ਅੰਮ੍ਰਿਤਸਰ: ਪੰਜਾਬ ਵਿੱਚ ਗੈਂਗਸਟਰ ਕਲਚਰ (Gangster culture) ਦਿਨੋ-ਦਿਨ ਵੱਧ ਦਾ ਜਾ ਰਿਹਾ ਹੈ। ਇੱਕ ਪਾਸੇ ਜਿੱਥੇ ਪੰਜਾਬ ਸਰਕਾਰ (Government of Punjab) ਅਤੇ ਪੰਜਾਬ ਪੁਲਿਸ (Punjab Police) ਸੂਬੇ ਵਿੱਚ ਕਾਨੂੰਨ ਵਿਵਸਥਾ ਪੂਰੇ ਕੰਟਰੋਲ ਵਿੱਚ ਹੋਣ ਦੇ ਦਾਅਵੇ ਕੀਤਾ ਜਾਦਾ ਹੈ, ਤਾਂ ਦੂਜੇ ਪਾਸੇ ਇਨ੍ਹਾਂ ਦਾਅਵਿਆ ਦੀ ਪੋਲ ਖੋਲ ਰਹੀਆਂ ਇਹ ਤਸਵੀਰਾਂ ਅੰਮ੍ਰਿਤਸਰ ਤੋਂ ਸਾਹਮਣੇ ਆਈਆ ਹਨ, ਜਿੱਥੇ ਕੁਝ ਨੌਜਵਾਨਾਂ ਵੱਲੋਂ ਇੱਕ ਰਾਹੁਲ ਨਾਮ ਦੇ ਨੌਜਵਾਨ ਨੂੰ ਬੰਧਕ ਬਣਾ ਕੇ ਉਸ ਨੂੰ ਕੁੱਟ-ਕੁੱਟ ਕੇ ਮੌਤ (Death) ਦੇ ਘਾਟ ਉਤਾਰ ਦਿੱਤਾ। ਮੁਲਜ਼ਮਾਂ ਵੱਲੋਂ ਪੀੜਤ ਨੌਜਵਾਨ ਦੇ ਕੱਪੜੇ ਤੱਕ ਲਾਹ ਦਿੱਤੇ ਗਏ। ਪੀੜਤ ਨੌਜਵਾਨ ਦੀ ਉਮਰ 18 ਸਾਲ ਦੀ ਦੱਸੀ ਜਾ ਰਹੀ ਹੈ।
ਪੀੜਤ ਦੀ ਕੁੱਟਮਾਰ ਦੌਰਾਨ ਮੁਲਜ਼ਮਾਂ ਦੇ ਹੌਂਸਲੇ ਇੰਨੇ ਬੁਲੰਦ ਸਨ ਕਿ ਮੁਲਜ਼ਮਾਂ ਨੇ ਸਾਰੀ ਵਾਰਦਾਤ ਦੀ ਵੀਡੀਓ (Video) ਬਣਾ ਕੇ ਸੋਸ਼ਲ ਮੀਡੀਆ (Social media) ‘ਤੇ ਵੀ ਸਾਂਝੀ ਕੀਤੀ ਅਤੇ ਬਾਅਦ ਵਿੱਚ ਆਪੋ-ਆਪਣੇ ਸਟੇਟਸ ‘ਤੇ ਵੀ ਅਪਲੋਡ (Also upload to status) ਕਰ ਦਿੱਤੀ।
ਮ੍ਰਿਤਕ ਦੇ ਪਿਤਾ ਰਵਿੰਦਰ ਅਨੁਸਾਰ ਉਹ ਘਰੋਂ ਕੁਝ ਸਾਮਾਨ ਲੈਣ ਲਈ ਬਾਜ਼ਾਰ ਗਿਆ ਸੀ ਤਾਂ ਉਸ ਨੂੰ ਕੁਝ ਨੌਜਵਾਨਾਂ ਨੇ ਅਗਵਾ ਕਰ ਲਿਆ। ਜਿਸ ਤੋਂ ਬਾਅਦ ਮੁਲਜ਼ਮ ਮ੍ਰਿਤਕ ਨੂੰ ਰਣਜੀਤ ਐਵੀਨਿਊ ਇਲਾਕੇ (Ranjit Avenue area) 'ਚ ਵਿੱਚ ਲੈ ਗਏ ਅਤੇ ਉੱਥੇ ਉਸ ਦੀ ਬੂਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਜਿਸ ਤੋਂ ਬਾਅਦ ਉਸ ਦੀ ਮੌਤ (Death) ਹੋ ਗਈ।
ਉਧਰ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਗੰਭੀਰ ਰੂਪ 'ਚ ਜ਼ਖ਼ਮੀ (Injured) ਹੋਏ ਰਾਹੁਲ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਅਤੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ।
ਕੁੱਟਮਾਰ ਤੋਂ ਬਾਅਦ ਰਾਹੁਲ 3 ਦਿਨ ਤੱਕ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਦਾ ਰਿਹਾ, ਅਤੇ ਤੀਜੇ ਦਿਨ ਰਾਹੁਲ ਜ਼ਿੰਦਗੀ ਦੀ ਇਹ ਲੜਾਈ ਹਾਰ ਗਿਆ। ਰਾਹੁਲ ਦੀ ਮੌਤ (Death) ਤੋਂ ਬਾਅਦ ਉਸ ਦੇ ਮਾਤਾ-ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਹੋ ਚੁੱਕਿਆ ਹੈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਮੁਲਜ਼ਮਾਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ:ਨਾਗਾਲੈਂਡ ਵਿਖੇ ਗੋਲੀਬਾਰੀ 'ਚ 13 ਦੀ ਮੌਤ, ਇਲਾਕੇ 'ਚ ਤਣਾਅ, ਗ੍ਰਹਿ ਮੰਤਰੀ ਨੇ ਜਤਾਇਆ ਦੁੱਖ