ETV Bharat / state

ਅੰਮ੍ਰਿਤਸਰ 'ਚ ਖੁੱਲ੍ਹਿਆ 'ਮੋਬਾਈਲ ਛੁਡਾਊ ਕੇਂਦਰ', ਬੱਚਿਆਂ ਦੇ ਭਵਿੱਖ ਨੂੰ ਕਰੇਗਾ ਉਜਵੱਲ - punjab news

ਅੰਮ੍ਰਿਤਸਰ 'ਚ ਮੋਬਾਈਲ ਡੀ ਐਡੀਕਸ਼ਨ ਸੈਂਟਰ ਖੋਲ੍ਹਿਆ ਗਿਆ ਹੈ, ਜਿਥੇ ਬੱਚਿਆਂ ਨੂੰ ਮੋਬਾਈਲ ਦੀ ਆਦਤ ਛੁਡਵਾਈ ਜਾਂਦੀ ਹੈ।

ਫ਼ੋਟੋ
author img

By

Published : Jul 13, 2019, 2:24 AM IST

ਅੰਮ੍ਰਿਤਸਰ: ਮੋਬਾਈਲ ਦੀ ਜ਼ਿਆਦਾ ਵਰਤੋਂ ਇੱਕ ਨਸ਼ੇ ਵਾਂਗ ਹੈ। ਹਾਲਾਂਕਿ ਇਸ ਗੱਲ ਤੋਂ ਸਭ ਜਾਣੂ ਹਨ ਪਰ ਸਵਾਲ ਇਹ ਹੈ ਕਿ ਇਸ ਆਦਤ ਤੋਂ ਬਚਿਆ ਕਿਵੇਂ ਜਾਵੇ? ਅੰਮ੍ਰਿਤਸਰ 'ਚ ਮੋਬਾਈਲ ਡੀ ਐਡੀਕਸ਼ਨ ਸੈਂਟਰ ਖੋਲ੍ਹਿਆ ਗਿਆ ਹੈ, ਜਿਥੇ ਬੱਚਿਆਂ ਨੂੰ ਮੋਬਾਈਲ ਦੀ ਆਦਤ ਛੁਡਵਾਈ ਜਾਂਦੀ ਹੈ।
ਡੀ ਐਡੀਕਸ਼ਨ ਸੈਂਟਰ 'ਚ 9 ਸਾਲ ਤੋਂ ਲੈ ਕੇ 18 ਸਾਲ ਤੱਕ ਦੇ ਬੱਚਿਆਂ ਨੂੰ ਭਰਤੀ ਕੀਤਾ ਜਾਂਦਾ ਹੈ ਤੇ ਉਨ੍ਹਾਂ ਦੀ ਮੋਬਾਈਲ ਦੀ ਆਦਤ ਛੁਡਵਾਈ ਜਾਂਦੀ ਹੈ। ਸੈਂਟਰ ਦੇ ਡਾਕਟਰ ਜਗਦੀਪ ਸਿੰਘ ਨੇ ਦੱਸਿਆ ਕਿ ਮੋਬਾਇਲ ਦੀ ਆਦਤ ਨੂੰ ਛੁਡਾਉਣ ਵਾਸਤੇ ਤਿੰਨ ਮਹੀਨੇ ਦਾ ਕੋਰਸ ਕਰਵਾਇਆ ਜਾਂਦਾ ਹੈ।

ਵੀਡੀਓ
ਇਸ ਸੈਂਟਰ ਬਾਰੇ ਜਿਵੇਂ-ਜਿਵੇਂ ਲੋਕਾਂ ਨੂੰ ਪਤਾ ਲੱਗ ਰਿਹਾ ਹੈ, ਉਹ ਆਪਣੇ ਬੱਚਿਆਂ ਦਾ ਭਵਿੱਖ ਉਜਵੱਲ ਬਣਾਉਣ ਲਈ ਉਨ੍ਹਾਂ ਨੂੰ ਸੈਂਟਰ ਲੈ ਕੇ ਆ ਰਹੇ ਹਨ।

Intro:
ਅੰਮ੍ਰਿਤਸਰ

ਬਾਲਜਿੰਦਰ ਬੋਬੀ

ਇਹ ਖ਼ਬਰ ਹਰ ਇਕ ਭਾਰਤੀ ਨਾਲ ਜੁੜੀ ਹੈ ਜਿਨ੍ਹਾਂ ਦੇ ਬੱਚੇ ਮੋਬਾਇਲ ਫੋਨ ਦੀ ਜ਼ਿਆਦਾ ਵਰਤੋਂ ਕਰਦੇ ਹਨ।
ਮੋਬਾਇਲ ਹਰ ਕਿਸੇ ਦੀ ਜਰੂਰਤ ਬਣ ਗਿਆ ਹੈ ਤੇ ਜ਼ਿਆਦਾਤਰ ਹਰ ਉਮਰ ਦੇ ਲੋਕ ਜਿਨ੍ਹਾਂ ਵਿੱਚ ਬੱਚੇ ਵੀ ਸ਼ਾਮਿਲ ਹਨ ਹਰ ਸਮੇਂ ਮੋਬਾਇਲ ਫੋਨ ਚਲਾਉਣ ਵਿੱਚ ਵਿਅਸਤ ਹਨ ਪਰ ਸ਼ਾਇਦ ਮੋਬਾਇਲ ਵਰਤਣ ਵਾਲੇ ਤ
ਨੂੰ ਇਹ ਪਤਾ ਨਹੀਂ ਹੋਣਾ ਕਿ ਉਹ ਅਤੇ ਉਹਨਾਂ ਦੇ ਬੱਚੇ ਹੋਲੀ ਹੋਲੀ ਮੋਬਾਇਲ ਦੇ ਨਸ਼ੇ ਦਾ ਸ਼ਿਕਾਰ ਹੋ ਰਹੇ ਹਨ।
Body:
ਪੰਜਾਬ ਵਿੱਚ ਜਿਥੇ ਨੌਜਵਾਨ ਨਸ਼ੇ ਦੇ ਆਦੀ ਹੋ ਰਹੇ ਹਨ ਉਥੇ ਬੱਚੇ ਵੀ ਇਕ ਅਲੱਗ ਤਰ੍ਹਾਂ ਦੇ ਨਸ਼ੇ ਦਾ ਸ਼ਿਕਾਰ ਹੋ ਰਹੇ ਹਨ ਤੇ ਉਹ ਨਸ਼ਾ ਹੈ ਮੋਬਾਇਲ ਦਾ ਜੀ ਹੈ ਇਹ ਸੱਚ ਹੈ ਅੰਮ੍ਰਿਤਸਰ ਵਿੱਚ ਇਕ ਅਜਿਹਾ ਡੀ ਆਡੀਕਸ਼ਨ ਸੈਂਟਰ ਖੁਲਿਆ ਹੈ ਜਿਥੇ 9 ਸਾਲ ਤੋਂ ਲੈ ਕੇ18 ਸਾਲ ਤੱਕ ਦੇ ਬੱਚਿਆਂ ਨੂੰ ਲੱਗੀ ਮੋਬਾਇਲ ਦੀ ਆਦਤ ਛੁਡਾਈ ਜਾਂਦੀ ਹੈ।

ਆਮ ਤੌਰ ਤੇ ਬੱਚੇ ਆਪਣੇ ਮਾਤਾ ਪਿਤਾ ਕੋਲੋ ਮੋਬਾਇਲ ਫੋਨ ਲੈ ਕੇ ਉਸ ਵਿੱਚ ਮਸਰੂਫ ਹੋ ਜਾਂਦੇ ਹਨ ਅਤੇ ਹੋਲੀ ਹੋਲੀ ਉਹ ਮੋਬਾਇਲ ਤੋਂ ਬਿਨਾਂ ਨਹੀਂ ਰਹਿੰਦੇ ਇਸੇ ਨੂੰ ਹੀ ਮੋਬਾਇਲ ਅੱਡਿਕਸ਼ਨ ਕਹਿੰਦੇ ਹਨ। ਇਸ ਸੈਂਟਰ ਵਿੱਚ ਲੋਕ ਆਪਣੀਆ ਬੱਚਿਆਂ ਨੂੰ ਇਸ ਆਦਤ ਤੋਂ ਛੁਟਕਾਰਾ ਦਿਵਾਉਣ ਲਈ ਭਰਤੀ ਕਰਵਾ ਰਹੇ ਹਨ ਤਾ ਕਿ ਉਹਨਾਂ ਦੀ ਹਰ ਸਮੇਂ ਮੋਬਾਇਲ ਵਿੱਚ ਵਿਅਸਤ ਰਹਿਣ ਦੀ ਆਦਤ ਨੂੰ ਹਟਾਇਆ ਜਾ ਸਕੇ।

ਮੋਬਾਇਲ ਅਡਕਸ਼ਨ ਦੀ ਆਦਤ ਨੂੰ ਛੁਡਾਉਣ ਵਾਸਤੇ ਤਿਨ ਮਹੀਨੇ ਦਾ ਕੋਰਸ ਕਰਵਾਇਆ ਜਾਂਦਾ ਹੈ।

Bite..... ਜਗਦੀਪ ਸਿੰਘ ਡਾਕਟਰ

ਉਥੇ ਇਥੇ ਆਪਣੇ ਬੱਚਿਆਂ ਦੀ ਮੋਬਾਇਲ ਵਰਤਣ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਹਰ ਰੋਜ਼ ਮਾਤਾ ਪਿਤਾ ਆਪਣੇ ਬੱਚਿਆਂ ਦਾ ਇਲਾਜ ਕਰਵਾਉਣ ਲਈ ਪਹੁੰਚ ਰਹੇ ਹਨ। ਕਾਂਤਾਂ ਦੇਵੀ ਆਪਣੇ ਦੋ ਪੋਤਿਆ ਦਾ ਇਲਾਜ ਕਰਵਾਉਣ ਲਈ ਆਈ ਹੈ । ਕਾਂਤਾਂ ਦਾ ਕਹਿਣਾ ਹੈ ਕਿ ਉਸ ਦੇ ਪੋਤੇ ਹਰ ਵੇਲੇ ਮੋਬਾਇਲ ਵਿੱਚ ਵਿਅਸਤ ਰਹਿੰਦੇ ਹਨ ਕਈ ਵਾਰ ਉਹਨਾਂ ਨੂੰ ਛਿੜਕਿਆ ਵੀ ਗਿਆ ਪਰ ਉਹ ਨਹੀਂ ਹਟੇ ਆਖਿਰ ਉਹਨਾਂ ਨੇ ਬੱਚਿਆਂ ਨੂੰ ਇਸ ਸੈਂਟਰ ਵਿੱਚ ਦਾਖਿਲ ਕਰਵਾ ਦਿੱਤਾ।

Bite...ਕਾਂਤਾਂ ਦੇਵੀ Conclusion:ਬੱਚਿਆਂ ਲਈ ਮੋਬਾਈਲ ਦੀ ਵਰਤੋਂ ਕਿਸੇ ਖ਼ਤਰੇ ਦੀ ਘੰਟੀ ਤੋਂ ਘੱਟ ਨਹੀਂ
ETV Bharat Logo

Copyright © 2025 Ushodaya Enterprises Pvt. Ltd., All Rights Reserved.