ਅੰਮ੍ਰਿਤਸਰ : ਦੇਸ਼ ਦੇ 75ਵੇਂ ਅਜਾਦੀ ਮਹੋਤਸ਼ਵ ਨੂੰ ਸਮਰਪਿਤ ਅੱਜ ਅੰਮ੍ਰਿਤਸਰ ਦੇ ਗੋਲਡਨ ਗੇਟ ਤੋ BSF ਵੱਲੋ ਸੀਮਾ ਪਰੇਹਰੀ ਮੈਰਾਥਨ 2022 ਦਾ ਅਗਾਜ਼ ਕੀਤਾ ਗਿਆ। ਜਿਸ ਵਿਚ ਤਿੰਨ ਪੜਾਵ 42 ਕਿੱਲੋ ਮੀਟਰ 21 ਕਿਲੋ ਮੀਟਰ ਅਤੇ 10 ਕਿਲੋ ਮੀਟਰ ਦੀ ਮੈਰਾਥਨ ਦੌੜ ਵਿਚ ਹਿੱਸਾ ਲੈਣ ਲਈ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋ ਲੌਕ ਪਹੁੰਚੇ ਸਨ।
ਇਸ ਮੈਰਾਥਨ ਵਿੱਚ 42 ਕਿਲੋਮੀਟਰ ਦੀ ਦੌੜ ਵਿੱਚ ਪਹਿਲੇ ਸਥਾਨ ਤੇ ਆਉਣ ਵਾਲੇ ਨੂੰ ਇੱਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਦੂਜੇ ਸਥਾਨ ਤੇ ਆਉਣ ਵਾਲੇ ਨੂੰ 50 ਹਜ਼ਾਰ ਰੁਪਏ ਦਾ ਇਨਾਮ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਨੂੰ 30 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਦੇ ਨਾਲ ਹੀ 4 ਸਥਾਨ 'ਤੇ ਆਉਣ ਵਾਲੇ ਨੂੰ 20 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ।
BSF ਅਧਿਕਾਰੀ ਨੇ ਦੱਸਿਆ ਕਿ 21 ਕਿਲੋਮੀਟਰ ਦੀ ਮੈਰਾਥਨ ਦੌੜ ਵਿੱਚ ਪਹਿਲੇ ਸਥਾਨ 'ਤੇ ਆਉਣ ਵਾਲੇ ਨੂੰ 50 ਹਜ਼ਾਰ ਰੁਪਏ ਅਤੇ ਦੂਜੇ ਸਥਾਨ ਤੇ ਆਉਣ ਵਾਲੇ ਨੂੰ 30 ਹਜ਼ਾਰ ਰੁਪਏ ਤੇ ਤੀਜੇ ਸਥਾਨ ਤੇ ਆਉਣ ਵਾਲੇ ਨੂੰ 20 ਹਜ਼ਾਰ ਰੁਪਏ ਤੇ ਚੌਥੇ ਸਥਾਨ ਤੇ ਆਉਣ ਵਾਲੇ ਨੂੰ 10 ਹਜ਼ਾਰ ਰੁਪਏ ਦੀ ਇਨਾਮ ਰਾਸ਼ੀ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਜਿਹੜੀ 10 ਕਿਲੋਮੀਟਰ ਦੀ ਮੈਰਾਥਨ ਦੌੜ ਹੈ ਉਸ ਵਿੱਚ ਪਹਿਲੇ ਸਥਾਨ ਤੇ ਆਉਣ ਵਾਲੇ ਨੂੰ 25 ਹਜ਼ਾਰ ਰੁਪਏ ਤੇ ਦੂਜੇ ਸਥਾਨ ਤੇ 15 ਹਜ਼ਾਰ ਰੁਪਏ ਤੇ ਤੀਜੇ ਸਥਾਨ ਉਤੇ 10 ਹਜ਼ਾਰ ਅਤੇ ਚੌਥੇ ਸਥਾਨ ਤੇ 5 ਹਜ਼ਾਰ ਰੁਪਏ ਇਨਾਮ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮੈਰਾਥਨ ਵਿੱਚ ਔਰਤਾਂ ਅਤੇ ਬੱਚੇ ਬਜ਼ੁਰਗ ਸਭ ਵਰਗ ਦੇ ਲੋਕ ਸ਼ਾਮਿਲ ਹਨ। ਇਸ ਵਿੱਚ 18 ਸਾਲ ਤੋਂ ਲੈਕੇ ਬਜ਼ੁਰਗ ਤੱਕ ਇਸ ਮੈਰਾਥਨ ਦੌੜ ਵਿੱਚ ਹਿੱਸਾ ਲੈ ਰਹੇ ਹਨ।
ਬੀਐਸਐਫ ਅਧਿਕਾਰੀ ਨੇ ਕਿਹਾ ਕਿ ਇਸ ਵਾਰ ਫ਼ਿਲਮੀ ਅਦਾਕਾਰ ਸੁਨੀਲ ਸ਼ੇਟੀ (marathon race in Film actor Sunil Shetty) ਨੂੰ ਬੁਲਾਇਆ ਗਿਆ ਹੈ ਉਨ੍ਹਾਂ ਕਿਹਾ ਕਿ ਸੁਨੀਲ ਸ਼ੇੱਟੀ ਵੱਲੋਂ ਕਈ ਫੌਜ ਦੀਆਂ ਫ਼ਿਲਮਾਂ ਵਿੱਚ ਮੁੱਖ ਭੂਮਿਕਾ ਨਿਭਾਈ ਹੈ ਖਾਸ ਕਰਕੇ ਬਾਡਰ ਫਿਲਮ ਵਿਚ ਬੀਐਸਐਫ ਅਧਿਕਾਰੀ ਦੀ ਭੂਮਿਕਾ ਬਹੁਤ ਵਧੀਆ ਸੀ।
ਇਸ ਮੈਰਾਥਨ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਫਿਲਮੀ ਅਦਾਕਾਰ ਸੁਨੀਲ ਸ਼ੇਟੀ ਨੇ ਦੱਸਿਆ ਕਿ ਇਹ BSF ਦਾ ਬਹੁਤ ਹੀ ਵਧੀਆ ਉਪਰਾਲਾ ਹੈ ਜਿਸ ਨਾਲ ਦੇਸ਼ ਦਾ ਨੌਜਵਾਨ ਆਪਣੀ ਸਿਹਤ ਪ੍ਰਤੀ ਜਾਗਰੂਕ ਹੋਵੇਗਾ। ਜੇਕਰ ਮੈਨੂੰ ਇਸ ਚੰਗੇ ਕੰਮ ਲਈ ਬੁਲਾਇਆ ਹੈ ਤਾਂ ਮੈ ਪਹੁੰਚਿਆ ਹਾਂ ਕਿਹਾ ਖਾਸ ਤੌਰ 'ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਬੀਐਸਐਫ BSF ਦੇ ਕਾਰਨ ਹੀ ਅਸੀਂ ਅਮਨ ਚੈਨ ਦੀ ਨੀਂਦ ਸੌਂਦੇ ਹਾਂ ਬੀਐਸਐਫ ਸਾਡੀ ਸੁਰੱਖਿਆ ਲਈ ਦਿਨ ਰਾਤ ਸਰਹੱਦ ਤੇ ਪਹਿਰਾ ਦਿੰਦੇ ਹਨ।
ਇਸ ਸੰਬਧੀ ਗੱਲਬਾਤ ਕਰਦਿਆਂ ਮੈਰਾਥਨ ਵਿੱਚ ਹਿੱਸਾ ਲੈਣ ਪਹੁੰਚੇ ਅੰਮ੍ਰਿਤਸਰ ਦੀ ਪੂਰਨ ਕੌਰ ਬਜ਼ੁਰਗ ਮਹਿਲਾ ਨੇ ਦੱਸਿਆ ਕਿ ਇਹ BSF ਵੱਲੋ ਕਰਵਾਈ ਕੀਤੀ ਜਾ ਰਹੀ ਹੈ। ਸੀਮਾ ਪਰੇਹਰੀ ਮੈਰਾਥਨ ਦੌੜ 2022 BSF ਦਾ ਇਕ ਬਹੁਤ ਹੀ ਵਧੀਆ ਉਪਰਾਲਾ ਹੈ। ਜਿਸ ਨਾਲ ਦੇਸ਼ ਦੀ ਨੌਜਵਾਨ ਪੀੜੀ ਨੂੰ ਇਕ ਚੰਗਾ ਸੰਦੇਸ਼ ਜਾਦਾ ਹੈ। ਅਸੀਂ 60 ਤੋਂ 70 ਸਾਲ ਦੇ ਹੋ ਕੇ ਮੈਰਾਥਨ ਵਿਚ ਦੋੜ ਸਕਦੇ ਹਾਂ।
ਇਹ ਵੀ ਪੜ੍ਹੋ:- CM ਮਾਨ ਦੀ ਰਿਹਾਇਸ਼ ਅੱਗੇ ਲੱਗਾ ਕਿਸਾਨਾਂ ਦਾ ਪੱਕਾ ਮੋਰਚਾ ਖ਼ਤਮ