ਅੰਮ੍ਰਿਤਸਰ: 6 ਨਕਾਬਪੋਸ਼ ਲੁਟੇਰਿਆਂ ਵੱਲੋ ਹਥਿਆਰਾਂ ਦੀ ਨੋਕ ਤੇ ਚੋਰੀ ਕੀਤੀ ਗਈ। ਦੇਰ ਰਾਤ ਘਰ 'ਚ ਚੋਰੀ ਕਰਦਿਆਂ ਚੋਰ ਨੇ ਦਾਤਰ ਮਾਰਕੇ ਘਰ ਦੇ ਇਕ ਵਿਅਕਤੀ ਨੂੰ ਜ਼ਖਮੀ ਵੀ ਕਰ ਦਿੱਤਾ। ਪੁਲੀਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਭੀਲੋਵਾਲ 'ਚ ਇਕ ਵਿਅਕਤੀ ਹਰਭਜਨ ਦੇ ਘਰ ਬੀਤੀ ਦੇਰ ਰਾਤ 6 ਲੁਟੇਰਿਆਂ ਵਲੋਂ ਹਥਿਆਰਾਂ ਦੀ ਨੋਕ ਤੇ ਪਰਿਵਾਰ ਨੂੰ ਬੰਦੀ ਬਣਾ 2 ਤੋਲੇ ਸੋਨਾ, ਨਕਦੀ ਅਤੇ ਹੋਰ ਸਮਾਨ ਲੁੱਟ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਮਕਾਨ ਮਾਲਕ ਹਰਭਜਨ ਸਿੰਘ ਦੀ ਲੱਤ ਤੇ ਲੁਟੇਰਿਆਂ ਨੇ ਦਾਤਰ ਮਾਰਕੇ ਵਿਅਕਤੀ ਨੂੰ ਜਖ਼ਮੀ ਕਰ ਦਿੱਤਾ।
ਇਸ ਸਬੰਧੀ ਮਕਾਨ ਮਾਲਕ ਹਰਭਜਨ ਸਿੰਘ ਨੇ ਕਿਹਾ ਕਿ ਉਹ ਬੀਤੀ ਰਾਤ ਘਰ ਵਿਚ ਸੁੱਤੇ ਪਏ ਸੀ ਤਾਂ ਕਰੀਬ 6 ਚੋਰ ਹਥਿਆਰ ਅਤੇ ਤੇਜਧਾਰ ਵਸਤੂ ਨਾਲ ਉਹਨਾਂ ਤੇ ਹਮਲਾ ਕੀਤਾ ਅਤੇ ਘਰ 'ਚ ਪਿਆ ਕਰੀਬ ਦੋ ਤੋਲੇ ਸੋਨਾ, 42 ਹਜ਼ਾਰ ਨਕਦੀ ਤੇ ਹੋਰ ਸਮਾਨ ਚੋਰੀ ਕਰ ਕੇ ਲੈ ਗਏ।
ਉਹਨਾਂ ਪੁਲੀਸ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਚੋਰਾਂ ਵਿਰੁੱਧ ਕਾਰਵਾਈ ਕਰਕੇ ਉਹਨਾਂ ਨੂੰ ਜਲਦ ਕਾਬੂ ਕੀਤਾ ਜਾਏ। ਇਸ ਸਬੰਧੀ ਪੁਲੀਸ ਥਾਣਾ ਲੋਪੋਕੇ ਦੇ ਮੁਖੀ ਕਪਿਲ ਕੌਸ਼ਲ ਨੇ ਕਿਹਾ ਕਿ ਉਹਨਾਂ ਵਲੋਂ ਸੂਚਨਾ ਮਿਲਣ ਤੇ ਤੁਰੰਤ ਬਾਅਦ ਮੌਕੇ ਤੇ ਪਹੁੰਚ ਘਟਨਾ ਸਥਲ ਦਾ ਜ਼ਾਇਜਾ ਲਿਆ ਗਿਆ।
ਜਿੱਥੇ ਪਤਾ ਚੱਲਿਆ ਕਿ ਚੋਰਾਂ ਵਲੋਂ ਉਹਨਾਂ ਨੂੰ ਬੰਦੀ ਬਣਾ ਕੇ ਕਰੀਬ ਦੋ ਤੋਲੇ ਸੋਨਾ ਅਤੇ 42 ਹਜ਼ਾਰ ਰੁਪਏ ਨਕਦੀ ਲੈ ਕੇ ਫ਼ਰਾਰ ਹੋ ਗਏ। ਉਹਨਾਂ ਦੱਸਿਆ ਕਿ ਉਹਨਾਂ ਵਲੋਂ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ, ਅਤੇ ਜਲਦੀ ਹੀ ਦੋਸ਼ੀ ਉਹਨਾਂ ਦੀ ਗ੍ਰਿਫ਼ਤਾਰੀ 'ਚ ਹੋਣਗੇ।
ਇਹ ਵੀ ਪੜ੍ਹੋਂ: ਚੋਰ ਨੂੰ ਚੋਰੀ ਕਰਨੀ ਪਈ ਮਹਿੰਗੀ, ਕਰੰਟ ਲੱਗਣ ਨਾਲ ਹੋਈ ਮੌਤ