ETV Bharat / state

ਸਿੱਧੂ ਦੇ ਯੂ-ਟਿਊਬ ਚੈਨਲ ਦੀ ਨਕਲ ਮਾਰਨ ਵਾਲਿਆਂ ਨੂੰ ਨੋਟਿਸ

author img

By

Published : Mar 17, 2020, 12:47 PM IST

ਨਵਜੋਤ ਸਿੰਘ ਸਿੱਧੂ ਦੁਆਰਾ ਆਪਣਾ ਚੈਨਲ ਸ਼ੁਰੂ ਕਰਨ ਤੋਂ ਬਾਅਦ ਮਿੰਟਾਂ ਵਿੱਚ ਹੀ 'ਜਿੱਤੇਗਾ ਪੰਜਾਬ' ਨਾ ਅਤੇ ਇਸ ਨਾਲ ਮਿਲਦੇ-ਜੁਲਦੇ ਯੂ-ਟਿਊਬ ਚੈਨਲ ਖੁੰਬਾਂ ਵਾਂਗ ਉੱਗ ਆਏ ਹਨ।

ਨਵਜੋਤ ਸਿੰਘ ਸਿੱਧੂ
ਨਵਜੋਤ ਸਿੰਘ ਸਿੱਧੂ

ਚੰਡੀਗੜ੍ਹ: 'ਜਿੱਤੇਗਾ ਪੰਜਾਬ' ਚੈਨਲ ਰਾਹੀਂ ਨਵਜੋਤ ਸਿੰਘ ਸਿੱਧੂ ਦੇ ਆਮ ਲੋਕਾਂ ਨਾਲ ਬਣੇ ਸਿੱਧੇ ਸੰਪਰਕ ਤੋਂ ਘਬਰਾ ਕੇ ਪੰਜਾਬ ਦੋਖੀ ਤਾਕਤਾਂ ਨੇ ਲੋਕਾਂ ਨੂੰ ਭੰਬਲਭੂਸੇ ਵਿੱਚ ਪਾਉਣ ਲਈ 'ਜਿੱਤੇਗਾ ਪੰਜਾਬ' ਨਾਮ ਅਤੇ ਇਸ ਨਾਲ ਮਿਲਦੇ-ਜੁਲਦੇ ਯੂ-ਟਿਊਬ ਚੈਨਲ ਬਨਾਉਣ ਦਾ ਹੱਥਕੰਡਾ ਅਪਣਾਇਆ ਹੈ। ਕੁੱਝ ਲੋਕ ਅਜਿਹੇ ਚੈਨਲ ਬਣਾ ਵਿਊਅਰਸ਼ਿਪ ਵਧਾ ਕੇ ਵਿੱਤੀ ਲਾਹਾ ਵੀ ਲੈਣਾ ਚਾਹੁੰਦੇ ਹਨ।

'ਜਿੱਤੇਗਾ ਪੰਜਾਬ' ਚੈੱਨਲ
'ਜਿੱਤੇਗਾ ਪੰਜਾਬ' ਚੈੱਨਲ

ਨਵਜੋਤ ਸਿੰਘ ਸਿੱਧੂ ਦੁਆਰਾ ਆਪਣਾ ਚੈਨਲ ਸ਼ੁਰੂ ਕਰਨ ਤੋਂ ਬਾਅਦ ਮਿੰਟਾਂ ਵਿੱਚ ਹੀ 'ਜਿੱਤੇਗਾ ਪੰਜਾਬ' ਨਾਮ ਅਤੇ ਇਸ ਨਾਲ ਮਿਲਦੇ-ਜੁਲਦੇ ਯੂ-ਟਿਊਬ ਚੈਨਲ ਖੁੰਬਾਂ ਵਾਂਗ ਉੱਗ ਆਏ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਸਿੱਧੂ ਦੇ ਲੋਕਾਂ ਨਾਲ ਸਿੱਧੇ ਸੰਪਰਕ ਵਿੱਚ ਵਿਘਣ ਪਾਉਣ ਲਈ ਵਿਰੋਧੀ ਇਸ ਖੇਤਰ ਦੇ ਪ੍ਰੋਫੈਸ਼ਨਲ ਲੋਕਾਂ ਦਾ ਸਹਾਰਾ ਲੈ ਰਹੇ ਹਨ। ਸਿੱਧੂ ਦੇ ਪੰਜਾਬੀ ਪ੍ਰਤੀ ਪਿਆਰ ਕਾਰਨ ਚੈਨਲ ਦਾ ਨਾਮ ਗੁਰਮੁਖੀ ਵਿਚ ਲਿਖਿਆ ਗਿਆ ਹੈ ਪਰ ਰੋਮਨ ਲਿਪੀ ਵਿੱਚ ਚੈਨਲ ਖੋਜਣ ਵਾਲੇ ਨਕਲੀ-ਅਸਲੀ ਦੇ ਭੁਲੇਖੇ ਦਾ ਸ਼ਿਕਾਰ ਜਿਆਦਾ ਹੋ ਰਹੇ ਹਨ, ਇਸ ਮਸਲੇ ਉੱਪਰ ਸਿੱਧੂ ਆਪਣੀ ਮਾਂ ਬੋਲੀ ਨੂੰ ਹੀ ਪਹਿਲ ਦੇਣ ਦੇ ਹੱਕ ਵਿੱਚ ਦ੍ਰਿੜ ਹਨ।

ਨਵਜੋਤ ਸਿੰਘ ਸਿੱਧੂ ਦੁਆਰਾ ਚੈਨਲ ਰਜਿਸਟਰੇਸ਼ਨ ਤੋਂ ਦੋ ਦਿਨ ਬਾਅਦ, 'ਜਿੱਤੇਗਾ ਪੰਜਾਬ' ਚੈਨਲ 14 ਮਾਰਚ, 2020 ਨੂੰ ਸ਼ੁਰੂ ਕੀਤਾ ਗਿਆ ਸੀ। 'ਜਿੱਤੇਗਾ ਪੰਜਾਬ' ਨਾਮ ਉੱਪਰ ਨਵਜੋਤ ਸਿੰਘ ਸਿੱਧੂ ਦਾ ਕਾਪੀ ਰਾਈਟ ਹੈ। ਯੂ-ਟਿਊਬ ਵੱਲੋਂ ਸਿੱਧੂ ਦੇ ਚੈਨਲ ਤੋਂ ਵੀਡੀਓ ਚੋਰੀ ਕਰਕੇ ਅਪਲੋਡ ਕਰਨ ਅਤੇ ਨਕਲੀ ਚੈਨਲ ਬਨਾਉਣ ਵਾਲਿਆਂ ਨੂੰ ਕਾਪੀ ਰਾਈਟ ਕਾਨੂੰਨ ਦਾ ਉਲੰਘਣ ਕਰਨ ਕਾਰਨ ਨੋਟਿਸ ਭੇਜੇ ਗਏ ਹਨ।

ਇਸ ਸਬੰਧੀ ਯੂ-ਟਿਊਬ ਨੂੰ ਵੀ ਬੇਨਤੀ ਕੀਤੀ ਗਈ ਹੈ ਕਿ ਅਜਿਹੀਆਂ ਗੁਮਰਾਹਕੁੰਨ ਗਤੀਵਿਧੀਆਂ ਨੂੰ ਰੋਕਣ ਦਾ ਕੋਈ ਪੁਖਤਾ ਹੱਲ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਸਿੱਧੂ ਦੇ ਸਮਰਥਨ 'ਚ ਅਨੇਕਾਂ ਪੰਜਾਬੀਆਂ ਵੱਲੋਂ ਸ਼ੋਸਲ ਮੀਡੀਆ ਜਿਵੇਂ ਫੇਸਬੁੱਕ, ਇੰਸਟਾਗ੍ਰਾਮ ਆਦਿ ਉੱਪਰ ਇਸ ਬਾਰੇ ਜਾਗਰੂਕਤਾ ਮੁਹਿੰਮ ਵੀ ਚਲਾਈ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.