ਅੰਮ੍ਰਿਤਸਰ: ਪਾਣੀ ਦੇ ਵਿੱਚ ਮਛਲੀਆਂ ਫੜਣ ਲਈ ਜਾਂਦੇ ਮਛੇਰਿਆਂ ਨੂੰ ਅਕਸਰ ਸਰਹੱਦਾਂ ਦਾ ਪਤਾ ਨਹੀਂ ਹੁੰਦਾ, ਜਿਸਦੇ ਸਿੱਟੇ ਵਜੋਂ ਉਹ ਮਛਲੀਆਂ ਫੜਦੇ-ਫੜਦੇ ਦੂਸਰੇ ਦੇਸ਼ ਦੀ ਸਰਹੱਦ ਪਾਰ ਕਰ ਜਾਂਦੇ ਹਨ ਅਤੇ ਜਦੋਂ ਉੱਥੋਂ ਦੀ ਪੁਲਿਸ ਇਨ੍ਹਾਂ ਲੋਕਾਂ ਨੂੰ ਫੜਦੀ ਹੈ ਤਾਂ ਇਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਅਸੀਂ ਦੂਸਰੇ ਦੇਸ਼ ਦੀ ਸਰਹੱਦ ਵਿੱਚ ਦਾਖਲ ਹੋ ਗਏ ਹਾਂ।
ਅਜਿਹੀ ਹੀ ਘਟਨਾ ਪਾਕਿਸਤਾਨ ਦੇ ਰਹਿਣ ਵਾਲੇ ਮਛੇਰਿਆਂ ਨਾਲ ਵਾਪਰੀ ਜੋ ਮਛਲੀਆਂ ਫੜਦੇ ਹੋਏ ਭਾਰਤ ਦੀ ਸਰਹੱਦ ਦੇ ਅੰਦਰ ਦਾਖਲ ਹੋ ਗਏ ਅਤੇ ਗੁਜਰਾਤ ਪੁਲਿਸ ਨੇ ਇਨ੍ਹਾਂ ਨੂੰ ਫੜਕੇ ਜੇਲ੍ਹ ਭੇਜ ਦਿੱਤਾ। ਅੱਜ ਇਨ੍ਹਾਂ ਮਛੇਰਿਆਂ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਇਨ੍ਹਾਂ ਦੀ ਵਤਨ ਵਾਪਸੀ ਹੋ ਰਹੀ ਹੈ ਜਿਸ ਕਾਰਨ ਕੁੱਝ ਤੇ ਬਹੁਤ ਖੁਸ਼ ਸਨ ਅਚੇ ਕੁੱਝ ਦੁੱਖੀ ਵੀ ਸਨ ਕਿਉਂਕਿ ਉਨ੍ਹਾਂ ਦੇ ਇੱਕ ਸਾਥੀ ਨੂੰ ਰਿਹਾਅ ਨਹੀਂ ਕੀਤਾ ਗਿਆ।
ਇਨ੍ਹਾਂ ਵਿੱਚ ਕੁੱਝ ਦੀ ਉਮਰ ਸਿਰਫ 18 ਸਾਲ ਦੇ ਕੇ ਕਰੀਬ ਹੈ ਇਨ੍ਹਾਂ ਵਿੱਚ ਕੁੱਝ ਸਾਡੇ ਚਾਰ ਸਾਲ ਬਾਅਦ ਅਤੇ ਕੁੱਝ ਢਾਈ ਸਾਲ ਬਾਅਦ ਆਪਣੇ ਘਰ ਵਾਪਸ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਦੇ ਘਰ ਵਾਲੇ ਜਿੰਦਾ ਨੇ ਜਾ ਮਰ ਗਏ। ਇਨ੍ਹਾਂ ਵਿਚੋਂ 13 ਲੋਕ ਗੁਜਰਾਤ ਦੀ ਕੱਛ ਜੇਲ੍ਹ ਵਿੱਚ ਸਨ ਅਤੇ 7 ਲੋਕ ਗੁਜਰਾਤ ਦੀ ਪੋਰਬੰਦਰ ਜੇਲ੍ਹ ਵਿੱਚ ਕੈਦ ਸਨ।
ਮੰਗਲਵਾਰ ਨੂੰ ਅਟਾਰੀ ਵਾਹਘਾ ਸਰਹੱਦ 'ਤੇ ਪਹੁੰਚੇ ਇਨ੍ਹਾਂ ਕੈਦੀਆਂ ਦਾ ਕਹਿਣਾ ਸੀ ਕਿ ਅਸੀਂ 9 ਲੋਕ ਸੀ, ਜਿਨ੍ਹਾਂ ਵਿਚੋਂ ਇਕ ਦੀ ਮੌਤ ਹੋ ਗਈ ਅਤੇ ਇੱਕ ਆਦਮੀ ਅਜੇ ਜੇਲ੍ਹ ਵਿੱਚ ਹੈ। ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਜੇਕਰ ਉਸ ਨੂੰ ਛੱਡ ਦਿੱਤਾ ਜਾਵੇ ਤਾਂ ਸਾਨੂੰ ਬਹੁਤ ਖੁਸ਼ੀ ਹੋਵੇਗੀ।