ਅੰਮ੍ਰਿਤਸਰ: ਜੈਪੂਰ ’ਚ ਆਸਮਾਨੀ ਬਿਜਲੀ ਡਿੱਗਣ ਕਾਰਨ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਗਈ ਉਨ੍ਹਾਂ ਮ੍ਰਿਤਕਾਂ ਚ ਅੰਮ੍ਰਿਤਸਰ ਦੇ ਭੈਣ ਭਰਾ ਵੀ ਸਨ ਜੋ ਕਿ ਛੇਹਰਟਾ ਦੇ ਰਹਿਣ ਵਾਲੇ ਹਨ ਜੋ ਕਿ ਜੈਪੂਰ ਘੁੰਮਣ ਲਈ ਗਏ ਸੀ। ਦੋਵੇਂ ਭੈਣ ਭਰਾ ਦੀ ਮੌਤ ਹੋਣ ਤੋਂ ਬਾਅਦ ਇਲਾਕੇ ਚ ਸੋਗ ਦੀ ਲਹਿਰ ਫੈਲ ਗਈ ਹੈ।
ਮਿਲੀ ਜਾਣਕਾਰੀ ਮੁਤਾਬਿਕ ਜੈਪੂਰ ’ਚ ਆਸਮਾਨੀ ਬਿਜਲੀ ਡਿੱਗਣ ਕਾਰਨ ਪਹਿਲਾਂ ਨੌਜਵਾਨ ਦੀ ਭੈਣ ਦੀ ਮੌਤ ਹੋ ਗਈ ਜਿਸਦੀ ਜਾਣਕਾਰੀ ਉਸਨੇ ਆਪਣੇ ਘਰ ’ਚ ਦਿੱਤੀ ਇਸ ਤੋਂ ਬਾਅਦ ਬਿਜਲੀ ਨੌਜਵਾਨ ’ਤੇ ਵੀ ਪਈ ਜਿਸ ਕਾਰਨ ਉਸਦੀ ਵੀ ਮੌਤ ਹੋ ਗਈ। ਇਸ ਮੌਕੇ ਅਮਿਤ ਦੇ ਦੋਸਤ ਨੇ ਦੱਸਿਆ ਕਿ ਹਰ ਵਾਰ ਉਹ ਖੁਦ ਅਮਿਤ ਨਾਲ ਘੁੰਮਣ ਫਿਰਨ ਲਈ ਜਾਂਦੇ ਸਨ। ਪਰ ਇਸ ਵਾਰ ਉਹ ਨਹੀਂ ਗਿਆ, ਜਿਸ ਕਾਰਨ ਉਹ ਬਹੁਤ ਦੁਖੀ ਹੈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਰ ਰਾਤ ਇਸ ਬਾਰੇ ਫ਼ੋਨ ਆਇਆ ਸੀ ਜਿਸ ਤੋਂ ਉਨ੍ਹਾਂ ਨੂੰ ਇਸ ਹਾਦਸੇ ਬਾਰੇ ਪਤਾ ਲੱਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੇ ਬੱਚਿਆਂ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸੀ ਪਰ ਦੋਵੇਂ ਭਰਾ ਅਤੇ ਭੈਣ ਇਸ ਸੰਸਾਰ ਨੂੰ ਇਸ ਤਰ੍ਹਾਂ ਅਲਵਿਦਾ ਕਹਿਣ ਗਏ ਇਸ ਬਾਰੇ ਕਿਸੇ ਨੇ ਵੀ ਨਹੀਂ ਸੋਚਿਆ ਸੀ।
ਇਹ ਵੀ ਪੜੋ: ਪੰਜਾਬ ਤੋਂ ਜੈਪੁਰ ਘੁੰਮਣ ਆਏ ਭਰਾ-ਭੈਣ ਦੀ ਬਿਜਲੀ ਡਿੱਗਣ ਨਾਲ ਹੋਈ ਮੋਤ