ਅੰਮ੍ਰਿਤਸਰ: ਪੰਜਾਬ ਵਿੱਚ ਡਰੱਗ ਮਾਫੀਆ ਦੀ ਪਹੁੰਚ ਕੁੜੀਆਂ ਤੱਕ ਵੀ ਵਿਖਾਈ ਦੇ ਰਹੀ ਹੈ। ਅੰਮ੍ਰਿਤਸਰ ਦੇ ਮਕਬੂਲਪੁਰਾ ਤੋਂ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਕ ਨਵ ਵਿਆਹੀ ਲੜਕੀ ਨਸ਼ੇ ਵਿੱਚ ਧੁੱਤ ਹੈ। ਇਸ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਨਵ ਵਿਆਹੀ ਲੜਕੀ ਨਸ਼ੇ ਵਿੱਚ ਧੁੱਤ ਹੈ। ਉਸ ਕੋਲ ਚੰਗੀ ਤਰ੍ਹਾਂ ਖੜੇ ਵੀ ਨਹੀ ਹੋ ਪਾ ਰਿਹਾ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਲਗਾਤਾਰ ਵਾਇਰਲ ਹੋ ਰਹੀ ਹੈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਆਗੂ ਸਰਵਨ ਸਿੰਘ ਪੰਧੇਰ ਨੇ ਇਸ ਵਾਇਰਲ ਹੋਈ ਵੀਡੀਓ ਉੱਤੇ ਬੋਲਦਿਆ ਕਿਹਾ ਕਿ ਪਹਿਲਾਂ ਅਤੇ ਮਾਵਾਂ ਦੇ ਪੁੱਤ ਨਸ਼ਿਆਂ ਨਾਲ ਮਰ ਰਹੇ ਸਨ, ਹੁਣ ਪੰਜਾਬ ਦੀਆਂ ਧੀਆਂ ਭੈਣਾਂ ਵੀ ਨਸ਼ਿਆਂ ਵਿੱਚ ਡੁੱਬੀਆਂ ਪਈਆਂ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਇਲਾਕਾ ਮਕਬੂਲਪੁਰਾ ਦੀ ਇਹ ਔਰਤ ਜਿਸ ਦੀ ਵੀਡੀਓ ਵਾਇਰਲ ਹੋ ਰਹੀ ਜੋ ਨਸ਼ੇ ਦਾ ਟੀਕਾ ਲਗਾ ਕੇ ਆਈ ਤੇ ਨਸ਼ੇ ਵਿਚ ਪੂਰੀ ਤਰਾਂ ਡੁਬੀ ਪਈ ਹੈ, ਜਿਸ ਨੂੰ ਇਹ ਵੀ ਹੋਸ਼ ਨਹੀਂ ਕਿ ਉਹ ਕਿਸ ਰਸਤੇ ਵਲ ਜਾ ਰਹੀ ਹੈ।
ਉਹ ਚੌਂਕ ਦੇ ਵਿੱਚ ਖੜੀ ਹੋਈ ਹੈ ਤੇ ਨਸ਼ੇ ਵਿਚ ਪੂਰੀ ਤਰਾਂ ਲੀਨ ਹੈ। ਨਸ਼ੇ ਨੇ ਪਹਿਲਾਂ ਪੰਜਾਬ ਦੀ ਨੌਜਵਾਨੀ ਬਰਬਾਦ ਕਰਤੀ ਕਈ ਮਾਵਾਂ ਦੀ ਕੋਖ ਸੁੰਨੀ ਹੋ ਗਈ, ਕਈ ਭੈਣਾਂ ਦੇ ਸੁਹਾਗ ਉਝੜ ਗਏ ਪਰ ਹੁਣ ਪੰਜਾਬ ਦੀਆਂ ਧੀਆਂ ਭੈਣਾਂ ਵੀ ਨਸ਼ੇ ਦੀ ਦਲ-ਦਲ ਵਿੱਚ ਧਸ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ੇ ਨੇ ਬਰਬਾਦ ਕਰ ਕੇ ਉਜਾੜ ਕੇ ਰੱਖ ਦਿੱਤਾ ਹੈ ਪਰ ਸਰਕਾਰਾਂ ਨੂੰ ਕੁਰਸੀ ਪਿਆਰੀ ਹੈ ਸਰਕਾਰਾਂ ਦਾ ਇਸ ਵੱਲ ਕੋਈ ਧਿਆਨ ਨਹੀਂ ਸਰਕਾਰਾਂ ਦੀ ਛਤਰ ਛਾਇਆ ਹੇਠ ਇਹ ਧੰਦੇ ਜੋਰਾ ਸ਼ੋਰਾ ਨਾਲ ਚੱਲ ਰਹੇ ਹਨ। ਸਰਕਾਰ ਛੋਟੇ ਮਗਰਮੱਛ ਫੜ ਕੇ ਵਾਹਵਾਹੀ ਲੁੱਟ ਰਹੀ ਹੈ ਵੱਡੇ ਮਗਰਮੱਛ ਨੂੰ ਹੱਥ ਨਹੀਂ ਪਾਉਂਦੇ ਹਨ।
ਸਰਵਨ ਸਿੰਘ ਪੰਧੇਰ ਨੇ ਕਿਹਾ ਪੰਜਾਬ ਸਰਕਾਰ ਦੇ ਸਾਰੇ ਦਾਅਵੇ ਫੇਲ੍ਹ ਹੁੰਦੇ ਸਾਬਿਤ ਹੋ ਰਹੇ ਹਨ ਕਿ ਪੰਜਾਬ ਵਿਚ ਨਸ਼ਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਔਰਤ ਜੋ ਨਸ਼ੇ ਵਿੱਚ ਪੂਰੀ ਤਰ੍ਹਾਂ ਡੁੱਬੀ ਪਈ ਹੈ, ਇਹ ਅੰਮ੍ਰਿਤਸਰ ਦੇ ਮਕਬੂਲਪੁਰਾ ਇਲਾਕੇ ਦੀ ਰਹਿਣ ਵਾਲੀ ਹੈ। ਉਨ੍ਹਾਂ ਕਿਹਾ ਨਸ਼ੇ ਦੇ ਮੁੱਦੇ ਨੂੰ ਲੈ ਕੇ ਅਸੀਂ ਸੋਮਵਾਰ 12 ਤਾਰੀਕ ਨੂੰ ਪੰਜਾਬ ਭਰ ਦੇ ਕੈਬਨਿਟ ਮੰਤਰੀ ਤੇ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਕਰਨ ਜਾ ਰਹੇ ਹਾਂ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਬਰਬਾਦ ਹੋ ਰਹੀ ਹੈ, ਉਨ੍ਹਾਂ ਪੰਜਾਬ ਦੀ ਸਰਕਾਰ ਕੋਲੋਂ ਪੁੱਛਿਆ ਕਿ ਤੁਹਾਡੀ ਨਸ਼ਿਆਂ ਤੇ ਕੀ ਪਾਲਿਸੀ ਹੈ। ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਸਾਡੇ ਇੱਕ ਕਿਸਾਨ ਅੰਗਰੇਜ਼ ਸਿੰਘ ਜੋ ਕਿ ਗੁਰੂ ਦੇ ਬਾਗ ਦਾ ਰਹਿਣ ਵਾਲਾ ਹੈ ਉਸ ਦੇ ਪੱਟ ਤੇ ਗੋਲੀ ਮਾਰੀ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਪੁਲਿਸ ਨੂੰ ਸਖ਼ਤ ਚਿਤਾਵਨੀ ਦੇਣਾ ਚਾਹੁੰਦੇ ਹਾਂ। ਜਲਦ ਤੋਂ ਜਲਦ ਦੋਸ਼ੀਆਂ ਨੂੰ ਫੜਿਆ ਜਾਵੇ ਨਹੀਂ ਤਾਂ ਇਸ ਦੇ ਖਿਲਾਫ ਇਕ ਵੱਡਾ ਮੋਰਚਾ ਲਗਾਇਆ ਜਾਵੇਗਾ, ਜਿਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ।
ਇਹ ਵੀ ਪੜ੍ਹੋ: ਗੈਂਗਸਟਰਾਂ ਉੱਤੇ ਬੋਲੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ, ਗੁੰਡਾਗਰਦੀ ਅਤੇ ਰਾਜਨੀਤੀ ਦਾ ਗੱਠਜੋੜ