ਅੰਮ੍ਰਿਤਸਰ: ਪੰਜਾਬ ਵਿੱਚ ਆਪ ਦੀ ਨਵੀਂ ਸਰਕਾਰ ਵੱਲੋਂ ਰਾਜਸਭਾ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਰਾਜਸਭਾ ਲਈ ਐਲਾਨੇ ਉਮੀਦਵਾਰਾਂ ਨੂੰ ਲੈਕੇ ਵਿਰੋਧੀਆਂ ਪਾਰਟੀਆਂ ਵੱਲੋਂ ਭਗਵੰਤ ਮਾਨ ਸਰਕਾਰ ਉੱਪਰ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਅੰਮ੍ਰਿਤਸਰ ਲੋਕ ਇਨਸਾਫ ਪਾਰਟੀ ਦੇ ਕੋਰ ਕਮੇਟੀ ਮੈਂਬਰਾਂ ਅਤੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਦਿਹਾਤੀ ਚਰਨਦੀਪ ਸਿੰਘ ਭਿੰਡਰ ਨੇ ਇੱਕ ਨਿੱਜੀ ਹੋਟਲ ਵਿਚ ਪ੍ਰੈੱਸ ਕਾਨਫਰੰਸ ਕਰਦਿਆਂ ਆਮ ਆਦਮੀ ਪਾਰਟੀ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਵਿਸ਼ਵਾਸ਼ਘਾਤ ਕੀਤਾ ਹੈ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਪਾਰਟੀ ਦਾ ਨਾਂ ਸਾਧਾਰਨ ਬੰਦੇ ਦੇ ਨਾਮ ’ਤੇ ਆਮ ਆਦਮੀ ਪਾਰਟੀ ਰੱਖਿਆ ਹੈ ਪਰ ਉਨ੍ਹਾਂ ਨੇ ਪਹਿਲਾਂ ਤਾਂ ਵਿਧਾਨ ਸਭਾ ਚੋਣਾਂ ਵਿੱਚ ਬਹੁਤ ਸਾਰੇ ਧਨਾਢ ਉਮੀਦਵਾਰਾਂ ਦੇ ਕੇ ਅਤੇ ਹੁਣ ਰਾਜ ਸਭਾ ਵਿਚ ਸੰਜੀਵ ਅਰੋੜਾ ਤੇ ਅਸ਼ੋਕ ਮਿੱਤਲ ਵਰਗੇ ਵੱਡੇ ਘਰਾਣਿਆਂ ਨੂੰ ਰਾਜ ਸਭਾ ਵਿੱਚ ਭੇਜ ਕੇ ਆਮ ਆਦਮੀ ਨੇ ਖਾਸ ਆਦਮੀ ਹੋਣ ਦਾ ਸਬੂਤ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਸਾਰੇ ਆਗੂ ਪੰਜਾਬ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਦੀ ਬਜਾਇ ਕਾਰਪੋਰੇਟ ਘਰਾਣਿਆਂ ਦੇ ਹੱਕਾਂ ਵਿੱਚ ਭੁਗਤਣਗੇ।
ਇਸਦੇ ਨਾਲ ਹੀ ਲੋਕ ਇਨਸਾਫ ਪਾਰਟੀ ਦੇ ਆਗੂ ਨੇ ਦੱਸਿਆ ਕਿ ਜਿਹੜੇ ਆਗੂਆਂ ਨੂੰ ਪਾਰਟੀ ਨੇ ਰਾਜਸਭਾ ਲਈ ਚੁਣਿਆ ਹੈ ਉਨ੍ਹਾਂ ਤੋਂ ਪਾਰਟੀ ਨਿੱਜੀ ਹਿੱਤਾਂ ਲਈ ਰੁਪਇਆ ਇਕੱਠਾ ਕਰੇਗੀ ਅਤੇ ਬਾਹਰੀਆਂ ਸਟੇਟਾਂ ਵਿੱਚ ਵਰਤੇਗੀ।
ਇਹ ਵੀ ਪੜ੍ਹੋ: ਸੀਐੱਮ ਮਾਨ ਵੱਲੋਂ ਜਾਰੀ ਨੰਬਰ ’ਤੇ ਪਹਿਲੀ ਸ਼ਿਕਾਇਤ, ਜਾਣੋ ਮਾਮਲਾ