ETV Bharat / state

ਆਸਟਰੇਲੀਆ, ਨਿਉਜ਼ੀਲੈਂਡ ਸਣੇ ਕਈ ਮੁਲਕਾਂ ਤੋਂ ਪੰਜਾਬ ਦਾ ਹਵਾਈ ਸਫ਼ਰ ਹੋਵੇਗਾ ਸੁਖਾਲਾ

ਸਰਦ ਰੁੱਤ ਵਿੱਚ ਆਸਟਰੇਲੀਆ ਅਤੇ ਹੋਰਨਾਂ ਦੱਖਣੀ ਏਸ਼ੀਆਈ ਮੁਲਕਾਂ ਤੋਂ ਅੰਮ੍ਰਿਤਸਰ ਅਤੇ ਪੰਜਾਬ ਪਹੁੰਚਣ ਵਾਲੇ ਸਮੂਹ ਪ੍ਰਵਾਸੀ ਪੰਜਾਬੀਆਂ ਲਈ ਖੁਸ਼ਖ਼ਬਰੀ। ਅੰਮ੍ਰਿਤਸਰ ਦੇ ਸ੍ਰੀ ਗੁਰੁ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਫਲਾਈਟ ਕੁਨੈਕਟੀਵੀਟੀ 'ਚ ਹੋਵੇਗਾ ਵਾਧਾ।

ਫ਼ੋਟੋ
author img

By

Published : Oct 10, 2019, 11:42 AM IST

ਅੰਮ੍ਰਿਤਸਰ: ਇਸ ਸਰਦ ਰੁੱਤ ਵਿੱਚ ਆਸਟਰੇਲੀਆ ਅਤੇ ਹੋਰਨਾਂ ਦੱਖਣੀ ਏਸ਼ੀਆਈ ਮੁਲਕਾਂ ਕੁਆਲਾਲੰਪੁਰ, ਸਿੰਗਾਪੁਰ, ਜਪਾਨ, ਫਿਲਪੀਨਜ਼, ਥਾਈਲੈਂਡ ਆਦਿ ਦੇ ਸ਼ਹਿਰਾਂ ਤੋਂ ਅੰਮ੍ਰਿਤਸਰ ਅਤੇ ਪੰਜਾਬ ਪਹੁੰਚਣ ਵਾਲੇ ਸਮੂਹ ਪ੍ਰਵਾਸੀ ਪੰਜਾਬੀਆਂ ਲਈ ਖੁਸ਼ਖ਼ਬਰੀ ਸਾਹਮਣੇ ਆਈ ਹੈ।

ਘੱਟੋ-ਘੱਟ ਸਮੇਂ ਵਿੱਚ ਸਿੱਧਾ ਅੰਮ੍ਰਿਤਸਰ

ਫਲਾਈ ਅੰਮ੍ਰਿਤਸਰ ਮੁਹਿੰਮ ਦੇ ਗਲੋਬਲ ਕਨਵੀਨਰ, ਹਵਾਬਾਜ਼ੀ ਵਿਸ਼ਲੇਸ਼ਕ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਇਸ ਸਬੰਧੀ ਦੱਸਿਆ ਕਿ ਅੰਮ੍ਰਿਤਸਰ ਦੇ ਸ੍ਰੀ ਗੁਰੁ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣਾਂ ਭਰਨ ਵਾਲੀਆਂ ਸਿੰਗਾਪੁਰ ਅਤੇ ਮਲੇਸ਼ੀਆ ਦੀਆਂ ਹਵਾਈ ਕੰਪਨੀਆਂ ਸਕੂਟ, ਏਅਰ ਏਸ਼ੀਆ ਤੇ ਮਲਿੰਡੋ ਏਅਰ ਪੰਜਾਬੀਆਂ ਨੂੰ ਸਿੰਗਾਪੁਰ ਅਤੇ ਕੁਆਲਾਲੰਪੁਰ ਰਾਹੀਂ ਦੂਜੇ ਵਿਦੇਸ਼ੀ ਮੁਲਕਾਂ ਤੋਂ ਪਹਿਲਾਂ ਨਾਲੋ ਵੀ ਸੁਵਿਧਾਜਨਕ ਕੁਨੈਕਟੀਵੀਟੀ ਅਤੇ ਘੱਟੋ-ਘੱਟ ਸਮੇਂ ਵਿੱਚ ਸਿੱਧਾ ਅੰਮ੍ਰਿਤਸਰ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀਆਂ ਹਨ।

ਵੀਡੀਓ

ਗੁਰਪੂਰਬ ਮੌਕੇ ਆਏ ਸ਼ਰਧਾਲੂਆਂ ਨੂੰ ਮਿਲੇਗਾ ਲਾਭ

ਅੰਮ੍ਰਿਤਸਰ ਤੇ ਦੱਖਣੀ ਏਸ਼ੀਆ ਦੇ ਕਈ ਸ਼ਹਿਰਾਂ ਵਿਚਾਲੇ ਸਫ਼ਰ ਹੁਣ ਸਰਦੀਆਂ ਵਿੱਚ ਹੋਰ ਵੀ ਸੁਖਾਲਾ ਹੋਣ ਜਾ ਰਿਹਾ ਹੈ। ਉਨ੍ਹਾਂ ਨੂੰ ਹੁਣ ਦਿੱਲੀ ਹਵਾਈ ਅੱਡੇ ਰਾਹੀਂ ਜਾਣ ਜਾਂ ਉਤਰਨ ਦੀ ਕੋਈ ਲੋੜ ਨਹੀਂ ਪਵੇਗੀ ਜੇਕਰ ਉਹ ਇਨ੍ਹਾਂ ਹਵਾਈ ਕੰਪਨੀਆਂ ਦੀਆਂ ਉਡਾਣਾਂ ਤੇ ਯਾਤਰਾ ਕਰਨਗੇ। ਇਨ੍ਹਾਂ ਉਡਾਣਾਂ ਨਾਲ ਉਨ੍ਹਾਂ ਲੱਖਾਂ ਸ਼ਰਧਾਲੂਆਂ ਨੂੰ ਵੀ ਲਾਭ ਮਿਲੇਗਾ ਜਿਹੜੇ ਗੁਰੁ ਨਾਨਕ ਗੁਰਪੂਰਬ ਦੇ 550 ਸਾਲਾ ਸਮਾਗਮਾਂ ਲਈ ਅੰਮ੍ਰਿਤਸਰ ਦੀ ਯਾਤਰਾ ਕਰਨ ਅਤੇ ਲਾਂਘਾ ਖੁੱਲਣ ਤੋਂ ਬਾਅਦ ਡੇਰਾ ਬਾਬਾ ਨਾਨਕ ਰਾਹੀਂ ਪਾਕਿਸਤਾਨ ਦੇ ਕਰਤਰਪੁਰ ਜਾਣ ਦੀ ਇੱਛਾ ਰੱਖਦੇ ਹਨ।

ਸਰਦ ਰੁੱਤ ਕਾਰਨ ਸਮੇਂ 'ਚ ਤਬਦੀਲੀ

ਸਿੰਗਾਪੁਰ ਏਅਰਲਾਈਨ ਦੀ ਘੱਟ ਕਿਰਾਏ ਵਾਲੀ ਹਵਾਈ ਕੰਪਨੀ ਫਲਾਈ ਸਕੂਟ 28 ਅਕਤੂਬਰ ਤੋਂ ਸਿੰਗਾਪੁਰ-ਅੰਮ੍ਰਿਤਸਰ ਵਿਚਕਾਰ ਚਲ ਰਹੀ ਆਪਣੀ ਉਡਾਣ ਨੂੰ ਸਰਦੀਆਂ ਲਈ ਹਫ਼ਤੇ ਵਿੱਚ ਚਾਰ ਤੋਂ ਪੰਜ ਦਿਨ ਕਰਨ ਜਾ ਰਹੀ ਹੈ। ਵਿਸ਼ਵ ਦੀ ਦੂਜੀ ਸਭ ਤੋਂ ਵੱਡੀ ਘੱਟ ਕਿਰਾਏ ਵਾਲੀ ਹਵਾਈ ਕੰਪਨੀ ਮੰਨੀ ਜਾਣ ਵਾਲੀ ਏਅਰ ਏਸ਼ੀਆ ਐਕਸ ਨੇ ਵੀ ਆਪਣੀ ਕੁਆਲਾਲੰਪੁਰ-ਅਮ੍ਰਿਤਸਰ ਉਡਾਨ ਦਾ ਸਰਦ ਰੁੱਤ ਦੇ ਸਮੇਂ ਵਿੱਚ 28 ਅਕਤੂਬਰ ਤੋਂ 31 ਜਨਵਰੀ 2019 ਤੱਕ ਤਬਦੀਲੀ ਕੀਤੀ ਹੈ। ਮਲਿਨਡੋ ਏਅਰ ਨੇ ਵੀ 2 ਦਸੰਬਰ ਤੋਂ ਆਪਣੇ ਸਰਦੀਆਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਹੈ।

ਉਡਾਣਾਂ ਵਿੱਚ ਵਾਧਾ

ਗੁਮਟਾਲਾ ਨੇ ਕਿਹਾ ਕਿ ਏਅਰ ਏਸ਼ੀਆ ਦੀ ਵੈੱਬਸਾਈਟ ਅਨੁਸਾਰ ਕੁਆਲਾਲੰਪੁਰ ਤੋਂ ਉਡਾਣ ਦੀ ਆਮਦ ਅਤੇ ਰਵਾਨਗੀ ਰਾਤ ਤੋਂ ਬਦਲ ਕੇ ਦੁਪਹਿਰ ਦੀ ਕਰ ਦਿੱਤੀ ਗਈ ਹੈ। ਇਹ ਉਡਾਣਾਂ ਮੰਗਲਵਾਰ, ਵੀਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਹਫ਼ਤੇ ਵਿਚ 4 ਦਿਨ ਚਲਦੀਆਂ ਰਹਿਣਗੀਆਂ। ਏਅਰ ਏਸ਼ੀਆ ਦੀ ਉਡਾਣ ਸਵੇਰੇ 7:20 ਵਜੇ ਕੁਆਲਾਲੰਪੁਰ ਤੋਂ ਰਵਾਨਾ ਹੋਵੇਗੀ ਅਤੇ ਸਵੇਰੇ 10:25 ਵਜੇ ਅੰਮ੍ਰਿਤਸਰ ਪਹੁੰਚੇਗੀ। ਇਸ ਦੀ ਵਾਪਸੀ ਦੀ ਯਾਤਰਾ ਅੰਮ੍ਰਿਤਸਰ ਤੋਂ 11:40 ਵਜੇ ਚਲ ਕੇ ਸ਼ਾਮ ਨੂੰ 8 ਵਜੇ ਕੁਆਲਾਲੰਪੁਰ ਪਹੁੰਚੇਗੀ।

ਵਧੇਰੇ ਯਾਤਰੀ ਲੈ ਸਕਣਗੇ ਲਾਭ

ਸਰਦੀਆਂ ਵਿਚ ਸਮੇਂ ਦੀ ਤਬਦੀਲੀ ਅਤੇ ਉਡਾਣਾਂ ਵਧਣ ਨਾਲ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਹੋਰ ਕਈ ਥਾਵਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਲਾਭ ਪਹੁੰਚੇਗਾ। ਇਸ ਨਵੇਂ ਸਮੇਂ ਨਾਲ ਮੈਲਬਰਨ ਤੋਂ ਅੰਮ੍ਰਿਤਸਰ ਦਾ ਕੁੱਲ ਸਮਾਂ ਸਿਰਫ 17 ਘੰਟੇ, ਸਿਡਨੀ 18 ਅਤੇ ਪਰਥ 15 ਘੰਟਿਆ ਵਿਚ ਪੂਰਾ ਕੀਤਾ ਜਾ ਸਕਦਾ ਹੈ। ਏਅਰ ਏਸ਼ੀਆ ਨੇ ਅੰਮ੍ਰਿਤਸਰ ਨੂੰ 40 ਤੋਂ ਵੱਧ ਹੋਰ ਥਾਵਾਂ ਦੇ ਨਾਲ ਵੀ ਜੋੜਿਆ ਹੈ, ਜਿਨ੍ਹਾਂ ਵਿੱਚ ਹਾਂਗਕਾਂਗ, ਬੈਂਕਾਕ, ਮਨੀਲਾ ਸ਼ਾਮਲ ਹਨ।

ਸਕੂਟ ਅਤੇ ਮਲੇਸ਼ੀਆ ਦੀ ਮਲਿੰਡੋ ਏਅਰ ਵੀ ਪੰਜਾਬ ਨੂੰ ਸਿੰਗਾਪੁਰ ਅਤੇ ਕੁਆਲਾਲੰਪੁਰ ਰਾਹੀਂ ਆਸਟਰੇਲੀਆ ਅਤੇ ਹੋਰ ਦੱਖਣੀ ਏਸ਼ੀਆਈ ਮੁਲਕਾਂ ਨੂੰ ਜੋੜਦੀਆਂ ਹਨ। ਮਲਿੰਡੋ ਮੈਲਬਰਨ, ਪਰਥ, ਬ੍ਰਿਸਬੇਨ, ਐਡੀਲੇਡ ਜਾਂਦੀ ਹੈ ਅਤੇ ਸਕੂਟ ਵੀ ਮੈਲਬਰਨ, ਸਿਡਨੀ, ਬ੍ਰਿਸਬੇਨ, ਆਕਲੈਂਡ ਨੂੰ ਆਪਣੀਆਂ ਅਤੇ ਭਾਈਵਾਲ ਸਿੰਗਾਪੁਰ ਏਅਰ ਦੀਆਂ ਉਡਾਨਾਂ ਨਾਲ ਜੋੜਦੀ ਹੈ।

ਕਾਰਗੋ ਸ਼ੁਰੂ ਕਰਨ ਦੀ ਮੰਗ

ਗੁਮਟਾਲਾ ਦਾ ਕਹਿਣਾ ਹੈ ਕਿ ਅਸੀਂ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਹਾਂ ਕਿ ਇਨ੍ਹਾਂ ਉਡਾਣਾਂ 'ਤੇ ਖੁਸ਼ਕ ਅਤੇ ਨਾਸ਼ਵਾਨ ਕਾਰਗੋ ਦੀ ਸ਼ੁਰੂਆਤ ਕਰਨ ਵਿੱਚ ਸਹੂਲਤ ਕਰਨ ਤਾਂ ਜੋ ਥੋੜੇ ਸਮੇਂ ਵਿਚ ਇਹ ਕਾਰਗੋ ਬਾਹਰਲੇ ਮੁਲਕਾਂ ਨੂੰ ਪਹੁੰਚ ਸਕੇ। ਇਸ ਨਾਲ ਕਿਸਾਨਾਂ ਨੂੰ ਆਪਣੀ ਸਬਜ਼ੀਆਂ ਅਤੇ ਫਲਾਂ ਦੀ ਫ਼ਸਲ ਦੀ ਚੰਗੀ ਕੀਮਤ ਮਿਲ ਸਕਦੀ ਹੈ।

Intro:Body:

asr

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.