ਅੰਮ੍ਰਿਤਸਰ: ਕੈਨੇਡਾ ਵਿੱਚ ਬਾਬਾ ਬਕਾਲਾ ਦੇ ਨੌਜਵਾਨ ਦੀ ਮੌਤ ਹੋ ਗਈ ਹੈ। ਨੌਜਵਾਨ 41 ਸਾਲਾਂ ਨੌਜਵਾਨ ਕਰਨਜੀਤ ਸਿੰਘ ਸੋਢੀ (Karanjit Singh Sodhi died in Canada) ਪਿੰਡ ਬੁਤਾਲਾ ਦਾ ਵਸਨੀਕ ਸੀ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ (British Columbia) ਕਿਲੋਨਾ ਰੂਟ 'ਤੇ ਲੀਨ ਲੋਕ ਐਗਜ਼ਿਟ ਕੋਲ ਬੱਸ ਹਾਦਸੇ ਦੌਰਾਨ ਉਸ ਦੀ ਮੌਤ ਹੋ ( Punjabi youth died bus accident in Canada) ਗਈ। ਇਸ ਹਾਦਸੇ ਵਿੱਚ 4 ਲੋਕਾਂ ਦੀ ਮੌਤ ਦਾ ਖ਼ਬਰ ਮਿਲੀ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।
ਨੌਜਵਾਨ 4 ਮਹੀਨੇ ਪਹਿਲਾਂ ਗਿਆ ਸੀ ਕੈਨੇਡਾ: ਮਿਲੀ ਜਾਣਕਾਰੀ ਅਨੁਸਾਰ ਕਰਨਜੋਤ ਸਿੰਘ ਸੋਢੀ ਹਾਲੇ ਕਰੀਬ 4 ਕੁ ਮਹੀਨੇ ਪਹਿਲਾਂ ਹੀ ਰੋਜ਼ੀ ਰੋਟੀ ਕਮਾਉਣ ਲਈ ਕੈਨੇਡਾ ਗਿਆ ਸੀ। ਬੀਤੀ ਰਾਤ ਅਚਾਨਕ ਦਰਦਨਾਕ ਹਾਦਸਾ ਵਾਪਰ ਗਿਆ। ਮ੍ਰਿਤਕ ਕਰਨਜੋਤ ਸਿੰਘ ਸੋਢੀ ਆਪਣੇ ਘਰ ਬੁਤਾਲਾ ਵਿਖੇ ਪਤਨੀ ਅਤੇ ਇਕ ਬੇਟਾ-ਬੇਟੀ ਸਮੇਤ ਵੱਡਾ ਪਰਿਵਾਰ ਛੱਡ ਗਿਆ ਹੈ। ਉਨ੍ਹਾਂ ਦੇ ਬੇਟੇ ਦੀ ਉਮਰ ਕਰੀਬ 8 ਸਾਲ ਤੇ ਬੇਟੀ ਦੀ ਉਮਰ 3 ਸਾਲ ਦੇ ਕਰੀਬ ਹੈ। ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਕਰਨਜੋਤ ਸਿੰਘ ਘਰ ਵਿਚ ਇੱਕਲਾ ਕਮਾਉਣ ਵਾਲਾ ਸੀ।
ਕੈਨੇਡਾ ਵਿੱਚ ਹੋ ਰਹੀ ਭਾਰੀ ਬਰਫਬਾਰੀ ਕਾਰਨ ਵਾਪਰ ਰਹੇ ਹਾਦਸੇ: ਮੀਡੀਆ ਹਵਾਲੇ ਤੋ ਮਿਲੀਆਂ ਖਬਰਾਂ ਅਨੁਸਾਰ ਉਕਤ ਬੱਸ ਹਾਦਸੇ ਦਾ ਕਾਰਨ ਫਿਲਹਾਲ ਕੈਨੇਡਾ ਵਿਚ ਪੈ ਰਹੀ ਭਾਰੀ ਬਰਫ ਬਾਰੀ ਕਾਰਨ ਮੌਸਮ ਖਰਾਬ ਹੈ। ਬੱਸ ਹਾਦਸੇ ਪਿੱਛੇ ਕਥਿਤ ਤੌਰ 'ਤੇ ਬਰੇਕ ਨਾ ਲੱਗਣ ਕਾਰਨ ਬੱਸ ਦਾ ਬੇਕਾਬੂ ਹੋਣਾ ਦੱਸਿਆ ਜਾ ਰਿਹਾ ਹੈ। ਹਾਦਸੇ ਦੌਰਾਨ ਕਰੀਬ 3 ਦਰਜਨ ਲੋਕਾਂ ਦੇ ਗੰਭੀਰ ਜਖ਼ਮੀ ਹੋਣ ਦੀ ਵੀ ਖ਼ਬਰ ਹੈ।
ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ਨੇ ਬਿਆਨ ਜਾਰੀ ਕਰਕੇ ਕੀਤੀ ਪੁਸ਼ਟੀ: ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ਨੇ ਐਤਵਾਰ ਨੂੰ ਸਥਾਨੀ ਤੌਰ ਤੇ ਇੱਕ ਬਿਆਨ ਜਾਰੀ ਕਰਕੇ ਪੁਸ਼ਟੀ ਕੀਤੀ ਹੈ ਕਿ ਹਾਈਵੇਅ 97°C (ਸੈਲਸੀਅਸ) ਵਾਪਰੇ ਇਸ ਹਾਦਸੇ ਵਿੱਚ ਕਈ ਲੋਕ ਜ਼ਖਮੀ ਵੀ ਹੋਏ ਹਨ ਪਰ ਪੂਰਨ ਤੌਰ 'ਤੇ ਯਾਤਰੀਆਂ ਦੀ ਸੰਖਿਆ ਨਹੀਂ ਦੱਸੀ ਗਈ ਹੈ। ਪੁਲਿਸ ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਵਿੱਚ ਦੱਸਿਆ ਗਿਆ ਹੈ ਕਿ ਜ਼ਖਮੀ ਲੋਕਾਂ ਨੂੰ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਚਾਰ ਹਸਪਤਾਲਾਂ ਵਿੱਚ ਲਿਜਾਣਾ ਪਿਆ। ਇਨ੍ਹਾਂ ਮਰੀਜ਼ਾਂ ਵਿੱਚੋਂ 36 ਨੂੰ ਮਾਮੂਲੀ ਤੋਂ ਲੈ ਕੇ ਗੰਭੀਰ ਸੱਟਾਂ ਲੱਗੀਆਂ ਹਨ। ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ:- ਪੰਜਾਬ 'ਚ ਠੰਡ ਦਾ ਕਹਿਰ, ਇਸ ਜ਼ਿਲ੍ਹੇ 'ਚ ਘੱਟ ਵਿਜ਼ੀਬਿਲਟੀ ਕਾਰਨ 3 ਰੇਲਾਂ ਰੱਦ