ਅੰਮ੍ਰਿਤਸਰ: ਪੁਲਿਸ ਨੇ ਥਾਣਾ ਲੋਪੋਕੇ ਅਧੀਨ ਪੈਂਦੇ ਪਿੰਡਾਂ ਤੋਂ ਚਾਰ ਸਮੱਗਲਰਾਂ ਨੂੰ ਵੱਡੀ ਮਾਤਰਾ 'ਚ ਡਰੱਗ ਮਨੀ, ਪਿਸਤੌਲ ਅਤੇ ਵਿਦੇਸ਼ੀ ਸਿੰਮਾਂ ਸਮੇਤ ਕਾਬੂ ਕੀਤਾ ਹੈ। ਜਾਣਕਰੀ ਦਿੰਦੇ ਹੋਏ ਥਾਣਾ ਮੁਖੀ ਹਰਪਾਲ ਸਿੰਘ ਸੋਹੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਮਦਦ ਨਾਲ ਚਾਰ ਵੱਡੇ ਸਮੱਗਲਰਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ ਜਿਨ੍ਹਾਂ ਦੇ ਕਬਜ਼ੇ ਵਿੱਚੋਂ 29.32 ਲੱਖ ਦੀ ਭਾਰਤੀ ਕਰੰਸੀ 'ਚ ਡਰੱਗ ਮਨੀ, ਇਕ ਪਿਸਤੌਲ, 12 ਮੋਬਾਈਲ ਫੋਨ ਅਤੇ ਤਿੰਨ ਵਿਦੇਸ਼ੀ ਸਿੰਮਾਂ ਸਮੇਤ ਕਾਬੂ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਸਮੱਗਲਰਾਂ ਦੀ ਪਛਾਣ ਗੁਰਜੰਟ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਨੱਥੂਪੁਰਾ, ਸੁਖਜਿੰਦਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਖਿਆਲਾ ਕਲਾਂ, ਮਹਿਲ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਲੋਧੀ ਗੁੱਜਰ, ਟਹਿਲ ਸਿੰਘ ਪੁੱਤਰ ਕੁੰਦਨ ਸਿੰਘ ਵਾਸੀ ਲੋਧੀ ਗੁੱਜਰ ਵਜੋਂ ਹੋਈ ਹੈ।
ਚਾਰਾਂ ਸਮੱਗਲਰਾਂ ਦੀਆਂ ਤਾਰਾਂ ਕੌਮਾੰਤਰੀ ਪੱਧਰ ਉਤੇ ਜੁੜੀਆਂ ਹੋਈਆਂ ਹਨ ਅਤੇ ਚਾਰਾਂ ਤੋਂ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਜਿਨ੍ਹਾਂ ਤੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਇਹ ਪਤਾ ਲਗਾਇਆ ਜਾ ਰਿਹੈ ਕਿ ਇਹ ਡਰੱਗ ਕਿੱਥੋਂ ਲਿਆਉਂਦੇ ਸਨ ਸਨ ਤੇ ਕਿੱਥੇ ਕਿੱਥੇ ਸਪਲਾਈ ਦਿੰਦੇ ਸਨ।