ਅੰਮ੍ਰਿਤਸਰ: ਬੀਤੇ ਦਿਨੀਂ ਅੰਮ੍ਰਿਤਸਰ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਛੇਹਰਟਾ 'ਚ ਪੰਜਾਬ ਦੇ ਪਹਿਲੇ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕੀਤਾ ਗਿਆ ਅਤੇ ਦਾਅਵਾ ਕੀਤਾ ਕਿ ਆਪ ਵੱਲੋਂ ਇਹ ਪੰਜਾਬ ਵਿੱਚ ਨਵੀਂ ਸ਼ੁਰੂਆਤ ਹੈ। ਜਿਸ ਉੱਤੇ ਲਗਾਤਾਰ ਹੀ ਸਿਆਸਤ ਗਰਮਾਈ ਹੋਈ ਹੈ। ਅੰਮ੍ਰਿਤਸਰ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਸੂਬਾ ਸਰਕਾਰ ਤੋਂ ਸਵਾਲ ਪੁੱਛੇ ਹਨ। ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਬਤੌਰ ਮੈਂਬਰ ਪਾਰਲੀਮੈਂਟ ਉਹਨਾਂ ਵੱਲੋਂ 15 ਲੱਖ ਤੋਂ ਵੱਧ ਦੀ ਗ੍ਰਾਂਟ ਇਸ ਸਕੂਲ ਨੂੰ ਦਿੱਤੀ ਗਈ ਹੈ ਅਤੇ ਜਿਸ ਵੇਲੇ ਕਾਂਗਰਸ ਪਾਰਟੀ ਦੇ ਵਿੱਚ ਡਾਕਟਰ ਰਾਜ ਕੁਮਾਰ ਵੇਰਕਾ ਬਤੌਰ ਵਿਧਾਇਕ ਚੋਣ ਲੜਦੇ ਸਨ, ਉਹਨਾਂ ਵੱਲੋਂ ਵੀ ਇਸ ਸਕੂਲ ਦੇ ਵਿੱਚ ਬਹੁਤ ਸਾਰਾ ਡਿਵੈਲਪਮੈਂਟ ਦਾ ਕੰਮ ਕਰਵਾਇਆ ਗਿਆ ਸੀ। ਫਿਰ ਆਮ ਆਦਮੀ ਪਾਰਟੀ ਨੇ ਇਸ ਵਿੱਚ ਨਵਾਂ ਕੀ ਕੀਤਾ ਹੈ ? ਅੱਗੇ ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ ਝੂਠ ਦੇ ਉੱਪਰ ਹੀ ਆਪਣੀ ਸਰਕਾਰ ਚਲਾ ਰਹੀ ਹੈ।
ਆਪਣੀ ਹੀ ਪਾਰਟੀ ਖਿਲਾਫ ਬੋਲੇ ਕੁੰਵਰ ਵਿਜੈ ਪ੍ਰਤਾਪ ਸਿੰਘ: ਜ਼ਿਕਰਯੋਗ ਹੈ ਕਿ ਬੀਤੇ ਦਿਨ ਅੰਮ੍ਰਿਤਸਰ 'ਚ ਹੋਈ ਆਮ ਆਦਮੀ ਪਾਰਟੀ ਦੀ ਰੈਲੀ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਪਣੇ ਐਮ ਐਲ ਏ, ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਖੁਦ ਹੀ ਆਪਣੀ ਪਾਰਟੀ ਦੇ ਨੇਤਾਵਾਂ ਉੱਤੇ ਸਵਾਲ ਪੁੱਛ ਰਹੇ ਹਨ ਜੋ ਕਿ ਕੁਝ ਨਵਾਂ ਕੀਤਾ ਹੋਵੇ ਤਾਂ ਜਰੂਰ ਦੱਸਿਓ। ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਬੀਤੇ ਦਿਨ ਹੋਈ ਰੈਲੀ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦਾ ਗ੍ਰਾਫ਼ ਲਗਾਤਾਰ ਘਟਦਾ ਜਾ ਰਿਹਾ ਹੈ।
- Ludhiana Kisan Mela: ਸੀਐੱਮ ਮਾਨ ਨੇ ਕਿਸਾਨਾਂ ਨੂੰ ਖੇਤੀ ਲਾਹੇਵੰਦ ਬਣਾਉਣ ਦਾ ਕੀਤਾ ਵਾਅਦਾ, ਕਿਹਾ-ਨਵੀਆਂ ਤਕਨੀਕਾਂ ਨਾਲ ਹੋਵੇਗੀ ਖੇਤੀ, ਵਿਰੋਧੀਆਂ 'ਤੇ ਵੀ ਕੀਤੇ ਵਾਰ
- Punjab Tourism Summit: ਪੰਜਾਬ ਦਾ ਪਹਿਲਾ ਟੂਰਿਜ਼ਮ ਸਮਿਟ ਬਣਾਵੇਗਾ ਪੰਜਾਬ ਨੂੰ ਰੰਗਲਾ ਜਾਂ ਫਿਰ ਅਜੇ ਵੀ ਲੱਗੇਗਾ ਸਮਾਂ ,ਦੇਖੋ ਖਾਸ ਰਿਪੋਰਟ
- CM Mann meeting with Traders: ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਦੀ ਵਪਾਰੀਆਂ ਨਾਲ ਅੱਜ ਹੋਵੇਗੀ ਮੀਟਿੰਗ, ਉਧਯੋਗ ਨੀਤੀ 'ਚ ਸੋਧ ਨੂੰ ਲੈਕੇ ਵਪਾਰੀ ਚੁੱਕਣਗੇ ਮੁੱਦਾ
ਮੁੱਖ ਮੰਤਰੀ ਨੂੰ ਨਹੀਂ ਸਹੀ ਜਾਣਕਾਰੀ: ਔਜਲਾ ਨੇ ਕਿਹਾ ਕਿ ਜੋ ਕੱਲ੍ਹ ਸਪੀਚ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿ ਰਹੇ ਸਨ, ਕਿ ਇਸ ਸਕੂਲ ਵਿੱਚ ਹੁਣ ਦਾਖਲਾ ਲੈਣ ਵਾਸਤੇ ਲੋਕਾਂ ਨੂੰ ਲਾਈਨਾਂ ਵਿੱਚ ਲੱਗਣਾ ਪਵੇਗਾ। ਉਹਨਾਂ ਨੂੰ ਜਾਣਕਾਰੀ ਦੇਣਾ ਚਾਹੁੰਦੇ ਹਾਂ ਕਿ ਇਹ ਇੱਕ ਇਹੋ ਜਿਹਾ ਸਕੂਲ ਹੈ, ਜਿੱਥੇ ਪਹਿਲਾਂ ਵੀ ਬੱਚੇ ਲਾਈਨ ਲਗਾ ਕੇ ਦਾਖਲਾ ਲੈਂਦੇ ਸਨ। ਇਸ ਸਕੂਲ ਦਾ ਰਿਜ਼ਲਟ ਵੀ ਬਹੁਤ ਚੰਗਾ ਆਉਂਦਾ ਹੈ।
ਇੰਡੀਆ ਗੱਠਜੋੜ ਬਾਰੇ ਬੋਲਦੇ ਹੋਏ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਜੋ ਕਾਂਗਰਸ ਪਾਰਟੀ ਦੇ ਨੇਤਾਵਾਂ ਵੱਲੋਂ ਇੱਕ ਦੂਜੇ ਉਤੇ ਇਲਜ਼ਮ ਲਗਾਏ ਜਾ ਰਹੇ ਹਨ, ਉਹ ਠੀਕ ਨਹੀਂ ਹਨ। ਜੇਕਰ ਕਿਸੇ ਨੂੰ ਕਿਸੇ ਦੇ ਨਾਲ ਕੋਈ ਦਿੱਕਤ ਹੈ ਤਾਂ ਉਹ ਅੰਦਰ ਬੈਠ ਕੇ ਇਸ ਨੂੰ ਹੱਲ ਕਰ ਸਕਦਾ ਹੈ, ਇਸ ਨਾਲ ਪਾਰਟੀ ਦੇ ਮਿਆਰ ਨੂੰ ਠੇਸ ਪਹੁੰਚਦੀ ਹੈ। ਉਹਨਾਂ ਨੇ ਕਿਹਾ ਕਿ ਹਾਈਕਮਾਨ ਦੇ ਫੈਸਲੇ ਦਾ ਉਹ ਸਵਾਗਤ ਕਰਦੇ ਹਨ।