ਅੰਮ੍ਰਿਤਸਰ: ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ ਤਰਸੇਮ ਸਿੰਘ ਸਿਆਲਕਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ‘ਜੀਵਨ’ ਫਲਸਫੇ ਤੇ ਡਾਕਟਰ ਆਫ ਫਿਲੋਸਫੀ ਦੀ ਪੜਾਈ ਮੁਕੰਮਲ ਕਰਨ ਵਾਲੀ ਪਹਿਲੀ ਮਹਿਲਾ ਡਾ. ਰਾਗਿਨੀ ਸ਼ਰਮਾ ਦੀ ਹੌਂਸਲਾ ਅਫਜ਼ਾਈ ਕਰਨ ਲਈ ਉਨ੍ਹਾਂ ਦੇ ਘਰ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਡਾ ਰਾਗਿਨੀ ਨੂੰ ਦੌਸ਼ਾਲਾ ਭੇਂਟ ਕਰਕੇ ਸਨਮਾਨਿਤ ਕੀਤਾ।
ਇਸ ਮੌਕੇ ਡਾ. ਸਿਆਲਕਾ ਨੇ ਡਾ. ਰਾਗਿਨੀ ਦੇ ਪ੍ਰਸਤਾਵ ’ਤੇ ਚਰਚਾ ਕਰਦਿਆਂ ਇਸ ਗੱਲ ਦੀ ਹਾਮੀਂ ਭਰੀ ਕਿ ਗੁਰੁ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ’ਚ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੇ ਨਾਂ ’ਤੇ ‘ਚੇਅਰ’ ਸਥਾਪਿਤ ਕਰਵਾਉਂਣ ਲਈ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਬਣਦੀ ਭੂਮਿਕਾ ਨਿਭਾਵੇਗਾ। ਇਸ ਤੋਂ ਇਲਾਵਾ ਡਾ ਤਰਸੇਮ ਸਿੰਘ ਸਿਆਲਕਾ ਨੇ ਇਹ ਵੀ ਕਿਹਾ ਕਿ ਮਜ੍ਹਬੀ ਸਿੱਖ ਸਮਾਜ ਨੂੰ ਅੱਜ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਧਾਰਮਿਕ ਯੂਨੀਵਰਸਿਰਟੀ ਦੀ ਖਾਸ਼ ਜ਼ਰੂਰਤ ਹੈ।
ਇਸ ਮੀਟਿੰਗ ਦੌਰਾਨ ਡਾ. ਤਰਸੇਮ ਸਿੰਘ ਸਿਆਲਕਾ ਨੇ ਡਾ. ਰਾਗਿਨੀ ਨੂੰ ਭਰੋਸਾ ਦਿੱਤਾ ਕਿ ਉਹ ਮਜ੍ਹਬੀ ਸਿੱਖ ਸਮਾਜ ਦੀ ਧ੍ਰੋਹਰ ਮੰਨੀਆਂ ਜਾਂਦੀਆਂ ਮਿਸਲਾਂ ਜੋ ਕਿ ਸਮਾਜ ਦੇ ਹੱਥ ਨਹੀਂ ਲੱਗ ਸਕੀਆਂ ਹਨ, ਮਿਸਲਾ ਦੀ ਖੋਜ ਕਰਕੇ ਮੁੜ ਸਿੱਖ ਇਤਿਹਾਸ ‘ਚ ਮਜ੍ਹਬੀ ਸਿੱਖ ਰੰਘਰੇਟਿਆਂ ਦਾ ਝੰਡਾ ਬੁਲੰਦ ਕੀਤਾ ਜਾਵੇ। ਇਸ ਮੌਕੇ ਅਕਾਦਿਮਕ ਪੱਧਰ ’ਤੇ ਸ਼ੁਰੂ ਕੀਤੇ ਜਾਣ ਵਾਲੇ ਉਪਰਾਲਿਆਂ ਨੂੰ ਲੈ ਕੇ ਰਣਨੀਤੀ ਬਣੀ ਅਤੇ ਕਈ ਅਹਿਮ ਮੁੱਦਿਆਂ ’ਤੇ ਚਰਚਾ ਵੀ ਕੀਤੀ ਗਈ।
ਇਹ ਵੀ ਪੜੋ: Prakash Javadekar: ਕੈਪਟਨ ਸਰਕਾਰ ਨੇ ‘ਪੰਜਾਬ’ ਨੂੰ ਛੱਡਿਆ ਲਾਵਾਰਿਸ