ਅੰਮ੍ਰਿਤਸਰ: ਕਿਸਾਨ ਮਹਾਂ ਸੰਮੇਲਨ ਸਬੰਧੀ ਤੇ ਨਸ਼ੇ ਵਿਰੁੱਧ ਅਜਨਾਲਾ 'ਚ 13 ਮਾਰਚ ਨੂੰ ਆਮ ਆਦਮੀ ਪਾਰਟੀ ਵੱਲੋਂ ਸੰਸਦ ਮੈਂਬਰ ਭਗਵੰਤ ਮਾਨ ਦੀ ਅਗਵਾਈ 'ਚ ਰੋਡ ਮਾਰਚ ਕੱਢੇਗੀ। ਕਾਂਗਰਸ ਛੱਡ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੋਨੂੰ ਜਾਫ਼ਰ ਵੱਲੋ ਅੱਜ ਅਜਨਾਲਾ ਵਿਖੇ ਇੱਕ ਪ੍ਰੈਸ ਕਾਨਫ਼ਰੰਸ ਕੀਤੀ, ਜਿਸ ਵਿੱਚ ਉਨ੍ਹਾਂ ਬਾਘਾ ਪੁਰਾਣਾ ਵਿਖੇ ਕਰਵਾਏ ਜਾ ਰਹੇ ਕਿਸਾਨ ਮਹਾ ਸੰਮੇਲਨ ਨੂੰ ਸਮਰਪਿਤ ਅਜਨਾਲਾ 'ਚ ਕੀਤੇ ਜਾ ਰਹੇ ਰੋਡ ਸ਼ੋਅ ਬਾਰੇ ਦੱਸਿਆ, ਜਿਸ ਦੀ ਅਗਵਾਈ ਭਗਵੰਤ ਮਾਨ ਵੱਲੋਂ ਕੀਤੀ ਜਾਵੇਗੀ।
ਇਸ ਮੌਕੇ ਸੋਨੂੰ ਜਾਫਰ ਨੇ ਅੱਗੇ ਕਿਹਾ ਕਿ ਕਾਂਗਰਸੀ ਵਿਧਾਇਕ ਦੇ ਜੱਦੀ ਪਿੰਡ ਤੋਂ ਨਸ਼ੇ ਦੀ ਖੇਪ ਮਿਲਣਾ ਕੈਪਟਨ ਦੀ ਗੁਟਕਾ ਸਾਹਿਬ ਫੜ ਖਾਦੀ ਸਹੁੰ ਨੂੰ ਯਾਦ ਕਰਵਾਉਂਦੀ ਹੈ।
ਸੋਨੂੰ ਜਾਫਰ ਨੇ ਬਾਘਾਪੁਰਾਣਾ ਵਿਖੇ ਕਿਸਾਨ ਮਹਾਂ ਸੰਮੇਲਨ ਬਾਰੇ ਗੱਲ ਕਰਦਿਆਂ ਦੱਸਿਆ ਕਿ ਇਸ ਸੰਮੇਲਨ ਵਿੱਚ ਵਿਸ਼ੇਸ਼ ਤੌਰ ਉਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪਹੁੰਚ ਰਹੇ ਹਨ। ਇਸ ਮੌਕੇ ਕੇਂਦਰ ਦੇ ਕਾਲੇ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕੀਤਾ ਜਾਵੇਗਾ।
ਉਨ੍ਹਾਂ ਇਲਜ਼ਾਮ ਲਾਇਆ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਉਨ੍ਹਾਂ ਇਸ ਮੌਕੇ ਕੈਪਟਨ ਸਰਕਾਰ ਅਤੇ ਅਕਾਲੀ ਦਲ ਨੂੰ ਵੀ ਆੜੇ ਹੱਥੀਂ ਲਿਆ।