ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸੀ ਮੰਤਰੀ ਚਰਨਜੀਤ ਸਿੰਘ ਚੰਨੀ ਬਾਰੇ ਲਿਖਣ ਉੱਤੇ ਚੰਡੀਗੜ੍ਹ ਦੇ ਪੱਤਰਕਾਰ ਜੈ ਸਿੰਘ ਛਿੱਬਰ ਖ਼ਿਲਾਫ ਦਰਜ ਕੀਤੇ ਕੇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਪਾਰਟੀ ਨੇ ਨਵਾਂ ਸ਼ਹਿਰ ਦੇ ਪੱਤਰਕਾਰ ਸਨਪ੍ਰੀਤ ਮਾਂਗਟ ਦੇ ਕਤਲ ਦੀ ਇੱਕ ਉੱਚ ਪੱਧਰੀ ਜਾਂਚ ਦੀ ਵੀ ਮੰਗ ਕੀਤੀ ਹੈ।
-
SAD demands immediate withdrawal of a false case against Chandigarh journalist Jai Singh Chhibber for writing about the black magic practices of Congress minister Charanjit Channi, besides a high level inquiry into the murder of Nawansheher journalist Sanpreet Mangat. 1/2 pic.twitter.com/h9h6m0yvJh
— Bikram Majithia (@bsmajithia) May 22, 2020 " class="align-text-top noRightClick twitterSection" data="
">SAD demands immediate withdrawal of a false case against Chandigarh journalist Jai Singh Chhibber for writing about the black magic practices of Congress minister Charanjit Channi, besides a high level inquiry into the murder of Nawansheher journalist Sanpreet Mangat. 1/2 pic.twitter.com/h9h6m0yvJh
— Bikram Majithia (@bsmajithia) May 22, 2020SAD demands immediate withdrawal of a false case against Chandigarh journalist Jai Singh Chhibber for writing about the black magic practices of Congress minister Charanjit Channi, besides a high level inquiry into the murder of Nawansheher journalist Sanpreet Mangat. 1/2 pic.twitter.com/h9h6m0yvJh
— Bikram Majithia (@bsmajithia) May 22, 2020
ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਇਸ ਵਿਵਾਦਗ੍ਰਸਤ ਮੰਤਰੀ ਨੇ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਤਿੰਨ ਹੋਰ ਪੱਤਰਕਾਰਾਂ ਬਾਰੇ ਦੱਸਿਆ ਜਿਹਨਾਂ ਖ਼ਿਲਾਫ਼ ਚੰਨੀ ਝੂਠੇ ਕੇਸ ਦਰਜ ਕਰਵਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਲਗਭਗ ਹਰ ਜ਼ਿਲ੍ਹੇ ਅੰਦਰ ਸੈਕਸ਼ਨ 188 ਅਤੇ 505 ਤਹਿਤ ਪੱਤਰਕਾਰਾਂ ਖ਼ਿਲਾਫ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਸਨਪ੍ਰੀਤ ਮਾਂਗਟ ਦੀ ਪਰਿਵਾਰ ਸਮੇਤ ਸਾਰੇ ਪੱਤਰਕਾਰਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਪ੍ਰਦਾਨ ਕਰੇਗਾ।
ਜੈ ਸਿੰਘ ਛਿੱਬਰ ਖ਼ਿਲਾਫ ਦਰਜ ਕੀਤੇ ਕੇਸ ਬਾਰੇ ਬੋਲਦਿਆਂ ਅਕਾਲੀ ਆਗੂ ਨੇ ਕਿਹਾ ਕਿ ਪੱਤਰਕਾਰ ਨੇ ਚੰਨੀ ਦਾ ਨਾਂ ਵੀ ਨਹੀਂ ਸੀ ਲਿਖਿਆ, ਇਸ ਦੇ ਬਾਵਜੂਦ ਉਸ ਖ਼ਿਲਾਫ ਝੂਠਾ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਛਿੱਬਰ ਨੇ ਚੰਨੀ ਦੀਆਂ ਕਾਲਾ ਜਾਦੂ ਕਰਨ ਵਾਲੀਆਂ ਗਤੀਵਿਧੀਆਂ ਦਾ ਬਿਓਰਾ ਦਿੱਤਾ ਸੀ ਅਤੇ ਇਹ ਵੀ ਦੱਸਿਆ ਕਿ ਉਸ ਨੇ ਇੱਕ ਤਾਂਤਰਿਕ ਦੇ ਕਹਿਣ ਉੱਤੇ ਆਪਣੇ ਘਰ ਦੇ ਸਾਹਮਣੇ ਸੜਕ ਬਣਾਉਣ ਲਈ ਇੱਕ ਪਾਰਕ ਉੱਤੇ ਕਬਜ਼ਾ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਅਸੀਂ ਸਾਰਿਆਂ ਨੇ ਚੰਨੀ ਦੀਆਂ ਗਰਮੀਆਂ ਵਿਚ ਸ਼ਾਲ ਲੈ ਕੇ ਇੱਕ ਹਾਥੀ ਕੋਲ ਖੜ੍ਹੇ ਦੀਆਂ ਤਸਵੀਰਾਂ ਵੇਖੀਆਂ ਹਨ। ਹੁਣ ਜਾਪਦਾ ਹੈ ਕਿ ਉਹ ਆਪਣਾ ਮੰਤਰਾਲਾ ਬਚਾਉਣ ਲਈ ਇੱਕ ਕਾਲੇ ਬੱਕਰੇ ਦੀ ਬਲੀ ਦੇਣ ਲਈ ਵੀ ਤਿਆਰ ਸੀ।
ਮਜੀਠੀਆ ਨੇ ਦੱਸਿਆ ਕਿ ਪੱਤਰਕਾਰ ਸਨਪ੍ਰੀਤ ਮਾਂਗਟ ਨੂੰ ਮਾਈਨਿੰਗ ਮਾਫੀਆ ਦੁਆਰਾ ਕਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕਤਲ ਬਾਰੇ ਸਿਰਫ ਪੋਸਟ ਮਾਰਟਮ ਦੀ ਰਿਪੋਰਟ ਤੋਂ ਹੀ ਖੁਲਾਸਾ ਹੋਇਆ ਹੈ, ਜਿਸ ਵਿਚ ਪੱਤਰਕਾਰ ਉੱਤੇ ਤੇਜ਼ ਹਥਿਆਰਾਂ ਨਾਲ 14 ਹਮਲੇ ਕੀਤੇ ਜਾਣ ਬਾਰੇ ਪਤਾ ਚੱਲਿਆ ਹੈ ਜਦਕਿ ਨਵਾਂਸ਼ਹਿਰ ਪੁਲਿਸ ਨੇ ਇਸ ਮੌਤ ਨੂੰ ਇੱਕ ਹਾਦਸਾ ਕਹਿ ਕੇ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਸੀ।