ETV Bharat / state

ਗੋਲਡਨ ਹੱਟ ਢਾਬਾ 421 ਦਿਨਾਂ ਬਾਅਦ ਖੁੱਲ੍ਹਿਆ, ਸ਼੍ਰੀ ਦਰਬਾਰ ਸਾਹਿਬ ਪਹੁੰਚੇ ਰਾਮ ਸਿੰਘ ਰਾਣਾ

ਗੋਲਡਨ ਹੱਟ ਢਾਬਾ 421 ਦਿਨਾਂ ਬਾਅਦ ਖੁੱਲ੍ਹ 'ਤੇ ਗੋਲਡਨ ਹੱਟ ਢਾਬੇ ਦੇ ਮਾਲਕ ਰਾਮ ਸਿੰਘ ਰਾਣਾ ਅੰਮ੍ਰਿਤਸਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ।

ਸ਼੍ਰੀ ਦਰਬਾਰ ਸਾਹਿਬ ਪਹੁੰਚੇ ਰਾਮ ਸਿੰਘ ਰਾਣਾ
ਸ਼੍ਰੀ ਦਰਬਾਰ ਸਾਹਿਬ ਪਹੁੰਚੇ ਰਾਮ ਸਿੰਘ ਰਾਣਾ
author img

By

Published : Jan 23, 2022, 7:04 PM IST

ਅੰਮ੍ਰਿਤਸਰ: ਦਿੱਲੀ ਬਾਰਡਰ ਤੇ ਇਕ ਸਾਲ ਤੱਕ ਕਿਸਾਨੀ ਅੰਦੋਲਨ ਚੱਲਿਆ ਅਤੇ ਕਿਸਾਨੀ ਅੰਦੋਲਨ ਵਿੱਚ ਰੀੜ੍ਹ ਦੀ ਹੱਡੀ ਬਣ ਕੇ ਕਿਸਾਨਾਂ ਨੂੰ ਸਹਾਰਾ ਦੇਣ ਵਾਲੇ ਰਾਮ ਸਿੰਘ ਰਾਣਾ ਸ਼੍ਰੀ ਦਰਬਾਰ ਸਾਹਿਬ ਪਹੁੰਚੇ। ਇਸ ਦੌਰਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਰਾਮ ਸਿੰਘ ਰਾਣਾ ਨਤਮਸਤਕ ਹੋਏ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ 421 ਦਿਨਾਂ ਬਾਅਦ ਅੱਜ ਗੋਲਡਨ ਹੱਡ ਢਾਬਾ ਖੋਲ੍ਹਿਆ ਹੈ, ਜਿਸ ਦਾ ਸ਼ੁਕਰਾਨਾ ਕਰਨ ਉਹ ਦਰਬਾਰ ਸਾਹਿਬ ਪਹੁੰਚੇ ਹਨ।

ਜਿਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਮ ਸਿੰਘ ਰਾਣਾ ਨੇ ਕਿਹਾ ਕਿ ਦਿੱਲੀ ਦੇ ਬਾਰਡਰ 'ਤੇ ਕਿਸਾਨੀ ਅੰਦੋਲਨ ਇਕ ਸਾਲ ਤੱਕ ਚੱਲਿਆ ਅਤੇ ਕਿਸਾਨਾਂ ਦੀ ਮਦਦ ਕਰਨ ਲਈ ਉਨ੍ਹਾਂ ਨੇ ਆਪਣਾ ਗੋਲਡਨ ਹੱਟ ਢਾਬਾ ਵੀ ਕਿਸਾਨਾਂ ਦੇ ਹਵਾਲੇ ਕਰ ਦਿੱਤਾ। ਜਿਸ ਤੋਂ ਬਾਅਦ ਹੁਣ 421 ਦਿਨ ਬਾਅਦ ਅੱਜ ਗੋਲਡਨ ਹੱਟ ਢਾਬਾ ਦੁਬਾਰਾ ਖੁੱਲ੍ਹਣ ਜਾ ਰਿਹਾ ਅਤੇ ਇਸ ਲਈ ਪਰਮਾਤਮਾ ਦਾ ਸ਼ੁਕਰਾਨਾ ਕਰਨ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ ਹਨ।

ਸ਼੍ਰੀ ਦਰਬਾਰ ਸਾਹਿਬ ਪਹੁੰਚੇ ਰਾਮ ਸਿੰਘ ਰਾਣਾ

ਉਨ੍ਹਾਂ ਨੇ ਅਰਦਾਸ ਕੀਤੀ ਕਿ ਪਰਮਾਤਮਾ ਪੰਜਾਬ ਅਤੇ ਕਿਸਾਨਾਂ 'ਤੇ ਆਪਣਾ ਮਿਹਰ ਭਰਿਆ ਹੱਥ ਬਣਾਈ ਰੱਖਣ, ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੋ ਕਿਸਾਨਾਂ ਵੱਲੋਂ ਪਾਰਟੀ ਬਣਾਈ ਜਾ ਰਹੀ ਹੈ। ਉਸ ਦਾ ਮੈਂ ਸਮਰਥਨ ਤਾਂ ਕਰਦਾ ਹਾਂ ਲੇਕਿਨ ਕਿਸਾਨਾਂ ਨੂੰ ਚਾਹੀਦਾ ਹੈ ਕਿ ਆਪਣੇ ਏਜੰਡੇ ਦੇ ਵਿੱਚ ਇਹ ਵੀ ਗੱਲ ਰੱਖੀ ਜਾਵੇਗੀ। ਅਗਰ ਪਿੰਡ ਵਿੱਚੋਂ ਕਿਸੇ ਜ਼ਰੂਰਤਮੰਦ ਨੂੰ ਵਿਆਹ ਸ਼ਾਦੀ ਜਾਂ ਹੋਰ ਕਿਸੇ ਪ੍ਰੋਗਰਾਮ ਲਈ ਕੋਈ ਪੈਸੇ ਦੀ ਜ਼ਰੂਰਤ ਪੈਂਦੀ ਹੈ ਤਾਂ ਕਿਸਾਨ ਉਸ ਦੀ ਵੀ ਮਦਦ ਕਰ ਸਕਣ।

ਜ਼ਿਕਰਯੋਗ ਹੈ ਕਿ ਦਿੱਲੀ ਦੇ ਬਾਰਡਰ ਤੇ ਕਿਸਾਨੀ ਅੰਦੋਲਨ ਦੌਰਾਨ ਕਿਸਾਨਾਂ ਨੂੰ ਜਦੋਂ ਰਹਿਣ ਵਿੱਚ ਮੁਸ਼ਕਲ ਆ ਰਹੀ ਸੀ ਤਾਂ ਉਦੋਂ ਰਾਮ ਸਿੰਘ ਰਾਣਾ ਵੱਲੋਂ ਆਪਣਾ ਗੋਲਡਨ ਸੱਟ ਢਾਬਾ ਕਿਸਾਨਾਂ ਦੇ ਰਹਿਣ ਲਈ ਦਿੱਤਾ ਸੀ ਅਤੇ ਕਿਸਾਨਾਂ ਦੇ ਖਾਣ ਲਈ 24 ਘੰਟੇ ਲੰਗਰ ਵੀ ਉਪਲੱਬਧ ਕਰਾਇਆ ਸੀ। ਜਿਸ ਤੋਂ ਬਾਅਦ ਗਰਮੀਆਂ ਦੇ ਮੌਸਮ ਵਿੱਚ ਰਾਮ ਸਿੰਘ ਰਾਣਾ ਵੱਲੋਂ ਪਾਣੀ ਦੇ ਰੈਬਰ ਵੀ ਕਿਸਾਨਾਂ ਨੂੰ ਮੁਹੱਈਆ ਕਰਵਾਏ ਸਨ ਅਤੇ ਕਿਸਾਨੀ ਅੰਦੋਲਨ ਦੌਰਾਨ ਰਾਮ ਸਿੰਘ ਰਾਣਾ ਨੂੰ ਪ੍ਰਸ਼ਾਸਨ ਤੇ ਸਰਕਾਰ ਪਾਸੋਂ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪਿਆ, ਲੇਕਿਨ ਰਾਮ ਸਿੰਘ ਰਾਣਾ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਰਹੇ ਸਨ।

ਇਹ ਵੀ ਪੜੋ:- ਸੰਯੁਕਤ ਸਮਾਜ ਮੋਰਚਾ ਵੱਲੋਂ 8 ਹੋਰ ਉਮੀਦਵਾਰਾਂ ਦਾ ਐਲਾਨ

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.