ਅੰਮ੍ਰਿਤਸਰ: ਭਾਰਤ ਪਾਕ ਸਰਹੱਦ 'ਤੇ ਨਸ਼ਾ ਤਸਕਰੀ ਰੁਕਣ ਦਾ ਨਾਮ ਨਹੀਂ ਲੈ ਰਹੀ। ਪਰ ਫਿਰ ਤੋਂ ਬੀਐਸਐਫ ਦੇ ਜਵਾਨਾ ਨੇ ਨਸ਼ਾ ਤਸਕਰਾਂ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ।
ਪੁਲਿਸ ਥਾਣਾ ਰਮਦਾਸ ਅਧੀਨ ਆਉਂਦੀ ਬੀਐਸਐਫ ਦੀ 73 ਬਟਾਲੀਅਨ ਦੀ ਬੀਓਪੀ ਸਹਾਰਨ ਤੋਂ ਬੁੱਧਵਾਰ ਸਵੇਰੇ ਤਾਰੋਂ ਪਾਰ ਜਵਾਨਾਂ ਨੇ ਚਾਰ ਪੈਕੇਟ ਹੈਰੋਇਨ ਬਰਾਮਦ ਕੀਤੀ ਜਿਸ ਦਾ ਵਜ਼ਨ ਕਰਬੀ ਕਰੀਬ ਚਾਰ ਕਿਲੋ ਸੀ।
ਫੜ੍ਹੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕਰੀਬ 20 ਕਰੋੜ ਦੀ ਕੀਮਤ ਹੈ। ਫਿਲਹਾਲ ਇਸ ਸਬੰਧੀ ਜਵਾਨਾ ਵੱਲੋਂ ਸਰਚ ਅਭਿਆਨ ਜਾਰੀ ਹੈ ਅਤੇ ਬੀਐਸਐਫ ਉੱਚ ਅਧਿਕਾਰੀਆਂ ਅਤੇ ਸਰਕਾਰੀ ਏਜੰਸੀਆਂ ਵੱਲੋ ਗਹਿਰਾਈ ਨਾਲ ਜਾਂਚ ਕੀਤੀ ਜਾਰੀ ਹੈ।