ਅੰਮ੍ਰਿਤਸਰ: ਕਹਿੰਦੇ ਹਨ ਹੁਨਰ ਕਿਸੇ ਪਹਿਚਾਣ ਦਾ ਮੁਹਤਾਜ ਨਹੀ ਹੁੰਦਾ ਇਹ ਸਚ ਕਰ ਦਿਖਾਇਆ ਹੈ ਅੰਮ੍ਰਿਤਸਰ ਦੀ ਕਸ਼ਿਸ਼ ਆਰਿਆ ਨੇ। ਦਰਅਸਲ ਕਸ਼ਿਸ਼ ਆਰਿਆ ਸੰਗੀਤ ਦੀ ਦੁਨੀਆਂ ਵਿੱਚ ਮੁਹਾਰਤ ਹਾਸਿਲ ਕੀਤੀ ਅਤੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ। ਕਸ਼ਿਸ਼ ਜੋ ਕਿ ਬਚਪਨ ਵਿੱਚ ਤਿੰਨ ਸਾਲ ਦੀ ਉਮਰ ਤੋਂ ਹੀ ਸੰਗੀਤ ਨਾਲ ਪਿਆਰ ਦੇ ਚਲਦੇ ਸੰਗੀਤ ਨਾਲ ਜੁੜ ਗਈ ਕਿਉਕਿ ਪਰਿਵਾਰ ਵਿੱਚ ਸਾਰੇ ਮੈਬਰ ਸੰਗੀਤ ਪ੍ਰੇਮੀ ਹਨ ਅਤੇ ਪੀੜੀ ਦਰ ਪੀੜੀ ਉਨ੍ਹਾਂ ਨੂੰ ਸੰਗੀਤ ਵਿਰਾਸਤ ਵਿੱਚ ਮਿਲਦਾ ਰਿਹਾ ਹੈ।
ਗਾਇਕੀ ਦੇ ਉਸਤਦਾਂ ਨੂੰ ਪ੍ਰਭਾਵਿਤ ਕੀਤਾ: ਕਸ਼ਿਸ਼ ਵੱਲੋ ਜਿੱਥੇ ਪੜ੍ਹਾਈ ਦੇ ਖੇਤਰ ਵਿੱਚ ਐਮ ਏ ਇੰਗਲਿਸ਼ ਦੀ ਪ੍ਰੀਖਿਆ ਪਾਸ ਕੀਤੀ ਗਈ ਉੱਥੇ ਹੀ ਸੰਗੀਤ ਦੀ ਦੁਨੀਆਂ ਵਿੱਚ ਵੀ zee ਪੰਜਾਬੀ ਚੈਨਲ ਦੇ ਅੰਤਾਕਸ਼ਰੀ ਸ਼ੌਅ ਉਸ ਨੇ ਹਿੱਸਾ ਲਿਆ ਅਤੇ ਮਾਸਟਰ ਸਲੀਮ ਵਰਗੇ ਗਾਇਕੀ ਦੇ ਉਸਤਾਦਾਂ ਨੂੰ ਪ੍ਰਭਾਵਿਤ ਕੀਤਾ। ਕਸ਼ਿਸ਼ ਦਾ ਕਹਿਣਾ ਹੈ ਕਿ ਬਚਪਨ ਤੋਂ ਉਸ ਦਾ ਰੁਝਾਨ ਸੰਗੀਤ ਵਿੱਚ ਸੀ ਅਤੇ ਸਕੂਲ-ਕਾਲਜ ਵਿੱਚ ਉਸ ਨੇ ਅਨੇਕਾਂ ਐਵਾਰਡ ਗਾਇਕੀ ਦੇ ਖੇਤਰ ਵਿੱਚ ਹਾਸਿਲ ਕੀਤੇ ਹਨ। ਕਸ਼ਿਸ਼ ਦਾ ਕਹਿਣਾ ਹੈ ਕਿ ਉਹ ਪਲੇਅ ਬੈਕ ਸਿੰਗਰ ਬਣ ਕੇ ਆਪਣੀ ਜ਼ਿੰਦਗੀ ਕਾਮਯਾਬ ਕਰਨਾ ਚਾਹੁੰਦੀ ਹੈ।
- ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਨਹੀਂ ਛੱਡ ਰਹੇ ਲੋਕ, ਕੁਲਰੀਆਂ ਪਿੰਡ ਦੀ ਪੰਚਾਇਤ ਨੇ ਸਰਕਾਰ ਤੋਂ ਮੰਗਿਆ ਸਹਿਯੋਗ
- ਵਿਆਹ 'ਚ ਪੈ ਗਿਆ ਗਾਹ, ਮੌਕੇ 'ਤੇ ਆ ਗਈ ਪੁਲਿਸ, ਲਾੜੀ ਨੂੰ ਘੜੀਸਦੀ ਲੈ ਗਈ...ਜਾਣੋਂ ਕਿਉਂ ਬਣਿਆ ਇਹ ਮਾਹੌਲ...
- ਮੁੱਖ ਮੰਤਰੀ ਨੇ ਕਿਉਂ ਕਿਹਾ 'ਅਜੋਕੇ ਸਮੇਂ ਦੇ ਮਸੰਦਾ' ਤੋਂ ਹੁਣ ਗੁਰਬਾਣੀ ਦਾ ਹੋਵੇਗਾ ਛੁੱਟਕਾਰਾ, ਇਸ ਬਿੱਲ 'ਚ ਸੋਧ ਨੂੰ ਦਿੱਤੀ ਹਰੀ ਝੰਡੀ, ਹੁਣ ਮੁਫਤ ਹੋਵੇਗਾ ਗੁਰਬਾਣੀ ਦਾ ਪ੍ਰਸਾਰਣ!
ਪਰਿਵਾਰ ਦਾ ਸਹਿਯੋਗ: ਕਸ਼ਿਸ਼ ਦੀ ਮਾਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਨੇ ਉਨ੍ਹਾਂ ਦਾ ਨਾਂਅ ਪੂਰੇ ਪੰਜਾਬ ਵਿੱਚ ਰੋਸ਼ਨ ਕੀਤਾ ਹੈ। ਉਨ੍ਹਾਂ ਕਿਹਾ ਬਹੁਤ ਛੋਟੀ ਉਮਰ ਵਿੱਚ ਪਰਿਵਾਰ ਨੇ ਕਸ਼ਿਸ਼ ਦੇ ਹੁਨਰ ਨੂੰ ਪਹਿਚਾਣ ਲਿਆ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਕਸ਼ਿਸ ਨੂੰ ਗਾਇਕੀ ਦੇ ਖੇਤਰ ਵੱਲ ਭੇਜਣ ਦਾ ਫੈਸਲਾ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਪਰਿਵਾਰ ਵਿੱਚ ਪਹਿਲਾਂ ਹੀ ਸੰਗੀਤਕ ਮਾਹੌਲ ਸੀ ਅਤੇ ਹੁਣ ਉਨ੍ਹਾਂ ਦੀ ਬੇਟੀ ਨੇ ਸੰਗੀਤਕ ਮਾਹੌਲ ਦਾ ਫਾਇਦਾ ਚੁੱਕਦਿਆਂ ਆਪਣੀ ਪਹਿਚਾਣ ਬਣਾਈ ਹੈ। ਕਸ਼ਿਸ਼ ਦੇ ਦਾਦਾ ਜੀ ਨੇ ਕਿਹਾ ਕਿ ਮੇਰੇ ਪਿਤਾ ਜੀ ਨੂੰ ਵੀ ਸੰਗੀਤ ਦਾ ਬਹੁਤ ਸ਼ੌਂਕ ਸੀ ਅਤੇ ਉਸ ਤੋਂ ਬਾਅਦ ਮੈਨੂੰ ਸੰਗੀਤ ਦੇ ਨਾਲ ਪਿਆਰ ਹੋ ਗਿਆ। ਉਨ੍ਹਾਂ ਕਿਹਾ ਕਿ ਮੇਰਾ ਬੇਟਾ ਸਕੂਲ ਦੇ ਵਿੱਚ ਗਾਉਂਦਾ ਸੀ ਪਰ ਉਸ ਸਮੇਂ ਸੰਗੀਤ ਨੂੰ ਲੋਕ ਇਨ੍ਹਾਂ ਪਸੰਦ ਨਹੀਂ ਸੀ ਕਰਦੇ, ਇਸ ਕਰਕੇ ਬੇਟੇ ਨੂੰ ਗਇਕੀ ਦੀ ਲਾਈਨ ਵਿੱਚ ਉਨ੍ਹਾਂ ਨੇ ਨਹੀਂ ਭੇਜਿਆ। ਉਨ੍ਹਾਂ ਕਿਹਾ ਕਿ ਹੁਣ ਮਾਹੌਲ ਬਦਲ ਚੁੱਕਾ ਹੈ ਅਤੇ ਉਹ ਆਪਣੀ ਪੋਤੀ ਨੂੰ ਗਾਇਕੀ ਦੇ ਖੇਤਰ ਨਾਲ ਜ਼ਰੂਰ ਜੋੜਨਗੇ।