ETV Bharat / state

ਚਸ਼ਮੇ ਬੱਦੂਰ ਗਾਹਕਾਂ ਦਾ ਕਾਰੀਗਰ ਮੋਹਨ ਸਿੰਘ - ਅੰਮ੍ਰਿਤਸਰ

ਅੰਮ੍ਰਿਤਸਰ 'ਚ 85 ਸਾਲਾ ਬਜ਼ੁਰਗ ਇਸ ਉਮਰ ਵਿੱਚ ਐਨਕਾਂ ਠੀਕ ਕਰਨ ਦਾ ਕੰਮ ਕਰਦਾ ਹੈ। ਇਹ ਬਜ਼ੁਰਗ ਨੌਜਵਾਨਾ ਲਈ ਇੱਕ ਵੱਖਰੀ ਮਿਸਾਲ ਬਣਿਆ ਹੋਇਆ ਹੈ।

ਫ਼ੋਟੋ
author img

By

Published : Jul 16, 2019, 7:54 PM IST

ਅੰਮ੍ਰਿਤਸਰ: ਕਿਹਾ ਜਾਂਦਾ ਹੈ ਕਿ ਮਨ ਵਿੱਚ ਜਜ਼ਬਾ ਤੇ ਉਤਸ਼ਾਹ ਹੋਵੇ ਤਾਂ ਕਿਸੇ ਵੀ ਉਮਰ ਵਿੱਚ ਕੰਮ ਕਰਨਾ ਮੁਸ਼ਕਿਲ ਨਹੀਂ ਹੁੰਦਾ ਹੈ। ਅਜਿਹੀ ਹੀ ਕਹਾਣੀ ਸ਼ਹਿਰ ਵਿੱਚ ਰਹਿ ਰਹੇ ਇੱਕ ਬਜ਼ੁਰਗ ਮੋਹਨ ਸਿੰਘ ਦੀ ਹੈ ਜਿਸ ਦੀ ਉਮਰ 85 ਸਾਲ ਹੈ ਪਰ ਫਿਰ ਵੀ ਵਿਹਲਾ ਨਹੀਂ ਬੈਠਦਾ ਤੇ ਐਨਕਾਂ ਠੀਕ ਕਰਨ ਦਾ ਕੰਮ ਕਰਦਾ ਹੈ।

ਵੀਡੀਓ

ਇਹ ਵੀ ਪੜ੍ਹੋ: ਨਕਲੀ ਬੀਜਾਂ ਅਤੇ ਖ਼ਾਦਾਂ ਵੇਚਣ ਵਾਲਿਆਂ ਦੀ ਹੁਣ ਖ਼ੈਰ ਨਹੀਂ

ਇਸ ਬਾਰੇ ਬਜ਼ੁਰਗ ਮੋਹਨ ਸਿੰਘ ਦਾ ਕਹਿਣਾ ਹੈ ਕਿ ਉਹ ਪੈਸੇ ਕਮਾਉਣ ਲਈ ਨਹੀਂ ਸਗੋਂ ਸਮਾਂ ਬਿਤਾਉਣ ਲਈ ਇਹ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਕੰਮ ਕਰਨ ਨਾਲ ਉਸ ਦਾ ਮਨ ਲੱਗਿਆ ਰਹਿੰਦਾ ਹੈ ਤੇ ਉਹ ਘਰ ਵਿੱਚ ਵਿਹਲਾ ਨਹੀਂ ਬੈਠ ਸਕਦਾ। ਬਜ਼ੁਰਗ ਦਾ ਕਹਿਣਾ ਹੈ ਕਿ ਅੱਜ ਦਾ ਨੌਜਵਾਨ ਬੇਰੁਜ਼ਗਾਰ ਹੋਣ ਕਰਕੇ ਬੁਰੀ ਸੰਗਤ ਵਿੱਚ ਪੈ ਕੇ ਨਸ਼ੇ ਦਾ ਆਦੀ ਹੋ ਰਿਹਾ ਹੈ, ਜੋ ਕਿ ਨਵੀਂ ਪੀੜ੍ਹੀ ਲਈ ਬਹੁਤ ਨੁਕਸਾਨਦਾਇਕ ਹੈ।

ਦੱਸ ਦਈਏ, ਮੋਹਨ ਸਿੰਘ ਭਾਰਤ-ਪਾਕਿਸਤਾਨ ਦੀ ਵੰਡ ਵੇਲੇ ਭਾਰਤ ਆਇਆ ਸੀ ਤੇ ਬਾਅਦ ਵਿੱਚ ਅਮ੍ਰਿਤਸਰ ਦਾ ਪੱਕਾ ਵਾਸੀ ਬਣ ਗਿਆ ਸੀ। ਉਸ ਵੇਲੇ ਮੋਹਨ ਸਿੰਘ ਦੀ ਉਮਰ ਮਹਿਜ਼ 17 ਸਾਲ ਸੀ ਤੇ ਉਹ ਪਾਕਿਸਤਾਨ ਵਿੱਚ ਐਨਕਾਂ ਠੀਕ ਕਰਨ ਦਾ ਕੰਮ ਕਰਦਾ ਸੀ ਤੇ ਭਾਰਤ ਆ ਕੇ ਵੀ ਉਸ ਨੇ ਆਪਣੇ ਇਸ ਪੇਸ਼ੇ ਨੂੰ ਬਰਕਰਾਰ ਰੱਖਿਆ।

Intro:
ਅੰਮ੍ਰਿਤਸਰ

ਬਲਜਿੰਦਰ ਬੋਬੀ

ਜਿਥੇ ਅੱਜ ਦੇਸ਼ ਵਿੱਚ ਲੱਖਾਂ ਨੌਜਵਾਨ ਬੇਰੋਜ਼ਗਾਰ ਹਨ ਤੇ ਕੰਮ ਦੀ ਤਲਾਸ਼ ਵਿਚ ਮਾਰੇ ਮਾਰੇ ਫਿਰ ਰਹੇ ਹਨ ਉਥੇ ਹੀ ਅਮ੍ਰਿਤਸਰ ਦਾ ਇਕ ਬਜ਼ੁਰਗ 85 ਸਾਲ ਦੀ ਉਮਰ ਵਿੱਚ ਵੀ ਕਿਸੇ ਵੀ ਤਰ੍ਹਾਂ ਦੀਆ ਐਨਕਾ ਠੀਕ ਕਰ ਉਹਨਾਂ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਬਣਿਆ ਹੈ ਜਿਹੜੇ ਅੱਜ ਦੇ ਸਮੇ ਬੇਰੋਜ਼ਗਾਰ ਬੈਠੇ ਹਨ।

Body:ਮਨ ਵਿੱਚ ਜਜ਼ਬਾ ਤੇ ਉਤਸ਼ਾਹ ਹੋਵੇ ਤਾ ਕੋਈ ਵੀ ਕੰਮ ਕਿਸੇ ਉਮਰ ਵਿੱਚ ਕਰਨਾ ਮੁਸ਼ਕਿਲ ਨਹੀਂ ਹੁੰਦਾ। ਬੱਸ ਅਜਿਹੀ ਹੀ ਕਹਾਣੀ ਹੈ ਮੋਹਨ ਸਿੰਘ ਦੀ ਹੈ ਜਿਹੜਾ ਪੈਸੇ ਕਮਾਉਣ ਲਈ ਨਹੀਂ ਬਲਕਿ ਆਪਣਾ ਸਮਾਂ ਪਾਸ ਕਰ ਲਈ ਕੰਮ ਕਰਦਾ ਹੈ।

ਸਿੰਘ ਭਾਰਤ ਪਾਕਿਸਤਾਨ ਦੇ ਬਟਵਾਰੇ ਸਮੇ ਭਾਰਤ ਆਇਆ ਸੀ ਅਤੇ ਬਾਅਦ ਵਿੱਚ ਅਮ੍ਰਿਤਸਰ ਵਿੱਚ ਹੀ ਪੱਕਾ ਵੱਸ ਗਿਆ । ਉਸ ਵੇਲੇ ਮੋਹਨ ਸਿੰਘ ਦੀ ਉਮਰ ਮਹਿਜ 17 ਸਾਲ ਸੀ ਤੇ ਉਹ ਪਾਕਿਸਤਾਨ ਵਿਚ ਐਨਕਾ ਦੀ ਰਿਪੇਅਰ ਦਾ ਕੰਮ ਕਰਦਾ ਸੀ ਭਾਰਤ ਆ ਕੇ ਵੀ ਉਸ ਨੇ ਆਪਣੇ ਇਸ ਪੇਸ਼ੇ ਨੂੰ ਬਰਕਰਾਰ ਰੱਖਿਆ ਅਤੇ ਜਿਸ ਉਮਰ ਵਿਚ ਅਰਾਮ ਕਰਨਾ ਚਾਹੀਦਾ ਹੈਂ ਉਸ ਉਮਰ ਵਿੱਚ ਵੀ ਮੋਹਨ ਸਿੰਘ ਕੰਮ ਕਰ ਰਿਹਾ ਹੈ। ਮੋਹਨ ਸਿੰਘ ਦਾ ਕਹਿਣਾ ਹੈ ਕਿ ਕੰਮ ਕਰਨ ਨਾਲ ਉਸ ਦਾ ਮਨ ਲੱਗਾ ਰਹਿੰਦਾ ਹੈ ਤੇ ਉਹ ਘਰ ਵਿੱਚ ਵਹਿਲਾ ਨਹੀਂ ਬੈਠ ਸਕਦਾ ।

ਮੋਹਨ ਸਿੰਘ ਦਾ ਕਹਿਣਾ ਹੈ ਕਿ ਅੱਜ ਦੇ ਨੋਜਵਾਨ ਬੇਰੋਜ਼ਗਾਰ ਹਨ ਤੇ ਬੁਰੀ ਸੰਗਤ ਵਿੱਚ ਪੈ ਕੇ ਓਹ ਨਸ਼ੇ ਦੇ ਆਦੀ ਹੋ ਰਹੇ ਹਨ ਜੋ ਕਿ ਨਵੀ ਪੀੜੀ ਵਾਸਤੇ ਬਹੁਤ ਘਾਤਕ ਹੈ।

Bite..... ਮੋਹਨ ਸਿੰਘ
Conclusion:ਮੋਹਨ ਸਿੰਘ ਇਸ ਉਮਰ ਵਿੱਚ ਵੀ ਲਗਾਤਾਰ ਕੰਮ ਕਰ ਰਿਹਾ ਹੈ ਤੇ ਲੋਕ ਵੀ ਮੋਹਨ ਸਿੰਘ ਕੋਲੋ ਐਨਕਾ ਠੀਕ ਕਰਵਾਉਣ ਆਉਂਦੇ ਹਨ।
ETV Bharat Logo

Copyright © 2025 Ushodaya Enterprises Pvt. Ltd., All Rights Reserved.