ETV Bharat / state

Langar service started: ਧੰਨ ਗੁਰੂ ਰਾਮ ਦਾਸ ਲੰਗਰ ਸੇਵਾ ਸਥਾਨ ਦਾ ਸ਼ਲਾਘਾਯੋਗ ਉਪਰਾਲਾ, ਮੋਬਾਇਲ ਵੈਨ ਰਾਹੀਂ ਲੋੜਵੰਦਾਂ ਦੀ ਕਰ ਰਹੀ ਹੈ ਸਹਾਇਤਾ

ਡੀਸੀ ਅੰਮ੍ਰਿਤਸਰ ਨੇ ਸਿਵਲ ਹਸਪਤਾਲ ਬਾਬਾ ਬਕਾਲਾ ਵਿੱਚ ਲੰਗਰ ਸੇਵਾ ਦੀ ਸ਼ੁਰੂਆਤ ਕੀਤੀ ਹੈ। ਦੱਸ ਦਈਏ ਧੰਨ ਗੁਰੂ ਰਾਮ ਦਾਸ ਸਾਹਿਬ ਜੀ ਲੰਗਰ ਸੇਵਾ ਸਥਾਨ ਪੁਰਹੀਰਾਂ ਵਲੋਂ ਪੰਜਾਬ ਭਰ ਵਿੱਚ ਰੋਜ਼ਾਨਾ ਹਜ਼ਾਰਾਂ ਸੰਗਤਾਂ ਨੂੰ ਲੰਗਰ ਛਕਾਇਆ ਜਾਂਦਾ ਹੈ। ਸੇਵਾਦਾਰ ਬਾਬਾ ਮੱਖਣ ਸਿੰਘ ਨੇ ਕਿਹਾ ਹੁਸ਼ਿਆਰਪੁਰ ਤੋਂ ਲੰਗਰ ਲੈਅ ਕੇ ਮੋਬਾਇਲ ਵੈਨ ਬਾਬਾ ਬਕਾਲਾ ਸਾਹਿਬ ਪੁੱਜੇਗੀ ।

Langar service started in Baba Bakala Sahib hospital in Amritsar
Langar service started : ਧੰਨ ਗੁਰੂ ਰਾਮ ਦਾਸ ਲੰਗਰ ਸੇਵਾ ਸਥਾਨ ਦਾ ਸ਼ਲਾਘਾਯੋਗ ਉਪਰਾਲਾ,ਬਾਬਾ ਬਕਾਲਾ ਹਸਪਤਾਲ 'ਚ ਲੰਗਰ ਪਹੁੰਚਾਏਗੀ ਮੋਬਾਇਲ ਵੈਨ
author img

By

Published : Mar 7, 2023, 7:19 PM IST

Langar service started : ਧੰਨ ਗੁਰੂ ਰਾਮ ਦਾਸ ਲੰਗਰ ਸੇਵਾ ਸਥਾਨ ਦਾ ਸ਼ਲਾਘਾਯੋਗ ਉਪਰਾਲਾ,ਬਾਬਾ ਬਕਾਲਾ ਸਾਹਿਬ ਹਸਪਤਾਲ 'ਚ ਲੰਗਰ ਪਹੁੰਚਾਏਗੀ ਵੈਨ

ਅੰਮ੍ਰਿਤਸਰ: ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿੱਚ ਧੰਨ ਗੁਰੂ ਰਾਮ ਦਾਸ ਸਾਹਿਬ ਜੀ ਲੰਗਰ ਸੇਵਾ ਸਥਾਨ, ਪੁਰਹੀਰਾਂ ਸੰਸਥਾ ਦੇ ਸੇਵਾਦਾਰਾਂ ਅਤੇ ਡੀਸੀ ਅੰਮ੍ਰਿਤਸਰ ਵੱਲੋਂ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਅਤੇ ਹੋਰ ਸੰਗਤਾਂ ਲਈ ਲੰਗਰ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸੰਸਥਾ ਵੱਲੋਂ ਇਸ ਤੋਂ ਪਹਿਲਾਂ ਪੰਜਾਬ ਭਰ ਦੇ ਵੱਖ ਵੱਖ ਹਸਪਤਾਲਾਂ, ਸਕੂਲਾਂ ਅਤੇ ਹੋਰ ਜਨਤਕ ਸਥਾਨਾਂ ਉੱਤੇ ਸੰਗਤਾਂ ਨੂੰ ਰੋਜ਼ਾਨਾ ਲੰਗਰ ਛਕਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਧੰਨ ਗੁਰੂ ਰਾਮ ਦਾਸ ਸਾਹਿਬ ਜੀ ਲੰਗਰ ਸੇਵਾ ਸਥਾਨ ਵਿਖੇ ਫਰਵਰੀ 2019 ਨੂੰ ਵਿਚ ਇਹ ਲੰਗਰ ਸੇਵਾ ਆਰੰਭ ਹੋਈ ਸੀ, ਜਿਸ ਵਿੱਚ ਲੰਗਰ ਪ੍ਰਸ਼ਾਦਾ ਤਿਆਰ ਕਰਨ ਲਈ ਅਧੁਨਿਕ ਮਸ਼ੀਨਾਂ ਲਗਾਈਆਂ ਗਈਆਂ ਹਨ। ਇਸ ਲੰਗਰ ਸਥਾਨ ਵਿੱਚ ਸਫਾਈ ਦਾ ਪੂਰਨ ਧਿਆਨ ਰੱਖਦੇ ਹੋਏ ਸੰਗਤਾਂ ਲਈ ਸਵੇਰ , ਦੁਪਿਹਰ ਅਤੇ ਰਾਤ ਲਈ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਹੈ।

ਅਹਿਮ ਉਪਰਾਲੇ ਦੀ ਸ਼ੁਰੂਆਤ: ਲੰਗਰ ਸੇਵਾ ਦੀ ਸ਼ੁਰੂਆਤ ਕਰਨ ਮੌਕੇ ਸਥਾਨਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਅਤੇ ਸੇਵਾਦਾਰ ਮੱਖਣ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਮਨੁੱਖਤਾ ਦੀ ਇਸ ਸੇਵਾ ਲਈ ਇਸ ਅਹਿਮ ਉਪਰਾਲੇ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਦੁਨੀਆਂ ਵਿੱਚ ਮਨੁੱਖਤਾ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ ਅਤੇ ਹਸਪਤਾਲ ਦੇ ਬਾਹਰ ਲੋਕ ਬਹੁਤ ਹੀ ਮਾੜੇ ਹਾਲਾਤਾਂ ਵਿੱਚ ਮੌਜੂਦ ਹੁੰਦੇ ਹਨ ਅਤੇ ਬਹੁਤ ਸਾਰੇ ਲੋਕ ਇਸ ਮੌਕੇ ਰੋਟੀ ਲਈ ਵੀ ਤਰਸ ਰਹੇ ਹੁੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਫਰਵਰੀ 2019 ਤੋਂ ਸਿਵਲ ਹਸਪਤਾਲ ਗੁਰਦਾਸਪੁਰ, ਬਟਾਲਾ, ਹੁਸ਼ਿਆਰਪੁਰ, ਜਲੰਧਰ, ਨਵਾਂ ਸ਼ਹਿਰ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਅੱਜੋਵਾਲ ਵਿਖੇ ਲੋੜਵੰਦ ਸੰਗਤਾਂ ਨੂੰ ਫ੍ਰੀ ਲੰਗਰ ਦੀ ਸੇਵਾ ਆਰੰਭ ਕੀਤੀ ਗਈ ਸੀ। ਇਸ ਲੰਗਰ ਸੇਵਾ ਵਲੋਂ ਫਰਵਰੀ 2019 ਤੋਂ ਲੈ ਕੇ ਮਾਝਾ ਅਤੇ ਦੁਆਬਾ ਵਿਖੇ ਪੈਂਦੇ ਸਮੂਹ ਸਿਵਲ ਹਸਪਤਾਲਾਂ ਬਟਾਲਾ, ਗੁਰਦਾਸਪੁਰ, ਮੁਕੇਰੀਆਂ, ਭੂੰਗਾ, ਗੜਦੀਵਾਲ, ਨਕੋਦਰ, ਫਿਲੌਰ, ਫਗਵਾੜਾ, ਕਪੂਰਥਲਾ, ਜਲੰਧਰ, ਗੜ੍ਹਸ਼ੰਕਰ, ਰੋਪੜ, ਸ੍ਰੀ ਅਨੰਦਪੁਰ ਸਾਹਿਬ, ਪਟਿਆਲਾ, ਖੰਨਾ, ਸਿਵਲ ਹਸਪਤਾਲ ਲੁਧਿਆਣਾ, ਡੀ.ਐਮ.ਸੀ. ਲੁਧਿਆਣਾ, ਓਮ ਲੇਬਰ ਸਕੂਲ, ਹੰਬੜਾ ਰੋਡ, ਲੁਧਿਆਣਾ, ਅੰਮ੍ਰਿਤਸਰ ਅਤੇ ਪੀ.ਜੀ.ਆਈ. ਚੰਡੀਗੜ੍ਹ ਵਿਖੇ ਵੀ ਲੰਗਰ ਸੇਵਾਵਾਂ ਚੱਲ ਰਹੀਆਂ ਹਨ। ਰੋਜਾਨਾ ਤਕਰੀਬਨ 82,000 ਸੰਗਤਾਂ ਲਈ ਲੰਗਰ ਤਿਆਰ ਕੀਤਾ ਜਾਂਦਾ ਹੈ ਅਤੇ ਇਸ ਲੰਗਰ ਸਥਾਨ ਵਿਖੇ ਵੀ ਰੋਜਾਨਾ ਕਰੀਬ 7000 ਸੰਗਤਾਂ ਪ੍ਰਸ਼ਾਦਾ ਛਕਦੀਆ ਹਨ।

ਲਗਾਤਾਰ ਜਾਰੀ ਸੇਵਾ: ਇਸ ਤੋਂ ਇਲਾਵਾ ਮਾਲਵਾ ਏਰੀਆ ਵਿੱਚ ਸ਼੍ਰੀ ਮੁਕਤਸਰ ਸਾਹਿਬ (ਮਧੀਰ) ਵਿਖੇ ਨਵਾਂ ਲੰਗਰ ਹਾਲ ਤਿਆਰ ਕਰਕੇ ਇਸ ਲੰਗਰ ਸੇਵਾ ਸਥਾਨ ਤੋਂ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ, ਗਿੱਦੜਬਾਹਾ, ਫਾਜਿਲਕਾ, ਮਾਨਸਾ, ਅਬੋਹਰ, ਫਿਰੋਜਪੁਰ, ਜ਼ੀਰਾ, ਫਰੀਦਕੋਟ, ਮੋਗਾ, ਬਠਿੰਡਾ, ਸੰਗਰੂਰ ਅਤੇ ਬਰਨਾਲਾ ਵਿੱਚ ਵੀ ਲੰਗਰ ਸੇਵਾਵਾਂ ਚੱਲ ਰਹੀਆਂ ਹਨ। ਨਵੰਬਰ 2020 ਤੋਂ ਇਸ ਲੰਗਰ ਦਾ ਸਥਾਨ ਵੱਲੋਂ ਮੋਬਾਈਲ ਗੱਡੀਆਂ ਰਾਹੀਂ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਅਤੇ ਹੁਸ਼ਿਆਰਪੁਰ ਦੇ ਰੇਲਵੇ ਸਟੇਸ਼ਨਾਂ ਅਤੇ ਬੱਸ ਸਟੈਂਡਾ ਵਿਖੇ ਲੰਗਰ ਸੇਵਾ ਸ਼ੁਰੂ ਕੀਤੀ ਹੋਈ ਹੈ। ਇਨ੍ਹਾਂ ਗੱਡੀਆਂ ਰਾਹੀਂ ਰੋਜਾਨਾ ਕਰੀਬ 25,000 ਸੰਗਤਾਂ ਨੂੰ ਚੱਲ ਫਿਰ ਕੇ ਵੱਖ ਵੱਖ ਜਗ੍ਹਾ ਉੱਤੇ ਲੰਗਰ ਛਕਾਇਆ ਜਾ ਰਿਹਾ ਹੈ। ਦੱਸ ਦਈਏ ਮਾਰਚ 2020 ਵਿੱਚ ਕੋਰੋਨਾ ਵਾਇਰਸ ਕਾਰਨ ਫੈਲੀ ਮਹਾਂਮਾਰੀ ਦੌਰਾਨ ਰਾਜ ਸਰਕਾਰ ਵੱਲੋਂ ਅਹਿਤਿਆਤ ਵਜੋਂ ਲਗਾਏ ਗਏ ਕਰਫਿਊ ਕਾਰਨ ਆਮ ਜਨਤਾ ਨੂੰ ਰੋਟੀ ਦਾ ਪ੍ਰਬੰਧ ਕਰਨ ਵਿੱਚ ਬਹੁਤ ਮੁਸ਼ਕਿਲ ਪੇਸ਼ ਆ ਰਹੀ ਸੀ। ਉਸ ਸਮੇਂ ਇਸ ਲੰਗਰ ਸੇਵਾ ਸਥਾਨ ਵੱਲੋਂ ਲੋਕਾਂ ਨੂੰ ਪੇਸ਼ ਆ ਰਹੀ ਮੁਸ਼ਕਿਲ ਦਾ ਧਿਆਨ ਰੱਖਦੇ ਹੋਏ, ਰੋਜਾਨਾ 30 ਗੱਡੀਆਂ ਦਾ ਪ੍ਰਬੰਧ ਕਰਕੇ ਕਰੀਬ 11-12 ਲੱਖ ਰੁਪਏ ਦੇ ਖਰਚੇ ਨਾਲ ਸੰਗਤਾਂ ਨੂੰ ਵੀ ਲੰਗਰ ਛਕਾਇਆ ਜਾਂਦਾ ਰਿਹਾ ਹੈ। ਇਸ ਤੋਂ ਇਲਾਵਾ ਲੰਗਰ ਸੇਵਾ ਸਥਾਨ ਵੱਲੋਂ ਵਿਦੇਸ਼ਾਂ ਤੋਂ ਓਵਨ ਮੰਗਵਾਏ ਗਏ ਅਤੇ ਲੰਗਰ ਸੇਵਾ ਸਥਾਨ ਵਿਖੇ ਪੀਜਾ ਤਿਆਰ ਕੀਤਾ ਜਾਂਦਾ ਹੈ ਤੇ ਆਪਣਾ ਤਿਆਰ ਕੀਤਾ ਹੋਇਆ ਪੀਜਾ ਹਰੇਕ ਐਤਵਾਰ ਨੂੰ ਲੰਗਰ ਸੇਵਾ ਸਥਾਨ ਵਿਖੇ ਸੰਗਤ ਨੂੰ ਛਕਾਇਆ ਜਾਂਦਾ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਇਸਦੇ ਆਸ-ਪਾਸ ਦੇ ਇਲਾਕੇ ਅਧੀਨ ਆਉਂਦੇ ਲੋੜਵੰਦ ਪਰਿਵਾਰਾਂ ਅਤੇ ਝੰਗੀ ਘੜੀ ਵਿੱਚ ਰਹਿਣ ਵਾਲੇ ਪਰਿਵਾਰਾਂ ਨੂੰ ਲੰਗਰ ਪ੍ਰਸਾਦਾ ਅਤੇ ਹੋਰ ਜਰੂਰੀ ਵਸਤਾਂ ਪਹੁੰਚਾਉਣ ਲਈ ਸੰਸਥਾ ਵੱਲੋਂ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: Som Prakash reviewed the welfare schemes: ਕੇਂਦਰੀ ਮੰਤਰੀ ਨੇ ਸੋਮ ਪ੍ਰਕਾਸ਼ ਨੇ ਪੰਜਾਬ ਸਰਕਾਰ ਨੂੰ ਲਿਆ ਨਿਸ਼ਾਨੇ ਉੱਤੇ, ਕਿਹਾ-ਸੂਬੇ ਅੰਦਰ ਕਾਨੂੰਨ ਦੀ ਸਥਿਤੀ ਹਾਸ਼ੀਏ ਉੱਤੇ

ETV Bharat Logo

Copyright © 2024 Ushodaya Enterprises Pvt. Ltd., All Rights Reserved.