ਅੰਮ੍ਰਿਤਸਰ: ਮਾਲ ਮੰਡੀ ਚੌਕ ਜੀਟੀ ਰੋਡ 'ਤੇ ਦੋ ਟਰੱਕਾਂ ਅਤੇ ਇੱਕ ਮੋਟਰਸਾਈਕਲ ਦਰਮਿਆਨ ਹੋਏ ਹਾਦਸੇ ਕਾਰਨ ਇੱਕ ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ।
ਮ੍ਰਿਤਕ ਨੌਜਵਾਨ ਦੀ ਪਛਾਣ ਇੰਦਰਜੀਤ ਸਿੰਘ ਉਮਰ 47 ਸਾਲ ਵਜੋਂ ਹੋਈ ਹੈ ਅਤੇ ਉਹ ਗੋਕਲ ਦੇ ਬਾਗ ਦਾ ਰਹਿਣ ਵਾਲਾ ਹੈ। ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਚਾਲਕ ਵਾਹਨ ਸਮੇਤ ਫ਼ਰਾਰ ਹੋ ਗਿਆ। ਦੂਜੇ ਪਾਸੇ ਦੂਸਰੀ ਗੱਡੀ ਦੇ ਸਹਾਇਕ ਤੇ ਡਰਾਈਵਰ ਨੂੰ ਲੋਕਾਂ ਨੇ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ।
ਦੂਜੇ ਪਾਸੇ ਮੌਕੇ 'ਤੇ ਫੜੇ ਗਏ, ਡਰਾਈਵਰ ਦਾ ਕਹਿਣਾ ਹੈ ਕਿ ਅਸੀਂ ਆਪਣਾ ਟਰੱਕ ਸਿੱਧਾ ਲਿਜਾ ਰਹੇ ਸੀ ਅਤੇ ਸਾਈਡ ਤੋਂ ਇੱਕ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਕਾਰ ਸਮੇਤ ਫ਼ਰਾਰ ਹੋ ਗਏ।
ਉਧਰ ਘਟਨਾ ਵਾਲੀ ਥਾਂ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਾਂਚ ਕੀਤੀ ਜਾ ਰਹੀ ਹੈ। ਜੋ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ਼ ਮੁਕੱਦਮਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।