ਅੰਮ੍ਰਿਤਸਰ : ਹਲਕਾ ਬਾਬਾ ਬਕਾਲਾ ਤੋਂ ਸਾਬਕਾ ਵਿਧਾਇਕ ਮਨਜੀਤ ਸਿੰਘ ਮੀਆਂਵਿੰਡ ਦੇ ਘਰ ਦੇ ਬਹਾਰ ਚੋਣਾਂਵੀ ਰੰਜਿਸ਼ ਦੇ ਚਲਦਿਆ ਪਿੰਡ ਦੇ ਕਾਂਗਰਸੀਆਂ ਵੱਲੋ ਵਿਧਾਇਕ ਮੀਆਂਵਿੰਡ ਦੇ ਪੀਏ ਹਰਜੀਤ ਸਿੰਘ ਤੇ ਮੀਆਂਵਿੰਡ ਦੇ ਭਰਾ ਰਣਜੀਤ ਸਿੰਘ ਮੀਆਂਵਿੰਡ 'ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਮਣੇ ਆਇਐ।ਜਿਨ੍ਹਾਂ ਨੇ ਭੱਜ ਕੇ ਆਪਣੀ ਜਾਨ ਬੜੀ ਮੁਸ਼ਕਿਲ ਨਾਲ ਬਚਾਈ।
ਮਨਜੀਤ ਸਿੰਘ ਮੀਆਂਵਿੰਡ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਸਰਬਜੀਤ ਸਿੰਘ ਸ਼ਾਬਾ ਆਈ ਟਵੰਟੀ ਕਾਰ ਵਿੱਚ ਆਪਣੇ ਦੋ ਹੋਰ ਸਾਥੀਆਂ ਸਮੇਤ ਆਇਆ। ਉਹ ਘਰ ਦੇ ਬਹਾਰ ਰਣਜੀਤ ਸਿੰਘ ਨਾਲ ਖੜ੍ਹੇ ਸਨ। ਉਨ੍ਹਾਂ ਆਉਂਦੀਆਂ ਹੀ ਗਾਲ੍ਹਾਂ ਕੱਢੀਆਂ ਤੇ ਗੋਲੀਆਂ ਚਲਾ ਦਿਤੀਆਂ। ਉਨ੍ਹਾਂ ਬੜੀ ਮੁਸ਼ਕਿਲ ਭੱਜ ਕੇ ਆਪਣੀ ਜਾਨ ਬਚਾਈ। ਮੀਆਂਵਿੰਡ ਤੇ ਮਜੀਠੀਆ ਨੇ ਦੱਸਿਆ ਕਿ ਸਰਬਜੀਤ ਦੇ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨਾਲ ਕਾਫੀ ਨਜ਼ਦੀਕੀ ਸਬੰਧ ਹਨ ਅਤੇ ਅਕਸਰ ਹੀ ਸੋਸ਼ਲ ਮੀਡੀਆ ਤੇ ਭਲਾਈਪੁਰ ਦੇ ਲੜਕੇ ਨਾਲ ਉਸ ਦੀਆ ਤਸਵੀਰਾਂ ਦੇਖਿਆ ਜਾ ਸਕਦੀਆਂ ਹਨ। ਹਰਜੀਤ ਸਿੰਘ ਨੇ ਆਪਣੀ ਜਾਨ ਨੂੰ ਖਤਰਾ ਦੱਸਦਿਆਂ ਸਰਕਾਰ ਕੋਲੋਂ ਸੁਰਖਿਆ ਦੀ ਮੰਗ ਕੀਤੀ ਹੈ।
ਉਧਰ ਪੁਲਿਸ ਨੇ ਹਰਜੀਤ ਸਿੰਘ ਦੀ ਸ਼ਿਕਾਇਤ ਤੇ ਕੇਸ ਦਰਜ ਕਰ ਲਿਆ ਹੈ ਜਦ ਇਸ ਸਬੰਧੀ ਹਲਕਾ ਡੀਐੱਸਪੀ ਨਾਲ ਗੱਲ ਕਰਨੀ ਚਾਹੀ ਉਹ ਆਪਣੇ ਦਫਤਰ ਨਹੀਂ ਮਿਲੇ। ਉਨ੍ਹਾਂ ਫੋਨ 'ਤੇ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ