ਅੰਮ੍ਰਿਤਸਰ: ਕੋਰੋਨਾ ਕਾਲ ਦੌਰਾਨ ਸਰਕਾਰਾਂ ਭਾਵੇ ਲੋੜਵੰਦਾਂ ਦੀ ਸਾਰ ਲੈਣ 'ਚ ਨਾਕਾਮ ਰਹੀਆਂ ਹਨ ਪਰ ਸਮਾਜ ਸੇਵੀ ਸੰਸਥਾਵਾਂ ਤੇ ਧਾਰਮਿਕ ਜਥੇਬੰਦੀਆਂ ਵਲੋਂ ਲੋੜਵੰਦਾਂ ਦੀ ਮਦਦ ਲਈ ਅਨੇਕਾਂ ਸੇਵਾ ਕਾਰਜ ਆਰੰਭੇ ਗਏ ਜੋ ਨਿਰੰਤਰ ਜਾਰੀ ਹਨ। ਅਜਿਹਾ ਹੀ ਸੇਵਾ ਦਾ ਉਪਰਾਲਾ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀਵਾਲਿਆਂ ਵਲੋਂ ਕੀਤਾ ਜਾ ਰਿਹਾ ਹੈ। ਕਾਰ ਸੇਵਾ ਸੰਪਰਦਾਇ ਭੂਰੀ ਵਾਲਿਆਂ ਵਲੋਂ ਪਿਛਲੇ ਸਾਲ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ 'ਚ ਦਾਖਿਲ ਕੋਰੋਨਾ ਪੀੜ੍ਹਤ ਮਰੀਜਾਂ ਲਈ ਲੰਗਰ ਸੇਵਾ ਆਰੰਭ ਕੀਤੀ ਗਈ ਸੀ ਜੋ ਨਿਰੰਤਰ ਜਾਰੀ ਹੈ। ਡੇਰਾ ਭੂਰੀਵਾਲੇ ਤੋਂ ਰੋਜ਼ਾਨਾ ਸਵੇਰੇ, ਦੁਪਹਿਰੇ ਤੇ ਸ਼ਾਮ ਵੇਲੇ ਕੋਰੋਨਾ ਵਾਰਡ 'ਚ ਦਾਖਿਲ 400 ਤੋਂ ਵੱਧ ਮਰੀਜਾਂ ਲਈ ਲੰਗਰ ਭੇਜਿਆ ਜਾ ਰਿਹਾ ਹੈ ਜੋ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਸ਼ਰਧਪੁਰਵਕ ਤਿਆਰ ਕੀਤਾ ਜਾਂਦਾ ਹੈ।
ਇਸ ਸੰਬਧੀ ਗੱਲਬਾਤ ਕਰਦਿਆਂ ਕਾਰ ਸੇਵਾ ਸੰਪਰਦਾਇ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਨੇ ਦੱਸਿਆ ਕਿ ਸਤਿਗੁਰੂ ਦੀ ਅਪਾਰ ਕਿਰਪਾ ਸਦਕਾ ਇਸ ਮਹਾਂਮਾਰੀ ਸਮੇਂ ਦੀ ਸੇਵਾ ਵਾਹਿਗੁਰੂ ਵਲੋਂ ਬਖਸ਼ੀ ਗਈ ਹੈ, ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ ਜਾ ਰਿਹਾ ਹੈ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪੂਰੀ ਸਫ਼ਾਈ ਨਾਲ ਮਾਸਕ ਅਤੇ ਦਸਤਾਨੇ ਪਾ ਸਫਾਈ ਦਾ ਪੂਰਾ ਧਿਆਨ ਰੱਖਦਿਆਂ ਕੋਰੋਨਾ ਮਰੀਜ਼ਾਂ ਲਈ ਤਿੰਨੋਂ ਸਮੇਂ ਦਾ ਲੰਗਰ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੰਗਰ ਹਸਪਤਾਲਾਂ 'ਚ ਪਹੁੰਚਿਆ ਜਾ ਰਿਹਾ ਹੈ। ਜਿਸਦੇ ਚੱਲਦੇ ਵਾਹਿਗੁਰੂ ਅੱਗੇ ਇਹੋ ਅਰਦਾਸ ਕਰਦੇ ਹਾਂ ਕਿ ਅਸੀਂ ਸੇਵਾ ਕਰਦੇ ਜ਼ਰੂਰ ਹਾਂ ਪਰ ਇਸ ਮਹਾਂਮਾਰੀ ਤੋਂ ਸੰਸਾਰ ਭਰ ਦੇ ਲੌਕਾਂ ਨੂੰ ਨਿਜ਼ਾਤ ਮਿਲੇ ਤਾਂ ਜੋਂ ਕਿਸੇ ਹੋਰ ਚੰਗੇ ਉਪਰਾਲੇ ਲਈ ਸੇਵਾ ਕਰ ਸਕੀਏ।
ਇਹ ਵੀ ਪੜ੍ਹੋ:4 ਮਹੀਨਿਆਂ ਦੀ ਗਰਭਵਤੀ ਡਾਕਟਰ ਨੂੰ ਜਾਨ ਨਾਲ ਵੱਧ ਫਰਜ ਪਿਆਰਾ...