ਅੰਮ੍ਰਿਤਸਰ: ਲਗਭਗ 80 ਤੋਂ 100 ਸਾਲਾਂ ਤੋਂ ਰਹਿ ਰਹੇ ਲੋਹਗੜ੍ਹ ਨਜ਼ਦੀਕ ਇਲਾਕਾ ਵਾਸੀਆਂ ਨੇ ਲੋਹਗੜ੍ਹ ਚੌਕ 'ਚ ਰੋਸ ਪ੍ਰਦਰਸ਼ਨ ਕੀਤਾ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਆਿਂ ਲੋਕਾਂ ਨੇ ਦੱਸਿਆ ਕਿ ਲਗਭਗ 100 ਸਾਲ ਤੋਂ ਉਹ ਇਸ ਇਲਾਕੇ ਵਿੱਚ ਰਹਿ ਰਹੇ ਹਨ। ਅਚਾਨਕ ਹੀ ਨਗਰ ਨਿਗਮ ਦੇ ਅਧਕਿਾਰੀਆਂ ਨੇ ਧਾਵਾ ਬੋਲਕੇ ਉਨ੍ਹਾਂ ਦੀਆਂ ਬਿਲਡਿੰਗਾਂ ਨੂੰ ਢਾਹੁਣ ਦੀ ਕੋਸ਼ਿਸ਼ ਕੀਤੀ ਹੈ।
ਨਗਰ ਨਿਗਮ ਅਧਕਿਾਰੀਆਂ ਦਾ ਕਹਿਣਾ ਹੈ ਕਿ ਉਹ ਨਾਜਾਇਜ਼ ਉਸਾਰੀ ਕਰਕੇ ਇੱਥੇ ਰਹਿ ਰਹੇ ਹਨ ਜਿਸਦੇ ਚਲਦਿਆਂ ਅੱਜ ਉਹ ਇੱਥੇ ਬਿਲਡਿੰਗਾਂ ਢਾਹੁਣ ਪਹੁੰਚੇ ਹਨ। ਰੋਸ ਵਜੋਂ ਲੋਕਾਂ ਨੇ ਅੰਮ੍ਰਿਤਸਰ ਲੋਹਗੜ੍ਹ ਚੌਕ ਵਿੱਚ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਇਨਸਾਫ ਦੀ ਗੁਹਾਰ ਲਗਾਈ ਹੈ।
ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਇਸ ਮਾਮਲੇ 'ਚ ਕਹਿਣਾ ਹੈ ਕਿ ਇੱਥੇ ਲੋਕ ਲਗਭਗ 60-70 ਸਾਲ ਤੋਂ ਰਹਿ ਰਹੇ ਹਨ ਅਤੇ ਨਗਰ ਨਿਗਮ ਅਧਿਕਾਰੀਆਂ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਸੀ ਕਿ ਇੱਥੇ ਕੋਈ ਪੰਡਿਤ ਨਗਰ ਨਿਗਮ ਦੀ ਜਗ੍ਹਾ 'ਤੇ ਨਾਜਾਇਜ਼ ਉਸਾਰੀ ਕਰ ਰਿਹਾ ਹੈ। ਜਿਸਦੇ ਚਲਦਿਆਂ ਪੁਲਿਸ ਨਗਰ ਨਿਗਮ ਦੀ ਪ੍ਰੋਟੈਕਸ਼ਨ ਲਈ ਇੱਥੇ ਆਈ ਹੈ। ਉਥੇ ਪੁਲਿਸ ਦਾ ਕਹਣਿਾ ਹੈ ਕਿ ਇੱਥੇ ਦੋਵਾਂ ਪਾਰਟੀਆਂ ਦਾ ਕੋਰਟ ਵਿੱਚ ਕੇਸ ਚੱਲ ਰਹਿਾ ਹੈ ਅਤੇ ਜੋ ਵੀ ਕੋਰਟ ਫ਼ੈਸਲਾ ਕਰੇਗੀ ਉਹ ਇਨ੍ਹਾਂ ਨੂੰ ਮੰਨਣਾ ਹੋਵੇਗਾ। ਹਾਲਾਂਕਿ ਪੁਲਿਸ ਨੂੰ ਇਹ ਨਹੀਂ ਸੀ ਪਤਾ ਕਿ ਦੂਸਰੀ ਪਾਰਟੀ ਕੌਣ ਹੈ।
ਇਹ ਵੀ ਪੜੋ: ਅੱਜ ਦੇ ਦਿਨ ਹੀ ਹੋਇਆ ਸੀ ਮਸ਼ਹੂਰ ਕਬੱਡੀ ਖਿਡਾਰੀ ਹਰਜੀਤ ਬਾਜਾਖਾਨਾ ਦਾ ਜਨਮ