ਅੰਮ੍ਰਿਤਸਰ : ਕੈਨੇਡਾ ਵਿੱਚ ਹੋਈ ਹਰਦੀਪ ਸਿੰਘ ਨਿੱਝਰ ਦੀ ਮੌਤ ਤੋਂ ਇਹ ਮਾਮਲਾ ਲਗਾਤਾਰ ਭਖ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਇੱਕ ਵਫਦ ਨੇ ਡਿਪਟੀ ਕਮਿਸ਼ਨਰ ਨੂੰ ਦੇਸ਼ ਦੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦਿੱਤਾ ਹੈ। ਉਨਾਂ ਵੱਲੋਂ ਇਸ (Memorandum to Amritsar DC) ਉੱਤੇ ਜਾਂਚ ਕਰਵਾਉਣ ਲਈ ਰਾਸ਼ਟਰਪਤੀ ਅੱਗੇ ਅਪੀਲ ਕੀਤੀ ਗਈ ਹੈ।
ਇਹ ਕੀਤੀ ਮੰਗ : ਜਾਣਕਾਰੀ ਮੁਤਾਬਿਕ ਮੰਗ ਕੀਤੀ ਗਈ ਹੈ ਕਿ ਜੋ ਹਰਦੀਪ ਸਿੰਘ ਨਿੱਜਰ ਦਾ ਕਤਲ ਕੈਨੇਡਾ ਦੇ ਵਿੱਚ ਹੋਇਆ ਹੈ ਅਤੇ ਜੋ ਦਸਤਾਵੇਜ ਹੁਣ ਜਸਟਿਨ ਟਰੂਡੋ ਵੱਲੋਂ ਸਾਹਮਣੇ ਲਿਆਂਦੇ ਗਏ ਹਨ ਇਸ ਨੂੰ ਲੈ ਕੇ ਇੱਕ ਅਲੱਗ (Sikh organizations in Amritsar) ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਇਸ ਮੌਕੇ ਉਪਕਾਰ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਦੇਸ਼ ਦੀ ਸਰਕਾਰ ਪੰਜਾਬੀਆਂ ਨੂੰ ਅਤੇ ਖਾਸ ਤੌਰ ਉੱਤੇ ਸਿੱਖਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਜੋ ਵੀ ਵਿਅਕਤੀ ਇਹਨਾਂ ਦੇ ਖਿਲਾਫ ਬੋਲਦਾ ਹੈ, ਉਸਨੂੰ ਜਾਂ ਤਾਂ ਮਰਵਾ ਦਿੱਤਾ ਜਾਂਦਾ ਹੈ ਤੇ ਜਾਂ ਫਿਰ ਡਿੱਬਰੂਗੜ ਜੇਲ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ। ਸੰਧੂ ਨੇ ਕਿਹਾ ਕਿ ਜੋ ਦੀਪ ਸਿੱਧੂ ਅਤੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਹੈ ਉਸ ਪਿੱਛੇ ਵੀ ਭਾਰਤ ਦੀਆਂ ਖੁਫੀਆ ਏਜੰਸੀਆਂ ਹੀ ਸ਼ਾਮਿਲ ਹਨ।
ਉਹਨਾਂ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਵਿੱਚ ਲਿਖਿਆ ਹੈ ਕਿ ਜੇਕਰ ਕੋਈ ਵਿਅਕਤੀ ਅਲੱਗ ਦੇਸ਼ ਦੀ ਮੰਗ ਕਰਦਾ ਹੈ ਤਾਂ ਉਸਨੂੰ ਪੂਰਾ ਕੀਤਾ ਜਾ ਸਕਦਾ ਹੈ। ਇਸ ਵਿੱਚ ਕੋਈ ਵੀ ਗਲਤ ਨਹੀਂ ਹੈ ਪਰ ਕੇਂਦਰ ਸਰਕਾਰ ਵੱਲੋਂ ਜਿਸ ਤਰ੍ਹਾਂ ਦੀ (India's intelligence agencies) ਕਾਰਵਾਈ ਪੰਜਾਬੀਆਂ ਨਾਲ ਅਤੇ ਖਾਸ ਤੌਰ ਉੱਤੇ ਸਿੱਖਾਂ ਦੇ ਨਾਲ ਕੀਤੀ ਜਾ ਰਹੀ ਹੈ, ਇਹ ਸਿਰਫ ਤੇ ਸਿਰਫ ਸਿੱਖਾਂ ਨੂੰ ਦਬਾਉਣ ਦੀ ਕੋਸ਼ਿਸ਼ ਅਤੇ ਉਹਨਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਕਿਉਂਕਿ ਅੰਮ੍ਰਿਤਪਾਲ ਸਿੰਘ ਵੱਲੋਂ ਜਿਸ ਤਰ੍ਹਾਂ ਦੇ ਪੰਜਾਬ ਵਿੱਚ ਨੌਜਵਾਨਾਂ ਨੂੰ ਨਸ਼ੇ ਛੱਡਣ ਲਈ ਜਾਗਰੂਕ ਕੀਤਾ ਜਾ ਰਿਹਾ ਸੀ ਉਸ ਨੂੰ ਜਾਣ ਬੁਝ ਕੇ ਦਿਬੜੂਗੜ ਜੇਲ ਵਿੱਚ ਭੇਜਿਆ ਗਿਆ ਅਤੇ ਕਈ ਇਸ ਤਰ੍ਹਾਂ ਦੇ ਗੁਨਾਹਗਾਰ ਹਨ ਜੋ ਵੱਡੇ ਵੱਡੇ ਗੁਣਾਂ ਕਰਨ ਤੋਂ ਬਾਅਦ ਵੀ ਆਜ਼ਾਦੀ ਦੇ ਨਾਲ ਘੁੰਮ ਫਿਰ ਸਕਦੇ ਹਨ
- Barnala Crime News: ਪਿਸਤੌਲ ਦਿਖਾ ਕੇ ਬਰਨਾਲਾ ਵਿੱਚ ਦੁਕਾਨ ਲੁੱਟਣ ਦੀ ਨਾਕਾਮ ਕੋਸਿਸ਼, ਸਾਹਮਣੇ ਆਈ ਵੀਡੀਓ
- Saheed Bhagat Singh Birthday: ਭਗਤ ਸਿੰਘ ਦੇ ਜਨਮ ਦਿਨ ਮੌਕੇ ਮੁੱਖ ਮੰਤਰੀ ਮਾਨ ਦਾ ਐਲਾਨ, ਸ਼ਹੀਦ ਦੇ ਨਾਨਕੇ ਪਿੰਡ ਬਣੇਗਾ ਅਜਾਇਬ ਘਰ ਤੇ ਲਾਇਬ੍ਰੇਰੀ
- Drugs Recovered In Bathinda : ਬਠਿੰਡਾ ਦੇ ਨਾਰਕੋਟਿਕ ਸੈਲ ਨੇ ਨਸ਼ੀਲੀਆਂ ਦਵਾਈਆਂ ਦੀ ਵੱਡੀ ਖੇਪ ਕੀਤੀ ਬਰਾਮਦ
ਉੱਥੇ ਹੀ ਦੂਸਰੇ ਪਾਸੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ (Deputy Commissioner of Amritsar) ਵੱਲੋਂ ਵੀ ਇਹ ਮੰਗ ਪੱਤਰ ਲੈਣ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਜੋ ਮੈਨੂੰ ਮੰਗ ਪੱਤਰ ਦਿੱਤਾ ਗਿਆ ਹੈ ਉਹ ਦੇਸ਼ ਦੇ ਰਾਸ਼ਟਰਪਤੀ ਵਾਸਤੇ ਦਿੱਤਾ ਗਿਆ ਹੈ। ਅਤੇ ਇਹ ਅਸੀਂ ਮੰਗ ਪੱਤਰ ਜਲਦ ਉਹਨਾਂ ਤੱਕ ਪਹੁੰਚਾ ਦੇਵਾਂਗੇ। ਉਹਨਾਂ ਨੇ ਕਿਹਾ ਕਿ ਜੋ ਵੀ ਇਸ ਵਿੱਚ ਮੰਗਾਂ ਲਿਖੀਆਂ ਹਨ ਉਹਨਾਂ ਵੱਲ ਤੇ ਰਾਸ਼ਟਰਪਤੀ ਕੀ ਕੀ ਵਿਚਾਰ ਕਰਦੇ ਹਨ ਇਹ ਤਾਂ ਸਮਾਂ ਹੀ ਦੱਸੇਗਾ ਲੇਕਿਨ ਸਿੱਖ ਜਥੇਬੰਦੀਆਂ ਵੱਲੋਂ ਜੋ ਮੰਗ ਪੱਤਰ ਦਿੱਤਾ ਗਿਆ ਹੈ ਉਹ ਸਮੇਂ ਸਿਰ ਰਾਸ਼ਟਰਪਤੀ ਤੱਕ ਪਹੁੰਚਾ ਦਿੱਤਾ ਜਾਵੇਗਾ।