ਅੰਮ੍ਰਿਤਸਰ: ਗੁਰੂ ਨਾਨਕ ਨਿਸ਼ਕਾਮ ਸੇਵਾ ਵੱਲੋਂ ਬਾਬਾ ਮਹਿੰਦਰ ਸਿੰਘ ਯੂ ਕੇ ਦੀ ਅਗਵਾਈ ਹੇਠ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਉੱਪਰ ਲੱਗੇ ਹੋਏ ਸੋਨੇ ਦੀ ਸਾਫ-ਸਫਾਈ ਦੀ ਸੇਵਾ ਸ਼ੁਰੂ ਹੋ ਚੁੱਕੀ ਹੈ।
ਗੁਰੂ ਨਾਨਕ ਨਿਸ਼ਕਾਮ ਸੇਵਾ ਵੱਲੋ ਇਹ ਸੇਵਾ ਕੁਦਰਤੀ ਤਰੀਕਿਆਂ ਤਰੀਕੇ ਜਿਵੇਂ ਰੀਠਾ, ਜੜੀ ਬੂਟੀਆਂ ਨਾਲ ਕੀਤੀ ਜਾਵੇਗੀ। ਇਸ ਮੌਕੇ ਕਿਸੇ ਵੀ ਅਜੋਕੇ ਕੈਮੀਕਲ ਦੀ ਵਰਤੋਂ ਨਹੀਂ ਹੋਵੇਗੀ। ਇਹ ਜ਼ਿਕਰ ਕਰ ਦਈਏ ਕਿ ਇਸ ਸੰਸਥਾ ਵੱਲੋਂ ਇਹ ਸੇਵਾ ਹਰ ਸਾਲ ਕੀਤੀ ਜਾਂਦੀ ਹੈ।
ਇਸ ਸੇਵਾ ਨੂੰ ਮੁਕੰਮਲ ਹੋਣ ਤੇ 10 ਦਿਨਾਂ ਦੇ ਕਰੀਬ ਦਾ ਸਮਾਂ ਲੱਗੇਗਾ ਅਤੇ ਇਸ ਨੂੰ ਨੇਪਰੇ ਚਾੜ੍ਹਨ ਲਈ 20-25 ਸੇਵਾਦਾਰ ਇਸ ਕੰਮ ਵਿੱਚ ਜੁਟੇ ਹੋਏ ਹਨ।
ਭਾਵੇਂ ਕਿ ਦਰਬਾਰ ਸਾਹਿਬ ਦੇ ਨੇੜੇ ਵਾਹਨਾਂ ਦੇ ਆਉਣ 'ਤੇ ਪੂਰਨ ਪਾਬੰਦੀ ਹੈ,ਪਰ ਮਿੱਟੀ ਵਿਚਲੇ ਕਣਾਂ ਨਾਲ ਸੋਨੇ 'ਤੇ ਧੂੜ ਜੰਮ ਜਾਂਦੀ ਹੈ ਜਿਸ ਨੂੰ ਦੂਰ ਕਰਨ ਲਈ ਹਰ ਸਾਲ ਇਹ ਸੇਵਾ ਕੀਤੀ ਜਾਂਦੀ ਹੈ।