣਾ ਦੇ ਡਵੀਜ਼ਨ ਨੰਬਰ 2 ਦੇ ਅਧੀਨ ਪੈਂਦੇ ਵਾਰਡ ਨੰਬਰ 75 ਤੋਂ ਸਾਹਮਣੇ ਆਇਆ ਹੈ ਜਿੱਥੇ ਆਮ ਆਦਮੀ ਪਾਰਟੀ ਦੀ ਕੌਂਸਲਰ ਦੇ ਪਤੀ ਦੀ ਗੱਡੀ ਉੱਤੇ ਬਦਮਾਸ਼ਾਂ ਨੇ ਫਾਇਰਿੰਗ ਕੀਤੀ ਹੈ। ਮਾਮਲੇ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਪੁਲਿਸ ਮਾਮਲੇ ਦੀ ਪੜਤਾਲ ਕਰਨ ਵਿੱਚ ਜੁਟ ਗਈ ਹੈ ਕਿ ਅਖੀਰ ਇਹ ਗੋਲੀ ਕਿਸ ਨੇ ਅਤੇ ਕਿਉਂ ਚਲਾਈ ਹੈ।

ਕੌਂਸਲਰ ਦੇ ਪਤੀ ਦੀ ਗੱਡੀ ’ਤੇ ਗੋਲੀ (Etv Bharat)

ਅਣਪਛਾਤਿਆਂ ਨੇ ਕੀਤੀ ਫਾਇਰਿੰਗ

ਮਹਿਲਾ ਕੌਂਸਲਰ ਦੇ ਪਤੀ ਗੁਰਪ੍ਰੀਤ ਸਿੰਘ ਰਾਜੂ ਨੇ ਦੱਸਿਆ ਕਿ ਸ਼ਾਮ ਦੇ ਸਮੇਂ ਉਹ ਆਪਣੇ ਘਰ ਵਿੱਚ ਪਰਿਵਾਰ ਦੇ ਨਾਲ ਲੋਹੜੀ ਮਨਾ ਰਹੇ ਸਨ ਤਾਂ ਅਚਾਨਕ ਉਹਨਾਂ ਦੀ ਗੱਡੀ ਦਾ ਸ਼ੀਸ਼ਾ ਟੁੱਟਣ ਦੀ ਅਵਾਜ਼ ਆਈ। ਜਿਸ ਤੋਂ ਬਾਅਦ ਉਹਨਾਂ ਨੂੰ ਗਲੀ ਦੇ ਵਿੱਚ ਆ ਕੇ ਦੇਖਿਆ ਤਾਂ ਗੱਡੀ ਉੱਤੇ ਫਾਇਰਿੰਗ ਕਰਕੇ ਸ਼ੀਸ਼ਾ ਤੋੜਿਆ ਗਿਆ ਸੀ। ਪਹਿਲਾਂ ਉਹਨਾਂ ਨੂੰ ਲੱਗਾ ਕੇ ਉਂਝ ਹੀ ਪੱਥਰ ਲੱਗਣ ਨਾਲ ਸ਼ੀਸ਼ਾ ਟੁੱਟਿਆ ਹੈ ਪਰ ਲੋਕਾਂ ਦੇ ਕਹੇ ਮੁਤਾਬਿਕ ਕਿਸੇ ਨੇ ਹਮਲਾ ਕੀਤਾ ਹੈ। ਜਿਸ ਤੋਂ ਬਾਅਦ ਮੌਕੇ 'ਤੇ ਪੁਲਿਸ ਪਹੁੰਚੀ ਅਤੇ ਪੜਤਾਲ ਕੀਤੀ ਤਾਂ ਗੱਡੀ ਵਿੱਚੋਂ ਇੱਕ ਖਾਲੀ ਖੋਲ੍ਹ ਮਿਲਿਆ ਹੈ। ਜਿਸ ਤੋਂ ਸਾਫ ਹੁੰਦਾ ਹੈ ਕਿ ਕਿਸੇ ਨੇ ਉਹਨਾਂ ਉੱਤੇ ਹਮਲਾ ਕਰਨ ਦੀ ਮਨਸ਼ਾ ਨਾਲ ਗੋਲੀ ਚਲਾਈ ਪਰ ਕਿਸਮਤ ਰਹੀ ਕਿ ਉਹ ਪਰਿਵਾਰ ਨਾਲ ਅੰਦਰ ਸਨ ਅਤੇ ਉਹਨਾਂ ਦੀ ਜਾਨ ਬਚ ਗਈ।

ਸਹਿਮ ਦੇ ਵਿੱਚ ਲੋਕ

ਇਸ ਮੌਕੇ ਸਥਾਨਕ ਲੋਕਾਂ ਨੇ ਕਿਹਾ ਕਿ ਉਹਨਾਂ ਨੂੰ ਜਦੋਂ ਇਸ ਘਟਨਾ ਦਾ ਪਤਾ ਲੱਗਾ ਤਾਂ ਸਾਰੇ ਹੀ ਭੱਜ ਕੇ ਬਾਹਰ ਆਏ। ਫਿਲਹਾਲ ਕਿਸੀ ਵਿਅਕਤੀ ਉੱਤੇ ਸ਼ੱਕ ਜਾਂ ਫਿਰ ਕੋਈ ਨਾਮ ਸਾਹਮਣੇ ਨਹੀਂ ਆਇਆ ਹੈ ਪਰ ਪੁਲਿਸ ਸੀਸੀਟੀਵੀ ਕੈਮਰੇ ਦੇਖ ਰਹੀ ਹੈ ਅਤੇ ਜਲਦ ਹੀ ਮਾਮਲੇ ਵਿੱਚ ਕਾਰਵਾਈ ਵੀ ਕੀਤੀ ਜਾਵੇਗੀ। ਉੱਥੇ ਹੀ ਲੋਕਾਂ ਨੇ ਕਿਹਾ ਕਿ ਸਮਾਜ ਵਿੱਚ ਅਜਿਹੀਆਂ ਵਾਰਦਾਤਾਂ ਨਾਲ ਸਹਿਮ ਦਾ ਮਹੌਲ ਹੈ। ਲੋਕ ਆਪਣੇ ਘਰਾਂ ਵਿੱਚ ਤਿਉਹਾਰ ਮਨਾ ਰਹੇ ਹੁੰਦੇ ਹਨ ਅਤੇ ਬਾਹਰ ਅਜਿਹਾ ਕੁਝ ਹੋ ਜਾਂਦਾ ਹੈ। ਜਿਸ ਨਾਲ ਹਰ ਇੱਕ ਨੂੰ ਖਤਰਾ ਬਣਿਆ ਰਹਿੰਦਾ ਹੈ।

ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਫਿਲਹਾਲ ਸਾਰੇ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਕੈਮਰਿਆਂ ਦੀ ਮਦਦ ਲਈ ਜਾ ਰਹੀ ਹੈ, ਬਿਆਨਾਂ ਦੇ ਅਧਾਰ ਉੱਤੇ ਕਾਰਵਾਈ ਹੋਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.