ਅੰਮ੍ਰਿਤਸਰ: ਅਕਸਰ ਕਿਹਾ ਜਾਂਦਾ ਹੈ ਕਿ ਜੇਕਰ ਘੀ ਸਿੱਧੀ ਉਂਗਲ ਨਾਲ ਨਾ ਨਿਕਲੇ ਤਾਂ ਉਂਗਲ ਟੇਢੀ ਕਰਨੀ ਪੈਂਦੀ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ ਕੁੱਝ ਗਲਤ ਹੀਂ ਕੀਤਾ ਜਾਵੇ। ਇਹ ਮਿਸਾਲ ਅੰਮ੍ਰਿਤਸਰ ਦੇ ਦੋ ਨੌਜਵਾਨਾਂ ਪੈਦਾ ਕੀਤੀ ਹੈ। ਇੰਨ੍ਹਾਂ ਦੋ ਨੌਜਵਾਨਾਂ ਨੇ ਸਿੱਧ ਕਰ ਦਿੱਤਾ ਕਿ ਗੁਰੂ ਘਰ ਤੋਂ ਕੋਈ ਵੀ ਖਾਲੀ ਨਹੀਂ ਜਾਂਦਾ, ਗੁਰੂ ਕਿਸੇ ਨਾ ਕਿਸੇ ਰੂਪ 'ਚ ਬੇੜੀ ਨੂੰ ਪਾਰ ਜ਼ਰੂਰ ਲਗਾਉਂਦਾ ਹੈ। ਇੰਨ੍ਹਾਂ ਦੋ ਗੁਰੂ ਦੇ ਸਿੱਖਾਂ ਨੇ ਜਿਵੇਂ ਹੀ ਗੁਰੂ ਦਾ ਪੱਲਾ ਫੜਿਆ ਤਾਂ ਗੁਰੂ ਸਾਹਿਬ ਨੇ ਵੀ ਬੱਲੇ-ਬੱਲੇ ਕਰਵਾ ਦਿੱਤੀ।
ਕੀ ਹੈ ਪੂਰਾ ਮਾਮਲਾ: ਦਰਅਸਲ ਇੰਨ੍ਹਾਂ ਨੌਜਵਾਨਾਂ ਵੱਲੋਂ 13 ਸਾਲ ਤੋਂ ਗੋਲਗੱਪੇ ਦੀ ਦੁਕਾਨ 'ਤੇ ਕੰਮ ਕੀਤਾ ਜਾ ਰਿਹਾ ਹੈ ।ਇਸ ਨਾਲ ਬੇਸ਼ੱਕ ਘਰ ਦਾ ਗੁਜ਼ਾਰਾ ਜ਼ਰੂਰ ਚੱਲਦਾ ਸੀ ਪਰ ਕੀਤੇ ਨਾ ਕੀਤੇ ਇੱਜ਼ਤ, ਮਾਣ ਨਹੀਂ ਮਿਲ ਪਾ ਰਿਹਾ ਸੀ। ਜਦੋਂ ਵੀ ਕੋਈ ਗਹਾਕ ਦੁਕਾਨ 'ਤੇ ਆਉਂਦਾ ਸੀ ਤਾਂ ਅਕਸਰ ਭੱਈਆ ਆਖ ਕੇ ਬੁਲਾਉਂਦੇ ਸਨ ਫਿਰ ਅਚਾਨਕ ਗੁਰੂ ਦੀ ਕ੍ਰਿਪਾ ਹੋਈ ਤਾਂ ਸਿੱਖੀ ਸਰੂਪ ਧਾਰਨ ਕਰ ਗੁਰੂ ਦਾ ਬਾਣਾ ਪਾ ਲਿਆ। ਗੁਰੂ ਦਾ ਬਾਣਾ ਪਾਉਣ ਦੀ ਦੇਰ ਸੀ ਕਿ ਸੂਰਤ ਦੇ ਨਾਲ ਨਾਲ ਸਿਰਤ ਵੀ ਬਦਲ ਗਈ।
- ਸਰਕਾਰੀ ਵਿਭਾਗ 'ਚ ਸ਼ਾਮਿਲ ਕੀਤੀਆਂ ਪ੍ਰਾਈਵੇਟ ਮਾਲਕਾਂ ਦੀਆਂ ਕਿਲੋਮੀਟਰ ਬੱਸਾਂ, ਕਰਮਚਾਰੀਆਂ ਨੇ ਕੀਤਾ ਜ਼ਬਰਦਸਤ ਵਿਰੋਧ
- Punjab Assembly Session : ਸਰਦ ਰੁੱਤ ਇਜਲਾਸ ਮੌਕੇ ਰਾਜਾ ਵੜਿੰਗ ਤੇ ਪਰਗਟ ਸਿੰਘ ਨੇ ਗੈਂਗਸਟਰਾਂ ਦੀਆਂ ਧਮਕੀਆਂ ਤੇ ਧਰਨੇ ਪ੍ਰਦਰਸ਼ਨਾਂ ਨੂੰ ਲੈ ਕੇ ਘੇਰੀ ਮਾਨ ਸਰਕਾਰ
- Theft in Golden Temple: ਸ੍ਰੀ ਦਰਬਾਰ ਸਾਹਿਬ ਦੇ ਇੱਕ ਕਾਊਂਟਰ ਤੋਂ ਚੋਰੀ ਹੋਣ ਦਾ ਮਾਮਲਾ ਆਇਆ ਸਾਹਮਣੇ, ਪਰਚਾ ਦਰਜ
ਇੱਜ਼ਤ-ਮਾਣ ਅਤੇ ਕਾਰੋਬਾਰ 'ਚ ਵਾਧਾ: ਇੰਨ੍ਹਾਂ ਗੁਰੂ ਦੇ ਸਿੱਖਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਇੰਨ੍ਹਾਂ ਨੇ ਸਿੱਖੀ ਸਰੂਪ ਧਾਰਨ ਕੀਤਾ ਹੈ ਉਦੋਂ ਤੋਂ ਇੰਨ੍ਹਾਂ ਦੇ ਇੱਜ਼ਤ ਮਾਣ ਬਹੁਤ ਵਾਧਾ ਹੋਇਆ ਹੈ। ਹੁਣ ਦੁਕਾਨ 'ਤੇ ਆਉਣ ਵਾਲੇ ਗਹਾਕ ਸਿੰਘ ਸਾਹਿਬ, ਖਾਲਸਾ ਜੀ ਕਹਿ ਕੇ ਬੁਲਾੳਂਦੇ ਹਨ। ਉੱਥੇ ਹੀ ਦੂਜੇ ਪਾਸੇ ਕਾਰੋਬਾਰ 'ਚ ਵੀ ਬਹੁਤ ਹੋਇਆ ਹੈ।ਇੰਨ੍ਹਾਂ ਆਖਿਆ ਕਿ ਗੁਰੂ ਦੇ ਘਰੋਂ ਮਿਲੀ ਸਿੱਖ ਦੀ ਦਾਤ ਨੇ ਉਨਹਾਂ ਦੀ ਕਿਸਮਤ ਚਮਕਾਈ ਅਤੇ ਲੋਕਾਂ ਵੱਲੋਂ ਬਹੁਤ ਮਾਣ-ਸਨਮਾਨ ਮਿਿਲਆ, ਇਸ ਦੇ ਨਾਲ ਹੀ ਇੰਨ੍ਹਾਂ ਮੰਨਿਆ ਕਿ ਸਿੱਖੀ ਬਾਣਾ ਧਾਰਨ ਕਰਨ ਤੋਂ ਬਾਅਦ ਉਨ੍ਹਾਂ ਨੂੰ ਜ਼ਿੰਦਗੀ ਦੇ ਅਸਲ ਮਾਇਨੇ ਸਮਝ ਆਏ ਨੇ।
13-13 ਦਾ ਲੰਗਰ: ਇਸ ਦੁਕਾਨ ਦੇ ਮਾਲਕ ਗੌਰਵ ਨੇ ਆਖਿਆ ਕਿ ਸਾਰੇ ਧਰਮ ਇੱਕ ਬਰਾਬਰ ਨੇ ਬਸ ਨਾਮ ਹੀ ਵੱਖਰੇ-ਵੱਖਰੇ ਹਨ। ਗੌਰਵ ਨੇ ਆਪਣੇ ਬੀਤੇ ਸਮੇਂ ਦੀ ਗੱਲ ਕਰਦੇ ਦੱਸਿਆ ਕਿ ਕਿਸੇ ਸਮੇਂ ਗੁਰੂ ਘਰ ਤੋਂ ਲੰਗਰ ਖਾ ਕੇ ਗੁਜ਼ਾਰਾ ਕੀਤਾ ਜਾਂਦਾ ਸੀ ਪਰ ਅੱਜ ਗੁਰੂ ਦੀ ਰਹਿਮਤ ਸਦਕਾ ਆਪਣੇ ਕੰਮ 'ਚੋਂ ਦਸਵੰਦ ਕੱਢ ਕੇ 13-13 ਦਾ ਲੰਗਰ ਲਗਾਇਆ ਜਾਂਦਾ ਹੈ। ਇਸ ਨੇ ਨਾਲ ਹੀ ਉਨ੍ਹਾਂ ਨੇ ਸਭ ਨੂੰ ਦਸਵੰਦ ਕੱਢਣ ਲਈ ਆਖਿਆ ਅਤੇ ਗੁਰੂ ਦੇ ਲੜ ਲੱਗਣ ਦੀ ਅਪੀਲ ਕੀਤੀ ਹੈ।