ETV Bharat / state

ਮਸ਼ਹੂਰ ਹੀਰਾ ਪਨੀਰ ਵਾਲੇ ਦੀ ਦੁਕਾਨ 'ਤੇ ਮੁੜ ਹੰਗਾਮਾ, ਹੁਣ ਇੰਪਰੂਵਮੈਂਟ ਟਰੱਸਟ ਨੇ ਕੀਤੀ ਕਾਰਵਾਈ

author img

By

Published : May 31, 2023, 10:46 AM IST

ਅੰਮ੍ਰਿਤਸਰ ਦੇ ਮਸ਼ਹੂਰ ਹੀਰਾ ਪਨੀਰ ਵਾਲੇ ਦੀ ਦੁਕਾਨ 'ਤੇ ਹੁਣ ਇੰਪਰੂਵਮੈਂਟ ਟਰੱਸਟ ਨੇ ਕਾਰਵਾਈ ਕਰਦਿਆ ਦੁਕਾਨ ਉੱਤੇ ਲੱਗੇ ਸਾਰੇ ਬੋਰਡ ਵੀ ਉਤਾਰ ਦਿੱਤੇ। ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਾਜਾਇਜ਼ ਕਬਜ਼ਿਆਂ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ।

Heera Paneer Wala, Amritsar
ਮਸ਼ਹੂਰ ਹੀਰਾ ਪਨੀਰ ਵਾਲੇ ਦੀ ਦੁਕਾਨ 'ਤੇ ਮੁੜ ਹੰਗਾਮਾ
ਅੰਮ੍ਰਿਤਸਰ ਵਿੱਚ ਹੀਰਾ ਪਨੀਰ ਵਾਲੇ ਦੀ ਦੁਕਾਨ 'ਤੇ ਹੰਗਾਮਾ

ਅੰਮ੍ਰਿਤਸਰ: ਸ਼ਹਿਰ ਦੇ ਲਾਰੈਂਸ ਰੋਡ ਚੌਂਕ ਵਿੱਚ ਨਾਵਲਟੀ ਦੇ ਸਾਹਮਣੇ ਮਸ਼ਹੂਰ ਹੀਰਾ ਪਨੀਰ ਵਾਲੇ ਦੀ ਦੁਕਾਨ 'ਤੇ ਇਕ ਵਾਰ ਫਿਰ ਤੋਂ ਇੰਪਰੂਵਮੈਂਟ ਟਰੱਸਟ ਨਾਜਾਇਜ਼ ਕਬਜ਼ਿਆਂ ਉੱਤੇ ਕਾਰਵਾਈ ਕੀਤੀ ਹੈ। ਦੁਕਾਨ ਉੱਤੇ ਲੱਗੇ ਕਾਰੀਗਰਾਂ ਦਾ ਕਹਿਣਾ ਹੈ ਕਿ ਸਾਡੇ ਮਾਲਿਕਾਂ ਦੀ ਦੁਕਾਨ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਦੁੱਧ ਵਿੱਚ ਮੱਖੀਆਂ ਮਰੀਆਂ ਹੋਣ ਦੀ ਵੀਡੀਓ ਵਾਇਰਲ ਹੋਣ ਉੱਤੇ ਸਿਹਤ ਵਿਭਾਗ ਨੇ ਵੀ ਦੁਕਾਨ ਉੱਤੇ ਛਾਪਾ ਮਾਰਿਆ ਸੀ ਅਤੇ ਸੈਂਪਲ ਲਏ ਸੀ।

ਹੀਰਾ ਪਨੀਰ ਵਾਲੇ ਦੇ ਮਾਲਿਕ ਨੇ ਕੀਤਾ ਵਿਰੋਧ: ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੀਰਾ ਪਨੀਰ ਵਾਲੇ ਵੱਲੋਂ ਨਾਜਾਇਜ਼ ਕਬਜ਼ੇ ਕੀਤੇ ਗਏ ਹਨ। ਦੂਜੇ ਪਾਸੇ ਦੁਕਾਨਦਾਰ ਦਾ ਕਹਿਣਾ ਹੈ ਕਿ ਉਸ ਨੇ ਇਹ ਦੁਕਾਨਾਂ ਮੁੱਲ ਖਰੀਦੀਆਂ ਹਨ, ਜਿਨ੍ਹਾਂ ਦੇ ਕਾਗਜ਼ ਉਨ੍ਹਾਂ ਨੇ ਟਰੱਸਟ ਨੂੰ ਦੇ ਦਿੱਤੇ ਹਨ। ਪਰ, ਇਸ ਦੇ ਬਾਵਜੂਦ ਉਨ੍ਹਾਂ ਦੀ ਦੁਕਾਨ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੂਰੇ ਬਾਜ਼ਾਰ 'ਚ ਉਨ੍ਹਾਂ ਦੀਆਂ ਦੁਕਾਨਾਂ 'ਤੇ ਹੀ ਕਾਰਵਾਈ ਕੀਤੀ ਜਾਂਦੀ ਹੈ, ਜਦਕਿ ਮਾਰਕੀਟ ਦੀਆਂ ਸਾਰੀਆਂ ਦੁਕਾਨਾਂ ਦੇ ਬੋਰਡ ਨਹੀਂ ਹਟਾਏ ਜਾਂਦੇ, ਜਿਸ ਤੋਂ ਬਾਅਦ ਉਹ ਇਸ ਕਾਰਵਾਈ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਹਨ।

ਇਸ ਤੋਂ ਪਹਿਲਾਂ ਸਿਹਤ ਵਿਭਾਗ ਦਾ ਛਾਪਾ: ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀਰਾ ਪਨੀਰ ਵਾਲਾ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਉਨ੍ਹਾਂ ਦੀ ਦੁਕਾਨ ਵਿੱਚ ਦੁੱਧ ਨਾਲ ਭਰੇ ਭਾਂਡੇ ਵਿੱਚ ਕਈ ਮੱਖੀਆਂ ਅਤੇ ਮੱਛਰ ਮਰੇ ਹੋਏ ਸਨ। ਜਿਸ ਕਾਰਨ ਸਿਹਤ ਵਿਭਾਗ ਦੀ ਟੀਮ ਵੱਲੋਂ ਦੁਕਾਨ 'ਤੇ ਛਾਪੇਮਾਰੀ ਵੀ ਕੀਤੀ ਗਈ। ਇੱਥੇ ਗੰਦਗੀ ਦੇ ਚਲਾਨ ਕੱਟੇ ਗਏ ਹਨ। ਉਨ੍ਹਾਂ ਦੇ ਦੁੱਧ ਵਿੱਚ ਪਾਣੀ ਅਤੇ ਇਲਾਇਚੀ ਪਈ ਹੋਈ ਸੀ। ਦੁਕਾਨਦਾਰ ਨੇ ਉਨ੍ਹਾਂ ਨੂੰ ਦੱਸਿਆ ਕਿ ਇਹ ਦੁੱਧ ਖਰਾਬ ਹੈ ਅਤੇ ਇਹ ਸੁੱਟ ਲਈ ਰੱਖਿਆ ਹੋਇਆ ਸੀ। ਦੂਜੇ ਪਾਸੇ ਹੀਰਾ ਪਨੀਰ ਦੇ ਦੁਕਾਨਦਾਰ ਦਮਨ ਨੇ ਦੱਸਿਆ ਕਿ ਉਸ ਨੇ ਇਹ ਦੁੱਧ ਬਾਹਰ ਸੁੱਟਣਾ ਸੀ, ਪਰ ਉਸ ਤੋਂ ਪਹਿਲਾਂ ਕਿਸੇ ਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.