ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਮੱਥਾ ਟੇਕਣ ਲਈ ਅੱਜ ਰਾਮਤੀਰਥ ਮੰਦਰ ਪਹੁੰਚੇ। ਉਨ੍ਹਾਂ ਦੱਸਿਆ ਕਿ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਲਕਸ਼ਮੀ ਦੁਰਗਿਆਣਾ ਮੰਦਰ ਤੇ ਯਾਤਰਾ ਕਰਨ ਤੋਂ ਬਾਅਦ ਅੱਜ ਸ੍ਰੀ ਬਾਲਮਿਕ ਜੀ ਦੇ ਇਸ ਤੀਰਥ ਤੇ ਨਮਸਤਕ ਹੋਣ ਲਈ ਪਹੁੰਚੇ। ਉਨ੍ਹਾਂ ਨੇ ਬਾਲਮੀਕ ਜੀ ਦੇ ਪਵਿੱਤਰ ਸਥਾਨ ਦੇ ਇਤਹਿਾਸ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਪ੍ਰਮਾਤਮਾ ਦਾ ਧੰਨਵਾਦ ਕਰਦੇ ਹੋਏ ਲੋਕਾਂ ਦੀ ਭਲਾਈ ਲਈ ਅਤੇ ਸੱਚਾਈ ਦੇ ਨਾਲ ਤੁਰਨ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਨਾਲ ਲੜਨ ਲਈ ਅਰਦਾਸ ਵੀ ਕੀਤੀ। ਜੋਸ਼ੀ ਨੇ ਆਪਣੇ ਸਾਥੀਆਂ ਦੀ ਤੰਦਰੁਸਤੀ ਲਈ ਵੀ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਮੈਂ ਬਹੁਤ ਸਾਰੇ ਨੇਤਾਵਾਂ ਨਾਲ ਇੱਥੇ ਆਇਆ ਹਾਂ।
ਨਵੀਂ ਸਿਆਸੀ ਪਾਰਟੀ ਦੀ ਸ਼ੁਰੁਆਤ ਕਰਨ ਦੇ ਭਵਿੱਖ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਤੇ ਜੋਸ਼ੀ ਨੇ ਕਿਹਾ ਕਿ ਕਿਸੇ ਨੂੰ ਆਪਣੇ ਭਵਿੱਖ ਦੀ ਜਾਣਕਾਰੀ ਨਹੀਂ ਹੁੰਦੀ ਇਗ ਸਭ ਪ੍ਰਮਾਤਮਾ ਦੇ ਹੱਥ ਦੀ ਗੱਲ ਹੈ , ਮੇਰਾ ਕੰਮ ਹੈ ਕਰਮ ਕਰਨਾ ਅਤੇ ਜੋ ਉਸ ਨੇ ਜੋ ਲਿਖਿਆ ਹੈ ਹਰ ਕਿਸੇ ਨੂੰ ਉਸਦੇ ਮੁਤਾਬਿਕ ਹੀ ਮਿਲਦਾ ਹੈ। ਉਨ੍ਹਾਂ ਕਿਹਾ ਕਿ ਅਨਿਲ ਜੋਸ਼ੀ ਨੌਰਥ ਹੀ ਮਰੂਗਾ ਨੌਰਥ ਹੀ ਜਿਉਗਾ ਇਸ ਗੁਰੂ ਦੀ ਸੇਵਾ ਕਰਦੇ ਹੀ।
ਇਹ ਵੀ ਪੜੋ: ਸਿੱਧੂ ਦੇ ਨਾਲ 4 ਕਾਰਜਕਾਰੀ ਪ੍ਰਧਾਨ ਵੀ ਹੋਣਗੇ ਨਿਯੁਕਤ - ਸੂਤਰ