ETV Bharat / state

ਜੂਨ 1984: ਖੂਨੀ ਸਾਕੇ ਨੂੰ ਦਰਸਾਉਂਦੀ ਜਲਦ ਬਣੇਗੀ ਡਾਕੂਮੈਂਟਰੀ: ਜਥੇਦਾਰ ਅਕਾਲ ਤਖ਼ਤ ਸਾਹਿਬ - Harwinder Singh Khalsa

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੂਨ 1984 ਦੇ ਦੌਰਾਨ ਵਾਪਰੇ ਘੱਲੂਘਾਰੇ ਦਾ ਰਿਕਾਰਡ ਅਕਾਲ ਤਖਤ ਸਾਹਿਬ ਵੱਲੋਂ ਇਕੱਤਰ ਕੀਤਾ ਜਾ ਰਿਹਾ ਹੈ। ਜੋ ਵੀ ਚਸ਼ਮਦੀਦ ਇਸ ਦਾ ਸ਼ਿਕਾਰ ਹੋਏ ਹਨ ਉਹ ਆਪਣਾ ਰਿਕਾਰਡ ਇਕ ਵੀਡੀਓ ਦੇ ਰੂਪ 'ਚ ਜਲਦ ਤੋਂ ਜਲਦ ਸ਼੍ਰੀ ਅਕਾਲ ਤਖ]ਤ ਸਾਹਿਬ ਵਿਖੇ ਜਮ੍ਹਾਂ ਕਰਵਾਉਣ।

ਜੂਨ 1984: ਸਰਕਾਰੀ ਤਸ਼ਦੱਦ ਨੂੰ ਦਰਸਾਉਂਦੀਆਂ ਬਣਾਈਆਂ ਜਾਣਗੀਆਂ ਡਾਕੂਮੈਂਟਰੀਆਂ

author img

By

Published : Jun 1, 2021, 4:00 PM IST

ਅੰਮ੍ਰਿਤਸਰ : ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੂਨ 1984 ਦੇ ਦੌਰਾਨ ਵਾਪਰੇ ਘੱਲੂਘਾਰੇ ਦਾ ਰਿਕਾਰਡ ਅਕਾਲ ਤਖਤ ਸਾਹਿਬ ਵੱਲੋਂ ਇਕੱਤਰ ਕੀਤਾ ਜਾ ਰਿਹਾ ਹੈ। ਜੋ ਵੀ ਚਸ਼ਮਦੀਦ ਇਸ ਦਾ ਸ਼ਿਕਾਰ ਹੋਏ ਹਨ ਉਹ ਆਪਣਾ ਰਿਕਾਰਡ ਇਕ ਵੀਡੀਓ ਦੇ ਰੂਪ 'ਚ ਜਲਦ ਤੋਂ ਜਲਦ ਸ਼੍ਰੀ ਅਕਾਲ ਤਖ]ਤ ਸਾਹਿਬ ਵਿਖੇ ਜਮ੍ਹਾਂ ਕਰਵਾਉਣ।

ਜਥੇਦਾਰ ਅਕਾਲ ਤਖ਼ਤ ਸਾਹਿਬ

ਅੱਜ ਸਾਬਕਾ ਫੈਡਰਸ਼ਨ ਆਗੂ ਤੇ ਅਕਾਲ ਤਖਤ ਸਾਹਿਬ ਵੱਲੋਂ ਸਨਮਾਨਿਤ ਸ਼ਖ਼ਸੀਅਤ ਹਰਵਿੰਦਰ ਸਿੰਘ ਖਾਲਸਾ ਦੇ ਗ੍ਰਹਿ ਵਿੱਖੇ ਪਹੁੰਚੇ ਗਿਆਨੀ ਹਰਪ੍ਰੀਤ ਸਿੰਘ ਨੇ ਹਰਵਿੰਦਰ ਸਿੰਘ ਖਾਲਸਾ ਪਾਸੋਂ 1984 ਤੋਂ ਪਹਿਲਾ ਤੇ ਬਾਅਦ ਦੀ ਸਾਰੀ ਜਾਣਕਾਰੀ ਹਾਸਲ ਕੀਤੀ ਤੇ ਕਿਹਾ ਕਿ ਉਹ ਗੱਲਾਂ ਕਿਤਾਬਾਂ 'ਚੋਂ ਪ੍ਰਾਪਤ ਨਹੀਂ ਕੀਤਿਆਂ ਜਾ ਸਕਦੀਆਂ ਜੋ ਹਰਵਿੰਦਰ ਸਿੰਘ ਖਾਲਸਾ ਦੀ ਜ਼ੁਬਾਨੀ ਸੁਣਿਆ ਪਤਾ ਲੱਗਾ ਹੈ।

'84 'ਚ ਹੋਇਆ ਤਸ਼ੱਦਦ ਮੁਗ਼ਲ ਕਾਲ ਤੋਂ ਵੀ ਭੈੜਾ : ਜਥੇਦਾਰ

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਵੇਲੇ ਕਿੰਦਾਂ ਦੇ ਹਾਲਾਤ ਸਨ ,ਇਨ੍ਹਾਂ ਕਿਵੇਂ ਫੌਜ ਦਾ ਤਸ਼ੱਦਦ ਸਿਹਾ,ਜੇਲ੍ਹ ਵਿੱਚ ਰਹੇ, ਜੇਲ੍ਹ ਵਿਚ ਇਨ੍ਹਾਂ ਤੇ ਇਨ੍ਹਾਂ ਦੇ ਨਾਲ ਸਾਥੀ ਸਿੰਘਾਂ ਨਾਲ ਜੇਲ੍ਹ ਵਿੱਚ ਕਿਸ ਤਰ੍ਹਾਂ ਦਾ ਸਲੂਕ ਹੋਇਆ,ਇਹ ਸਾਰੀਆਂ ਜਾਣਕਾਰੀਆਂ ਬੜੀਆਂ ਦੁਰਲੱਭ ਹਨ। ਜਿਹੜੀਆਂ ਅੱਜ ਇਨ੍ਹਾਂ ਨੂੰ ਸਾਨੂੰ ਦਿੱਤੀਆਂ,ਮੁਗਲਾਂ ਦੇ ਦੌਰ ਤੇ ਸਾਡੇ ਸਿੱਖਾਂ ਦੇ ਉੱਤੇ ਜਿਹੜਾ ਅਤਿਆਚਾਰ ਹੋਇਆ ਉਸ ਸਮੇਂ ਦੇ ਲਿਖਾਰੀ ਉਨ੍ਹਾਂ ਨੂੰ ਕਲਮਬਧ ਕਰ ਗਏ। ਅੰਗਰੇਜ਼ਾਂ ਦੇ ਵੇਲੇ ਵੀ ਜਿਹੜਾ ਅਤਿਆਚਾਰ ਹੋਇਆ ਉਸ ਸਮੇਂ ਦੇ ਲਿਖਾਰੀਆਂ ਨੇ ਕਲਮਬੱਧ ਕੀਤਾ।

ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਹੁਣ 1947 ਤੋਂ ਬਾਅਦ ਜੋ ਸਿੱਖਾਂ ਦੇ ਨਾਲ ਹੋਇਆ ਖਾਸ ਤੌਰ ਤੇ 1984 ਦੇ ਵਿਚ ਸਿੱਖਾਂ ਦਾ ਕਤਲੇਆਮ ਹੋਇਆ ਐਸੇ ਅਤਿਆਚਾਰ ਮੁਗ਼ਲਾਂ ਦੇ ਅਤਿਆਚਾਰਾਂ ਤੋਂ ਵੀ ਜ਼ਿਆਦਾ ਭਿਆਨਕ ਸਨ। ਅੱਜ ਵੀ ਕੁਝ ਇਸ ਤਰ੍ਹਾਂ ਦੇ ਨੌਜਵਾਨ ਜੋ ਉਸ ਸਮੇਂ ਦੇ ਸਨ ਤੇ ਹੁਣ ਬਜ਼ੁਰਗ ਹੋ ਚੁੱਕੇ ਹਨ ਜਦੋਂ ਉਹ ਤਸ਼ੱਦਦ ਬਾਰੇ ਦਸਦੇ ਹਨ ਤਾਂ ਲੂ ਕੰਢੇ ਖੜ੍ਹੇ ਹੋ ਜਾਂਦੇ ਹਨ।

ਦਸਦਈਏ ਕਿ 1 ਜੂਨ 1984 ਨੂੰ ਭਾਰਤ ਦੀ ਹਕੂਮਤ ਨੇ ਸਿੱਖਾਂ ਦੇ ਸਰਬਉਚ ਅਸਥਾਨ ਅਕਾਲ ਤਖ਼ਤ ਸਾਹਿਬ ਉਤੇ ਫੌਜੀ ਹਮਲਾ ਕਰ ਕੇ ਹਜ਼ਾਰਾਂ ਸਿੰਘ ਸਿੰਘਣੀਆਂ ਤੇ ਬੱਚਿਆਂ ਨੂੰ ਕਤਲ ਕਰ ਦਿੱਤਾ ਗਿਆ ਸ਼ੀ । ਜਿਸ ਕੌਮ ਹਰ ਸਾਲ ਇਕ ਜੂਨ ਤੋਂ ਲੈ ਕੇ 6 ਜੂਨ 1984 ਤਕ ਕਾਲਾ ਹਫ਼ਤਾ ਮਨਾਉਂਦੀ ਹੈ।

ਇਹ ਵੀ ਪੜ੍ਹੋ : ਬਰਗਾੜੀ ਬੇਅਦਬੀ: ਆਪ ਲੀਡਰਸ਼ੀਪ ਨੇ ਕੀਤੀ ਪਸ਼ਚਾਤਾਪ ਅਰਦਾਸ

ETV Bharat Logo

Copyright © 2024 Ushodaya Enterprises Pvt. Ltd., All Rights Reserved.