ETV Bharat / state

ਪੱਤਰਕਾਰਾਂ ਤੋਂ ਕੰਨੀ ਕਤਰਾ ਕੇ ਨਿਕਲੀ ਬੀਬੀ ਬਾਦਲ

author img

By

Published : Jun 27, 2020, 11:30 AM IST

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਆਪਣੇ ਪਰਿਵਾਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵਿਖੇ ਰਖਵਾਏ ਸ੍ਰੀ ਸਹਿਜ ਪਾਠ ਦੇ ਭੋਗ 'ਤੇ ਪਹੁੰਚੀ। ਇਸ ਮੌਕੇ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀ ਸਕਿਓਰਿਟੀ ਨੇ ਪੱਤਰਕਾਰਾਂ ਨੂੰ ਉਨ੍ਹਾਂ ਦੇ ਨੇੜੇ ਨਹੀਂ ਆਉਣ ਦਿੱਤਾ।

Harsimrat badal didn't give answer to journalists questions
ਪੱਤਰਕਾਰਾਂ ਤੋਂ ਕੰਨੀ ਕਤਰਾ ਕੇ ਨਿੱਕਲੀ ਬੀਬੀ ਬਾਦਲ

ਅੰਮ੍ਰਿਤਸਰ: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਆਪਣੇ ਪਰਿਵਾਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵਿਖੇ ਰਖਵਾਏ ਸ੍ਰੀ ਸਹਿਜ ਪਾਠ ਦੇ ਭੋਗ 'ਤੇ ਪਹੁੰਚੀ, ਜਿਸ ਕਾਰਨ ਪੱਤਰਕਾਰ ਦਾ ਸਵੇਰੇ 8 ਵਜੇ ਤੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਤਾਂਤਾ ਲੱਗਿਆ ਹੋਇਆ ਸੀ ਕਿਉਂਕਿ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਪੱਤਰਕਾਰਾਂ ਨੂੰ ਕਵਰੇਜ ਤੋਂ ਰੋਕਿਆ ਗਿਆ ਹੈ, ਇਸ ਲਈ ਪੱਤਰਕਾਰਾਂ ਵੱਲੋਂ ਬਾਹਰ ਹੀ ਕੇਂਦਰੀ ਮੰਤਰੀ ਦਾ ਇੰਤਜ਼ਾਰ ਕਰ ਰਹੇ ਸਨ। 10 ਵਜੇ ਦੇ ਕਰੀਬ ਜਦੋਂ ਹੀ ਬੀਬੀ ਬਾਦਲ ਸੂਚਨਾ ਕੇਂਦਰ ਰਾਹੀਂ ਬਾਹਰ ਆਏ ਤਾਂ ਪੱਤਰਕਾਰਾਂ ਨੇ ਸਵਾਲ ਦੇ ਸਵਾਲਾਂ ਤੋਂ ਪਹਿਲਾਂ ਹੀ ਬੀਬੀ ਦੀ ਸਕਿਓਰਿਟੀ ਨੇ ਪੱਤਰਕਾਰਾਂ ਨੂੰ ਹਰਸਿਮਰਤ ਕੌਰ ਬਾਦਲ ਦੇ ਨੇੜੇ ਨਾ ਆਉਣ ਦਿੱਤਾ।

ਵੇਖੋ ਵੀਡੀਓ

ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਹਾਰ ਹੋਈ ਸੀ, ਜਿਸ ਕਾਰਨ ਅਜੇ ਤੱਕ ਪੰਜਾਬ ਵਿੱਚ ਅਕਾਲੀ ਦਲ ਦੇ ਪੈਰ ਨਹੀਂ ਲੱਗ ਰਹੇ। ਸਾਲ 2015 ਵਿੱਚ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ, ਇਸ ਕਾਰਨ ਸਿੱਖ ਕੌਮ ਦੇ ਗੁੱਸੇ ਦਾ ਸ਼ਿਕਾਰ ਬਣਿਆ ਅਕਾਲੀ 2017 ਵਿੱਚ ਨੁਕਰੇ ਲੱਗ ਗਿਆ। ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਵਿਰੋਧ ਵਿੱਚ ਕੀਤੇ ਗਏ ਕਿਸਾਨੀ ਸਬੰਧੀ 3 ਆਰਡੀਨੈੱਸ ਵੀ ਅਕਾਲੀ ਦਲ ਲਈ ਮੁਸੀਬਤ ਬਣੇ ਹੋਏ ਹਨ, ਕਿਉਂਕਿ ਅਕਾਲੀ ਦਲ ਕੇਂਦਰ ਵਿੱਚ ਭਾਜਪਾ ਨਾਲ ਭਾਈਵਾਲ ਪਾਰਟੀ ਹੈ ਅਤੇ ਹਰਸਿਮਰਤ ਕੌਰ ਬਾਦਲ ਉਸੇ ਵਜ਼ਾਰਤ ਵਿੱਚ ਕੇਂਦਰੀ ਮੰਤਰੀ ਹਨ। ਇਸ ਕਾਰਨ ਅਕਾਲੀ ਦਲ ਨੂੰ ਹੁਣ ਕੋਈ ਜਵਾਬ ਨਹੀਂ ਲੱਭ ਰਿਹਾ ਕਿ ਉਹ ਕੇਂਦਰ ਦਾ ਪੱਖ ਲਵੇ ਜਾਂ ਕਿਸਾਨਾਂ ਦਾ।

ਇਹ ਵੀ ਪੜ੍ਹੋ: 1993 ਸੀਰੀਅਲ ਬੰਬ ਧਮਾਕੇ ਦੇ ਦੋਸ਼ੀ ਯੂਸੁਫ਼ ਮੇਮਨ ਦੀ ਨਾਸਿਕ ਜੇਲ੍ਹ 'ਚ ਮੌਤ

ਇਸ ਦੇ ਨਾਲ ਹੀ ਪਿਛਲੇ 15 ਦਿਨਾਂ ਵਿੱਚ ਲਗਾਤਾਰ ਕੇਂਦਰ ਸਰਕਾਰ ਵੱਲੋਂ ਪੈਟਰੋਲ ਦੀਆਂ ਕੀਮਤਾਂ ਵਧਾਈਆਂ ਗਈਆਂ ਹਨ, ਜਿਸ ਕਾਰਨ ਹਰਸਿਮਰਤ ਕੌਰ ਬਾਦਲ ਪੱਤਰਕਾਰਾਂ ਤੋਂ ਕਤਰਾਉਂਦੇ ਨਜ਼ਰ ਆਏ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਜਦੋਂ ਵੀ ਕਿਸੇ ਰਾਜਨੀਤਕ ਲੀਡਰ ਨੂੰ ਆਪਣੀ ਗੱਲ ਕਹਿਣ ਦੀ ਲੋੜ ਹੁੰਦੀ ਹੈ ਤਾਂ ਉਹ ਮੀਡੀਆ ਨੂੰ ਆਪਣੇ ਚਹੇਤਿਆਂ ਰਾਹੀਂ ਜਾਣਕਾਰੀ ਦਿੰਦੇ ਹਨ ਤੇ ਜਦੋਂ ਉਨ੍ਹਾਂ ਨੂੰ ਸੱਚੇ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਅਕਸਰ ਕੰਨੀ ਕਤਰਾ ਕੇ ਲੰਘ ਜਾਂਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.