ਅੰਮ੍ਰਿਤਸਰ: ਦੇਰ ਸ਼ਾਮ ਪਿੰਡ ਵਰਪਾਲ ’ਚ ਗੋਲੀ ਚੱਲਣ ਨਾਲ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ, ਜਿਸ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਨੋਜਵਾਨ ਦੇ ਜੀਜੇ ਗੁਰਦਿਆਲ ਸਿੰਘ ਨੇ ਘਟਨਾ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹ ਬਿਜਲੀ ਦਾ ਕੰਮ ਕਰਦਾ ਹੈ ਤੇ ਕੱਲ ਰਾਤ ਉਹ ਆਪਣੇ ਸਾਲੇ ਅੰਗਰੇਜ਼ ਸਿੰਘ ਨਾਲ ਕੰਮ ਕਰਨ ਲਈ ਗਿਆ ਸੀ। ਗੁਰਦਿਆਲ ਸਿੰਘ ਨੇ ਦੱਸਿਆ ਕਿ ਸੱਜਣ ਸਿੰਘ, ਜਿਸ ਦੇ ਕੋਲੋਂ ਉਸ ਨੇ ਪੈਸੇ ਲੈਣੇ ਸਨ। ਜਦੋਂ ਉਸਨੇ ਸੱਜਣ ਸਿੰਘ ਕੋਲੋ ਆਪਣੇ ਪੈਸੇ ਮੰਗੇ ਤਾਂ ਪੈਸੇ ਦੇਣ ਦੀ ਬਜਾਏ ਸੱਜਣ ਸਿੰਘ ਝਗੜਾ ਕਰਨ ਲੱਗ ਪਿਆ। ਝਗੜੇ ਦੌਰਾਨ ਸੱਜਣ ਸਿੰਘ ਨੇ ਉਸ 'ਤੇ ਗੋਲੀ ਚਲਾ ਦਿੱਤੀ ਇਸ ਹੱਥੋਪਾਈ ਦੌਰਾਨ ਉਹ ਤਾਂ ਬਚ ਗਿਆ ਪਰ ਉਸਦੇ ਸਾਲੇ ਨੂੰ ਗੋਲੀ ਲੱਗ ਗਈ। ਨੌਜਵਾਨ ਨੂੰ ਜ਼ਖ਼ਮੀ ਹਾਲਤ ’ਚ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੀੜ੍ਹਤ ਨੌਜਵਾਨ ਦੇ ਪਰਿਵਾਰਕ ਮੈਬਰਾਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।
ਪੁਲਿਸ ਇੰਸਪੈਕਟਰ ਮਨਮੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗਵਾਹਾਂ ਦੇ ਬਿਆਨ ਦਰਜ ਕਰ ਲਏ ਹਨ, ਪੁਲਿਸ ਵੱਲੋਂ ਤਫ਼ਤੀਸ਼ ਜਾਰੀ ਹੈ ਇਸ ਸਾਰ ਘਟਨਾਕ੍ਰਮ ’ਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਕਾਨੂੰਨ ਤਹਿਤ ਕਾਰਵਾਈ ਕੀਤੀ ਜਾਵੇਗੀ।