ਫ਼ਿਰੋਜ਼ਪੁਰ: ਡਿਵੀਜਨਲ ਰੇਲਵੇ ਮੈਨੇਜਰ ਨੂੰ ਜੈਸ਼-ਏ-ਮੁੰਹਮਦ ਅੱਤਵਾਦੀ ਸੰਗਠਨ ਵਲੋਂ ਧਮਕੀ ਭਰਿਆ ਪੱਤਰ ਮਿਲਿਆ ਹੈ। ਇਸ ਪੱਤਰ ਵਿੱਚ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ।
![jaish e mohammad,bomb blast in punjab](https://etvbharatimages.akamaized.net/etvbharat/images/3015615_jaishhh.jpg)
![jaish e mohammad,bomb blast in punjab](https://etvbharatimages.akamaized.net/etvbharat/images/3015615_jaishh.jpg)
ਇੰਨਾ ਹੀ ਨਹੀਂ ਇਸ ਪੱਤਰ 'ਚ ਰਾਜਸਥਾਨ ਦੇ ਜੈਪੁਰ, ਰੇਵਾੜੀ ਬੀਕਾਨੇਰ, ਜੋਧਪੁਰ, ਗੰਗਾ ਨਗਰ ਸਣੇ ਰਾਜਸਥਾਨ ਦੇ ਰੇਲਵੇ ਸਟੇਸ਼ਨ ਅਤੇ ਮੰਦਰਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਹੈ।
ਪੱਤਰ ਵਿੱਚ ਜਲੰਧਰ ਦੇ ਦੇਵੀ ਤਲਾਬ ਮੰਦਰ, ਫ਼ਗਵਾੜਾ, ਫ਼ਿਰੋਜ਼ਪੁਰ ਦੇ ਗੁਰਦੁਆਰਾ ਅਤੇ ਮੰਦਰ, ਬਠਿੰਡਾ 'ਚ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ।