ਅੰਮ੍ਰਿਤਸਰ: ਸੂਬੇ ਭਰ ਚ ਆਏ ਦਿਨ ਹਥਿਆਰਾਂ ਦੇ ਜਖੀਰੇ ਬਰਾਮਦ ਹੋ ਰਹੇ ਹਨ। ਜਿਸ ਕਾਰਨ ਪੰਜਾਬ ਵਿੱਚ ਸੁਰੱਖਿਆ ਏਜੰਸੀਆਂ ਤੇ ਪੰਜਾਬ ਪੁਲਿਸ ਵੱਲੋਂ ਹਾਈ ਅਲਰਟ ਕੀਤਾ ਗਿਆ। ਪਰ ਦੂਜੇ ਪਾਸੇ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਇੰਤਜ਼ਾਮਾਂ ਦੇ ਦਾਅਵਿਆ ਦੀ ਪੋਲ ਖੁੱਲ੍ਹਦੀ ਹੋਈ ਨਜਰ ਆ ਰਹੀ ਹੈ। ਇਸ ਸਬੰਧ ’ਚ ਈਟੀਵੀ ਭਾਰਤ ਦੇ ਪੱਤਰਕਾਰ ਨੇ ਰਾਧਾ ਸੁਆਮੀ ਸਤਸੰਗ ਭਵਨ ਦੇ ਸੁਰੱਖਿਆ ਇੰਤਜਾਮਾਂ ’ਤੇ ਝਾਂਤ ਮਾਰੀ।
ਇੱਕ ਪਾਸੇ ਜਿੱਥੇ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਇੰਤਜ਼ਾਮਾ ਦੀ ਗੱਲ ਆਖੀ ਜਾ ਰਹੀ ਹੈ। ਉੱਥੇ ਹੀ ਦੂਜੇ ਪਾਸੇ ਰਾਧਾ ਸੁਆਮੀ ਸਤਸੰਗ ਭਵਨ ਦੀ ਗੱਲ ਕਰੀਏ ਤਾਂ ਉਸ ਦੇ ਬਾਹਰ ਕੋਈ ਵੀ ਸੁਰੱਖਿਆ ਅਧਿਕਾਰੀ ਮੌਜੂਦ ਨਹੀਂ ਹੈ। ਦੱਸ ਦਈਏ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਰਾਜਾਸਾਂਸੀ ਚ ਨਿਰੰਕਾਰੀ ਸਤਿਸੰਗ ਹਾਲਤ ਵਿਚ ਇਕ ਬੰਬ ਧਮਾਕਾ ਹੋਇਆ ਸੀ ਜਿਸ ਚ ਕਈ ਬੇਸ਼ਕੀਮਤੀ ਜਾਨਾਂ ਚਲੀਆਂ ਗਈਆਂ ਸੀ। ਹੁਣ ਫਿਰ ਲਗਾਤਾਰ ਆਏ ਦਿਨ ਪੁਲਿਸ ਵੱਲੋਂ ਜਿਹੜੇ ਹਥਿਆਰ ਸਰਹੱਦਾਂ ’ਤੇ ਫੜੇ ਜਾ ਰਹੇ ਹਨ ਉਸ ਨੂੰ ਲੈ ਕੇ ਪੰਜਾਬ ਭਰ ਵਿੱਚ ਹਾਈ ਅਲਰਟ ਕੀਤਾ ਹੋਇਆ ਪਰ ਇਸ ਤਰ੍ਹਾਂ ਦੀ ਲਾਪਰਵਾਹੀ ਪੰਜਾਬ ਪੁਲਿਸ ’ਤੇ ਕਈ ਸਵਾਲ ਖੜੇ ਕਰ ਰਹੀ ਹੈ।
ਸਤਸੰਗ ਭਵਨ ਚ ਵੱਡੀ ਗਿਣਤੀ ਚ ਸ਼ਰਧਾਲੂ ਨਤਮਸਤਕ ਹੋਣ ਲਈ ਆਉਂਦੇ ਹਨ ਅਤੇ ਸਤਸੰਗ ਵਗੈਰਾ ਵੀ ਕਰਦੇ ਹਨ ਪਰ ਉਨ੍ਹਾਂ ਦੀ ਸੁਰੱਖਿਆ ਲਈ ਕੋਈ ਵੀ ਸੁਰੱਖਿਆ ਕਰਮਚਾਰੀ ਮੌਜੂਦ ਨਹੀਂ ਹਨ ਜੋ ਕਿ ਸੁਰੱਖਿਆ ਦੇ ਦਾਅਵਿਆ ਦੀ ਪੋਲ ਖੁੱਲ੍ਹਦੀ ਹੋਈ ਨਜਰ ਆ ਰਹੀ ਹੈ।
ਇਹ ਵੀ ਪੜੋ: ਮੁੱਖ ਮੰਤਰੀ ਦੀ ਹੱਤਿਆ ਦੀ ਧਮਕੀ ‘ਤੇ ਪੰਨੂ ਵਿਰੁੱਧ ਮਾਮਲਾ ਦਰਜ