ਅੰਮ੍ਰਿਤਸਰ : ਕਸਬਾ ਜੰਡਿਆਲਾ ਗੁਰੂ ਵਿਖੇ ਬੀਤੀ ਰਾਤ ਅਚਾਨਕ ਦੁੱਧ ਦੀ ਡੇਅਰੀ ਵਿੱਚ ਅੱਗ ਲੱਗ ਜਾਣ ਕਾਰਨ ਇਲਾਕੇ ਵਿੱਚ ਹੜਕੰਪ ਦਾ ਮਾਹੌਲ ਬਣ ਗਿਆ। ਅਚਾਨਕ ਲੱਗੀ ਇਸ ਅੱਗ ਕਾਰਨ ਚਾਹੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ, ਪਰ ਇਸ ਦਰਮਿਆਨ ਦੁਕਾਨ ਮਾਲਕ ਦਾ ਕਾਫੀ ਮਾਲੀ ਨੁਕਸਾਨ ਹੋਇਆ ਹੈ। ਸੂਚਨਾ ਦੇਣ ਤੋਂ ਬਾਅਦ ਵੀ ਮੌਕੇ ਉਤੇ ਅੱਗ ਬੁਝਾਊ ਦਸਤੇ ਦੀ ਮਦਦ ਨਾ ਮਿਲਣ ਕਾਰਨ ਉਕਤ ਦੁਕਾਨਦਾਰ ਵਲੋਂ ਰੋਸ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
ਸੂਚਨਾ ਦੇਣ ਦੇ ਡੇਢ ਘੰਟੇ ਬਾਅਦ ਵੀ ਨਹੀਂ ਪਹੁੰਚੀ ਫਾਇਰ ਬ੍ਰਿਗੇਡ : ਦੁਕਾਨਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਉਹ ਕਾਫੀ ਸਾਲਾਂ ਤੋਂ ਜੰਡਿਆਲਾ ਗੁਰੂ ਦੇ ਮੁਹੱਲਾ ਸ਼ੇਖੂਪੁਰਾ ਵਿਖੇ ਦੁੱਧ ਦੀ ਡੇਰੀ ਦੀ ਦੁਕਾਨ ਕਰਦਾ ਹੈ। ਉਸਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਉਹ ਬੀਤੀ ਰਾਤ ਦੁਕਾਨ ਤੋਂ ਕੰਮ ਸਮਾਪਤ ਕਰ ਕੇ ਘਰ ਚਲਾ ਗਿਆ, ਜਿਸ ਤੋਂ ਬਾਅਦ ਦੇਰ ਰਾਤ ਦੁਕਾਨ ਨਜ਼ਦੀਕ ਰਹਿੰਦੇ ਗੁਆਂਢੀਆਂ ਨੇ ਦੱਸਿਆ ਕਿ ਉਸਦੀ ਦੁਕਾਨ ਵਿੱਚ ਅਚਾਨਕ ਅੱਗ ਲੱਗ ਗਈ ਹੈ ਅਤੇ ਦੁਕਾਨ ਅੰਦਰੋਂ ਅੱਗ ਦੀਆਂ ਲਪਟਾਂ ਨਿਕਦਲ ਰਹੀਆਂ ਹਨ। ਅੱਗ ਲੱਗਣ ਦੀ ਸੂਚਨਾ ਮਿਲਣ ਉਤੇ ਉਹ ਤੁਰੰਤ ਮੌਕੇ ਉਤੇ ਪਹੁੰਚੇ ਅਤੇ ਅੱਗ ਉਤੇ ਕਾਬੂ ਪਾਉਣ ਦਾ ਯਤਨ ਕੀਤਾ। ਇਸ ਸਬੰਧੀ ਪੀੜਤ ਨੇ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਪਰ ਫੋਨ ਕਰਨ ਦੇ ਡੇਢ ਘੰਟੇ ਬਾਅਦ ਵੀ ਕੋਈ ਵੀ ਅਧਿਕਾਰੀ ਜਾਂ ਮੁਲਾਜ਼ਮ ਮੌਕੇ ਉਤੇ ਨਹੀਂ ਪਹੁੰਚਿਆ। ਉਨ੍ਹਾਂ ਦੱਸਿਆ ਕਿ ਆਲੇ-ਦੁਆਲੇ ਦੇ ਲੋਕਾਂ ਦੀ ਮਦਦ ਪਾਈਪ ਰਾਹੀਂ ਪਾਣੀ ਪਾ ਕੇ ਉਨ੍ਹਾਂ ਨੇ ਅੱਗ ਉਤੇ ਕਾਬੂ ਪਾਇਆ ਗਿਆ। ਇਸ ਹਾਦਸੇ ਵਿੱਚ ਪੀੜਤ ਦੁਕਾਨਦਾਰ ਦਾ ਕਾਫੀ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ : Punjabi University ਦੇ ਸਥਾਪਨਾ ਦਿਵਸ ਮੌਕੇ ਬੋਲੇ ਸੀਐਮ ਮਾਨ, ਕਿਹਾ- "ਇਹ ਯੂਨੀਵਰਸਿਟੀ ਪੰਜਾਬ ਤੇ ਪੰਜਾਬੀ ਮਾਂ-ਬੋਲੀ ਦਾ ਗੌਰਵ"
ਦੁਕਾਨਦਾਰ ਦਾ ਡੇਢ ਲੱਖ ਦਾ ਨੁਕਸਾਨ : ਬਲਦੇਵ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਉਸ ਦਾ ਅੰਦਰ ਪਿਆ ਸਾਰਾ ਸਾਮਾਨ, ਜਿਵੇਂ- ਟੀਵੀ, ਫਰਿੱਜ, ਕਾਂਊਟਰ, ਅਲਮਾਰੀਆਂ ਸਣੇ ਹੋਰ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ ਹੈ, ਜਿਸ ਦੀ ਕੀਮਤ ਕਰੀਬ ਡੇਢ ਦੋ ਲੱਖ ਰੁਪਏ ਹੈ। ਉਸਨੇ ਪ੍ਰਸ਼ਾਸਨਿਕ ਅਧਿਕਾਰੀਆਂ ਪ੍ਰਤੀ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਸੂਚਿਤ ਕਰਨ ਉਤੇ ਘਟੋ ਘੱਟ ਮੌਕਾ ਦੇਖਣ ਤਾਂ ਆਉਣਾ ਚਾਹੀਦਾ ਸੀ। ਦੁਕਾਨ ਮਾਲਿਕ ਬਲਦੇਵ ਸਿੰਘ ਨੇ ਦੱਸਿਆ ਕਿ ਅੱਗ ਬੁਝਾਉਣ ਤੋਂ ਬਾਅਦ ਫਿਲਹਾਲ ਦੇਖਣ ਤੋਂ ਪਤਾ ਚੱਲਦਾ ਹੈ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋਣਾ ਹੈ, ਜਿਸ ਕਾਰਨ ਉਕਤ ਘਟਨਾ ਵਾਪਰੀ ਹੈ।
ਇਹ ਵੀ ਪੜ੍ਹੋ : 15 ਸੋਨ ਤਗਮੇ ਜਿੱਤ ਚੁੱਕੀ ਮਨੀਸ਼ਾ ਘਰ ਦੇ ਗੁਜਾਰੇ ਲਈ ਚਲਾ ਰਹੀ ਕਰਿਆਨੇ ਦੀ ਦੁਕਾਨ, ਹੋਰਾਂ ਸੂਬਿਆਂ ਤੋਂ ਆ ਰਹੇ ਆਫਰ ਪਰ ਨਹੀਂ ਛੱਡਣਾ ਚਾਹੁੁੰਦੀ ਪੰਜਾਬ