ਅੰਮ੍ਰਿਤਸਰ: ਪੰਜਾਬ ਵਿੱਚ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਦਾ ਮੁੱਦਾ ਭਖਿਆ ਹੋਇਆ ਹੈ। ਇਸ ਨੂੰ ਲੈਕੇ ਵੱਖ ਵੱਖ ਜਥੇਬੰਦੀਆਂ ਵੱਲੋਂ ਮੀਟਿੰਗਾਂ ਕਰਵਾਈਆਂ ਜਾ ਰਹੀਆਂ ਹਨ। ਉਥੇ ਹੀ ਬੰਦੀ ਸਿੰਘਾ ਦੀ ਰਿਹਾਈ ਮੌਕੇ ਸ਼੍ਰੋਮਣੀ ਕਮੇਟੀ ਦਫਤਰ ਬਾਹਰ ਪਹੁੰਚੇ ਸਿੱਖ ਸਟੂਡੈਂਟਸ ਫੈਡਰੇਸ਼ਨ ਆਗੂ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਬੰਦੀ ਸਿੰਘਾ ਦੀ ਰਿਹਾਈ ਸੰਬਧੀ ਸ਼੍ਰੋਮਣੀ ਕਮੇਟੀ ਦੀ ਇਕੱਤਰਤਾ ਮੌਕੇ ਬੰਦੀ ਸਿੰਘਾ ਦੀ ਰਿਹਾਈ ਸੰਬਧੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹਰ ਪਖੋ ਯਤਨ ਕਰ ਰਹੇ ਹਨ। ਪਰ ਰਾਜੋਆਣਾ ਸਾਹਿਬ ਦੇ ਕੇਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਕਿ ਕੋਈ ਆਪਣੀ ਸਜਾ ਸੰਬਧੀ ਅਪੀਲ ਨਹੀ ਕਰ ਰਿਹਾ। ਇਸ ਸੰਬਧੀ ਯਤਨ ਕੀਤੇ ਜਾ ਰਹੇ ਹਨ ਅਤੇ ਜਲਦ ਹੀ ਇਸ ਸੰਬਧੀ ਹੌਰ ਯਤਨ ਕਰ ਬੰਦੀ ਸਿੰਘਾ ਦੀ ਰਿਹਾਈ ਨੂੰ ਯਕੀਨੀ ਬਣਾਇਆ ਜਾਵੇਗਾ।
ਇਸ ਸੰਬਧੀ ਗਲਬਾਤ ਕਰਦੀਆ ਸਿਖ ਜਥੇਬੰਦੀ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਨੇ ਦੱਸਿਆ ਕਿ ਬੰਦੀ ਸਿੰਘਾ ਵਰਗੇ ਅਹਿਮ ਮੁਦੇ ਉਪਰ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹਮੇਸ਼ਾ ਯਤਨਸ਼ੀਲ ਰਵਈਆ ਅਖਤਿਆਰ ਕੀਤਾ ਗਿਆ ਹੈ ਜਲਦੀ ਹੀ ਇਸ ਨੂੰ ਲੈਕੇ ਹੋਰ ਵੀ ਗੱਲ ਬਾਤ ਕੀਤੀ ਜਾਵੇਗੀ।
ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਬੋਲੇ ਬਿਕਰਮ ਮਜੀਠੀਆ: ਉਥੇ ਹੀ ਭਾਈ ਰਾਜੋਆਣਾ ਸਣੇ ਹੋਰਨਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਕਿਹਾ ਕਿ ਭਾਈ ਰਾਜੋਆਣਾ ਦੀ ਇਹੋ ਮੰਗ ਹੈ ਕਿ ਜਾਂ ਉਨ੍ਹਾਂ ਨੂੰ ਫਾਂਸੀ ਦਿੱਤੀ ਜਾਵੇ ਜਾਂ ਫਾਂਸੀ ਨੂੰ ਉਮਰ ਕੈਦ 'ਚ ਤਬਦੀਲ ਕਰਨ ਸਬੰਧੀ ਅਪੀਲ ਵਾਪਿਸ ਹੋਵੇ। ਊਨਾ ਕਿਹਾ ਕਿ ਭਾਈ ਰਾਜੋਆਣਾ ਦੀ ਪੰਥ ਨੂੰ ਵੱਡੀ ਦੇਣ ਹੈ,ਉਨ੍ਹਾਂ ਸਮੂਹ ਸਿਆਸੀ ਤੇ ਪੰਥਕ ਧਿਰਾਂ ਨੂੰ ਇਸ ਮੁੱਦੇ ਤੇ ਇੱਕਠੇ ਹੋ ਕੇ ਯਤਨ ਕਰਨ ਦੀ ਅਪੀਲ ਕੀਤੀ। ਬਿਕਰਮ ਸਿੰਘ ਮਜੀਠੀਆ ਨੇ ਬੋਲਦੇ ਹੋਏ ਕਿਹਾ ਕਿ ਜੇਕਰ ਪੰਜਾਬ ਵਿੱਚ ਸਭ ਤੋਂ ਵੱਡਾ ਮਾਫੀਆ ਅਗਰ ਹੁਣ ਤੱਕ ਨਜ਼ਰ ਆ ਰਿਹਾ ਹੈ, ਤਾਂ ਉਹ ਆਮ ਆਦਮੀ ਪਾਰਟੀ ਹੈ ਉਹਨਾਂ ਨੇ ਕਿਹਾ ਕਿ ਕੋਈ ਵੀ ਇਸ ਤਰਾਂ ਦਾ ਮਾਫੀਆ ਨਹੀਂ ਹੈ। ਜਿਸ ਉੱਤੇ ਹੁਣ ਆਮ ਆਦਮੀ ਪਾਰਟੀ ਵੱਲੋਂ ਕਬਜ਼ਾ ਨਹੀਂ ਕੀਤਾ ਜਾ ਰਿਹਾ ਹੈ।
- Reservation for Sikhs in Kashmir: ਕਾਂਗਰਸੀ ਸਾਂਸਦ ਡਿੰਪਾ ਨੇ ਲੋਕ ਸਭਾ 'ਚ ਚੁੱਕਿਆ ਕਸ਼ਮੀਰੀ ਸਿੱਖਾਂ ਦੇ ਰਾਖਵੇਂਕਰਨ ਦਾ ਮੁੱਦਾ, ਕਿਹਾ ਨਹੀਂ ਦਿੱਤਾ ਗਿਆ ਲਾਭ
- ਕੇਂਦਰ ਸਰਕਾਰ ਖ਼ਤਰਨਾਕ ਕੁੱਤਿਆਂ ਦੀਆਂ ਨਸਲਾਂ ਰੱਖਣ ਲਈ ਮਿਲਦੇ ਲਾਇਸੈਂਸ 'ਤੇ ਲਾਵੇਗੀ ਪਾਬੰਦੀ, ਛੇਤੀ ਹੀ ਲਿਆ ਜਾ ਸਕਦਾ ਹੈ ਫ਼ੈਸਲਾ
- Telangana New CM Oath Ceremony: ਤੇਲੰਗਾਨਾ ਦੇ ਨਵੇਂ ਮੁੱਖ ਮੰਤਰੀ ਵਜੋਂ ਅੱਜ ਚੁਕਣਗੇ ਸਹੁੰ ਰੇਵੰਤ ਰੈਡੀ, ਖੜਗੇ ਅਤੇ ਗਾਂਧੀ ਪਰਿਵਾਰ ਕਰੇਗਾ ਸ਼ਮੂਲੀਅਤ
ਪੰਜਾਬ ਸਰਕਾਰ ਨੂੰ ਯੋਗ ਕਦਮ ਚੁੱਕਣੇ ਚਾਹੀਦੇ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਦੋ ਸਾਲ ਦੇ ਉੱਪਰ ਦਾ ਸਮਾਂ ਹੋ ਚੁੱਕਾ ਹੈ ਲੇਕਿਨ ਆਮ ਆਦਮੀ ਪਾਰਟੀ ਵੱਲੋਂ ਕਿਸੇ ਵੀ ਤਰ੍ਹਾਂ ਦੇ ਮਾਫੀਆ ਨੂੰ ਖਤਮ ਨਹੀਂ ਕੀਤਾ ਜਾ ਰਿਹਾ ਇਹ ਕਹਿਣਾ ਹੈ ਬਿਕਰਮ ਸਿੰਘ ਮਜੀਠੀਆ ਦਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪਟਿਆਲਾ ਜੇਲ ਵਿੱਚ ਬੰਦ ਬਲਵੰਤ ਸਿੰਘ ਰਾਜੋਵਾਣਾ ਦੀ ਸਜ਼ਾ ਨੂੰ ਮਾਫੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਉਚਿਤ ਕਦਮ ਚੁੱਕਣੇ ਚਾਹੀਦੇ ਹਨ। ਲੇਕਿਨ ਸਰਕਾਰ ਚਾਹੁੰਦੀ ਹੈ ਕਿ ਬੰਦੀ ਸਿੰਘ ਜੇਲਾਂ ਦੇ ਅੰਦਰ ਹੀ ਆਪਣੀ ਸਜ਼ਾਵਾਂ ਭੁਗਤ ਲੈਣ ਉਥੇ ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਦੇਸ਼ ਵਿੱਚ ਬਹੁਤ ਸਾਰੇ ਵੱਡੇ ਕਾਂਡ ਹੋ ਚੁੱਕੇ ਹਨ। ਲੇਕਿਨ ਉਹਨਾਂ ਦੇ ਦੋਸ਼ੀਆਂ ਨੂੰ ਅੱਜ ਵੀ ਬਰੀ ਕੀਤਾ ਹੋਇਆ ਹੈ।