ਅੰਮ੍ਰਿਤਸਰ: ਲਗਭਗ 6 ਮਹੀਨਿਆਂ ਦੀ ਮਿਹਨਤ ਤੋਂ ਬਾਅਦ ਕਿਸਾਨਾਂ ਦੀ ਸੋਨੇ ਵਰਗੀ ਫਸਲ ਕਣਕ ਤਿਆਰ ਹੋ ਗਈ ਹੈ, ਜਿਸ ਦੀ ਵਾਢੀ ਵਿਸਾਖੀ ਦੇ ਤਿਉਹਾਰ (Festival of Baisakhi) 'ਤੇ ਸ਼ੁਰੂ ਹੁੰਦੀ ਹੈ। ਇਸ ਦਿਨ ਕਿਸਾਨ ਜਿੱਥੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ, ਉੱਥੇ ਹੀ ਕਣਕ ਦੀ ਵਢਾਈ ਦੀ ਖੁਸ਼ੀ ਵਿੱਚ ਢੋਲ ‘ਤੇ ਭੰਗੜੇ ਪਾ ਕੇ ਖੁਸ਼ੀ ਮਨਾਉਦੇ ਹਨ। ਅਜਿਹੀਆਂ ਹੀ ਤਸਵੀਰਾਂ ਅੰਮ੍ਰਿਤਸਰ (Amritsar) ਤੋਂ ਸਾਹਮਣੇ ਆਈਆਂ ਹਨ, ਜਿੱਥੇ ਕਿਸਾਨਾਂ (Farmers) ਨੇ ਕਣਕ ਦੀ ਵਢਾਈ ਤੋਂ ਪਹਿਲਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਅਤੇ ਢੋਲ ਵਜਾਕੇ ਖੁਸ਼ੀ ਮਨਾਈ।
ਇਸ ਮੌਕੇ ਕਿਸਾਨ (Farmers) ਪਰਿਵਾਰ ਦੀਆਂ ਔਰਤਾਂ ਨੇ ਪੰਜਾਬੀ ਸੱਭਿਆਚਾਰ ਅਨੁਸਾਰ ਫੁਲਕਾਰੀ (Phulkari according to Punjabi culture) ਲੈਕੇ ਪੰਜਾਬੀ ਪਹਿਰਾਵੇ ‘ਚ ਕਿਸਾਨ ਦੀ ਪਤਨੀ ਨੇ ਸਮੂਚੇ ਜਗਤ ਨੂੰ ਇਸ ਦਿਹਾੜੇ ਦੀ ਵਧਾਈ ਦਿੱਤੀ। ਇਸ ਮੌਕੇ ਇਨ੍ਹਾਂ ਔਰਤਾਂ ਨੇ ਗਿੱਧਾ ਤੇ ਭੰਗੜਾ ਵੀ ਪਾਇਆ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਦੀ ਪਹਿਲੀ ਪ੍ਰੀਖਿਆ ਸ਼ੁਰੂ, ਕਣਕ ਖਰੀਦ ਨੂੰ ਲੈਕੇ ਕਿਸਾਨਾਂ ਵੱਲੋਂ ਅੰਦੋਲਨ ਦੀ ਚਿਤਾਵਨੀ
ਮੀਡੀਆ ਨਾਲ ਗੱਲਬਾਤ ਦੌਰਾਨ ਇਨ੍ਹਾਂ ਔਰਤਾਂ ਨੇ ਕਿਹਾ ਕਿ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ। ਕਿਉਂਕਿ ਹੁਣ ਕਿਸਾਨ (Farmers) ਦੇ ਘਰ ਨਵੀਂ ਫਸਲ ਆ ਰਹੀ ਹੈ। ਜਿਸ ਨਾਲ ਕਿਸਾਨ (Farmers) ਦੇ ਘਰ ਖੁਸ਼ੀ ਆਵੇਗੀ। ਇਸ ਮੌਕੇ ਉਨ੍ਹਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਅਪੀਲ (Appeal to Punjab and Central Government) ਕਰਦਿਆ ਕਿਹਾ ਕਿ ਦੋਵੇਂ ਸਰਕਾਰ ਮਿਲ ਕੇ ਦੇਸ਼ ਦੇ ਕਿਸਾਨ ਵੱਲ ਧਿਆਨ ਦੇਣ, ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਵੀ ਕਿਸਾਨ (Farmers) ਦੀ ਆਮਦਨ ਬਹੁਤ ਹੀ ਘੱਟ ਹੈ, ਜਿਸ ਕਰਕੇ ਕਿਸਾਨ ਦੀ ਰੋਜ਼ੀ ਰੋਟੀ ਵੀ ਨਹੀਂ ਚੱਲ ਪਾ ਰਹੀ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਸਵਾਮੀ ਨਾਥਨ ਦੀ ਰਿਪੋਰਟ (Report by Swami Nathan) ਲਾਗੂ ਕਰ ਦੇਣੀ ਚਾਹੀਦੀ ਹੈ, ਤਾਂ ਜੋ ਦੇਸ਼ ਦਾ ਕਿਸਾਨ ਖੁਸ਼ਹਾਲ ਹੋ ਸਕੇ। ਉਨ੍ਹਾਂ ਕਿਹਾ ਕਿ ਇੱਕ ਕਿਸਾਨ ਹੀ ਹੈ ਜੋ ਖੁਦ ਘਾਟਾ ਖਾ ਕੇ ਦੇਸ਼ ਦੇ ਅਨਾਜ ਭੰਡਾਰ ਨੂੰ ਭਰ ਰਿਹਾ ਹੈ। ਦੂਜੇ ਪਾਸੇ ਗੁਰਦੇਵ ਸਿੰਘ ਨਾਮ ਦੇ ਕਿਸਾਨ ਨੇ ਕਿਹਾ ਕਿ ਅੱਜ ਭਾਰਤ ਦਾ ਕਿਸਾਨ ਕਰਜ਼ ਅਤੇ ਹੋਰ ਮੁਸ਼ਕਿਲਾਂ ਨਾਲ ਘਿਰਿਆ ਹੋਇਆ ਹੈ, ਜਿਸ ਨੂੰ ਦੇਸ਼ ਦੀਆਂ ਸਰਕਾਰਾਂ ਇਨ੍ਹਾਂ ਮੁਸ਼ਕਿਲਾਂ ਤੋਂ ਬਾਹਰ ਕੱਢਣ, ਤਾਂ ਜੋ ਦੇਸ਼ ਦਾ ਅੰਨਦਾਤਾ ਇੱਕ ਵਧੀਆਂ ਜ਼ਿੰਦਗੀ ਜਿਓ ਸਕੇ।
ਇਹ ਵੀ ਪੜ੍ਹੋ: ਜਾਣੋ CM ਭਗੰਵਤ ਮਾਨ ਕੀ ਕਰਨ ਜਾ ਰਹੇ ਨੇ ਵੱਡਾ ਐਲਾਨ ?