ਬਾਬਾ ਬਕਾਲਾ,ਅੰਮ੍ਰਿਤਸਰ: ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਇੱਕਦਮ ਵਧਦਿਆਂ ਹੀ ਨੇੜਲਿਆਂ ਇਲਾਕਿਆਂ ਵਿੱਚ ਦਹਸ਼ਤ ਦਾ ਮਾਹੌਲ ਬਣ ਗਿਆ ਹੈ। ਇਸ ਦੌਰਾਨ ਕੰਢੀ ਖੇਤਰਾਂ ਦੇ ਕੁੱਝ ਪਿੰਡਾਂ ਵਿੱਚ ਲੋਕਾਂ ਦੇ ਫਸੇ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਜਿਸ ਲਈ ਪ੍ਰਸ਼ਾਸਨ ਵਲੋਂ 10 ਤੋਂ 12 ਗੋਤਾਖੋਰਾਂ ਨੂੰ ਮਦਦ ਲਈ ਬੁਲਾਇਆ ਗਿਆ ਹੈ। ਪਾਣੀ ਦਾ ਪੱਧਰ ਕੰਢੀ ਖੇਤਰਾਂ ਵਿੱਚ ਲਗਾਤਾਰ ਵੱਧਦਾ ਜਾ ਰਿਹਾ ਹੈ। ਜਿਸ ਕਾਰਨ ਤੇਜ਼ੀ ਨਾਲ ਬਿਆਸ ਦਰਿਆ ਦਾ ਵਾਧੂ ਪਾਣੀ ਤਬਾਹੀ ਫੈਲਉਣ ਲਈ ਤਿਆਰ ਹੈ।
ਦਰਿਆ 'ਚ ਵਧੇ ਪਾਣੀ ਨੇ ਮਚਾਇਆ ਕਹਿਰ: ਜ਼ਿਕਰਯੋਗ ਹੈ ਕਿ ਬੀਤੇ ਦਿਨ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ 95 ਹਜ਼ਾਰ ਕਿਉਸਿਕ ਸੀ ਜੋ ਸਵੇਰ ਤੱਕ ਵੱਧ ਕੇ ਇੱਕ ਲੱਖ 39 ਹਜ਼ਾਰ ਕਿਉਸਿਕ ਉੱਤੇ ਪੁੱਜ ਚੁੱਕਾ ਹੈ ਅਤੇ ਹੁਣ ਬਿਆਸ ਦਰਿਆ ਦਾ ਪਾਣੀ ਕੰਢੇ ਤੋਂ ਛੱਲਾਂ ਮਾਰਦੇ ਹੋਏ ਨੇੜਲੇ ਖੇਤਰਾਂ ਵਿੱਚ ਵੜਦਾ ਜਾ ਰਿਹਾ ਹੈ। ਪਾਣੀ ਇੱਕਦਮ ਵਧਣ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਉਂਦੇ ਹੋਏ ਤੇਜ਼ੀ ਨਾਲ ਹਰ ਤਰ੍ਹਾਂ ਦੀ ਸਥਿਤੀ ਨਾਲ ਨਿਪਟਣ ਦੀਆਂ ਤਿਆਰੀਆਂ ਵਿੱਚ ਲੱਗਿਆ ਹੋਇਆ ਹੈ ਅਤੇ ਲੋਕਾਂ ਨੂੰ ਬਚਾਉਣ ਲਈ ਰੇਸਕਿਊ ਟੀਮਾਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ।
- ਜਾਣੋ ਕੌਣ ਸਨ ਕਰਨੈਲ ਸਿੰਘ ਈਸੜੂ, ਜਿਹਨਾਂ ਗੋਆ ਦੀ ਆਜ਼ਾਦੀ ਵਿੱਚ ਪਾਇਆ ਸੀ ਹਿੱਸਾ
- ਬਰਨਾਲਾ ਦੇ ਪਿੰਡ ਸੇਖਾ ਵਿੱਚ ਦੋਹਰਾ ਕਤਲ: ਘਰ ਵਿੱਚ ਦਾਖਲ ਹੋ ਕੇ ਬੁਰੀ ਤਰ੍ਹਾਂ ਵੱਢਿਆ ਪਰਿਵਾਰ, ਮਾਂ-ਧੀ ਦੀ ਮੌਤ, ਜਵਾਈ ਗੰਭੀਰ ਜ਼ਖਮੀ
- New Punjabi Film: ਇਸ ਸਰਦੀਆਂ 'ਚ ਹੋਵੇਗਾ ਧਮਾਕਾ, ਰਿਲੀਜ਼ ਹੋਵੇਗੀ ਹੌਰਰ ਫਿਲਮ 'ਅੱਕੜ ਬੱਕੜ ਬੰਬੇ ਬੋ ਅੱਸੀ ਨੱਬੇ ਪੂਰੇ ਸੋ'
ਬਚਾਅ ਟੀਮਾਂ ਨੇ ਵਿੱਢੀ ਤਿਆਰੀ: ਸਾਰੀ ਸਥਿਤੀ ਦੀ ਕਮਾਂਡ ਸੰਭਾਲ ਰਹੇ ਡੀੱਐਸਪੀ ਬਾਬਾ ਬਕਾਲਾ ਸਾਹਿਬ ਸੁਖਵਿੰਦਰਪਾਲ ਸਿੰਘ ਨੇ ਮੌਕਾ ਸੰਭਾਲਦਿਆਂ ਐੱਸਐੱਚਓ ਬਿਆਸ ਸਤਨਾਮ ਸਿੰਘ ਅਤੇ ਹੋਰਨਾਂ ਟੀਮਾਂ ਨੂੰ ਇਲਾਕੇ ਵਿੱਚ ਗਸ਼ਤ ਲਈ ਭੇਜਿਆ ਗਿਆ ਹੈ। ਉਨ੍ਹਾਂ ਵੱਲੋਂ ਖੁਦ ਦਰਿਆ ਕੰਢੇ ਗੋਤਾਖੋਰਾਂ ਨਾਲ ਮੁਲਾਕਾਤ ਕਰਕੇ ਸਥਿਤੀ ਨੂੰ ਕੰਟਰੋਲ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਗੱਲਬਾਤ ਦੌਰਾਨ ਡੀਐੱਸਪੀ ਸੁਖਵਿੰਦਰਪਾਲ ਸਿੰਘ ਨੇ ਦੱਸਿਆ ਕਿ ਪਾਣੀ ਦੀ ਰਫ਼ਤਾਰ ਕਾਫੀ ਤੇਜ਼ ਹੈ, ਜਿੱਥੇ ਚੱਪੁ ਵਾਲੀ ਕਿਸ਼ਤੀ ਕੰਮ ਨਹੀਂ ਕਰ ਰਹੀ ਹੈ। ਜਿਸ ਲਈ ਉਨ੍ਹਾਂ ਨੇ ਐਸ ਡੀ ਐਮ ਬਾਬਾ ਬਕਾਲਾ ਨਾਲ ਗੱਲ ਕਰਕੇ ਮੋਟਰ ਬੋਟ ਮੰਗਵਾਈਆਂ ਹਨ। ਇਸੇ ਦੌਰਾਨ ਹਲਕਾ ਬਾਬਾ ਬਕਾਲਾ ਦੇ ਸੇਰੋਂ ਵਿੱਚ ਦਰਿਆ ਦੇ ਪਾਣੀ ਵਿੱਚ ਫਸੇ ਕੁਝ ਲੋਕਾਂ ਬਾਰੇ ਸੂਚਨਾ ਮਿਲਣ ਉੱਤੇ ਟੀਮਾਂ ਨੂੰ ਦਰਿਆ ਦੇ ਪਾਣੀ ਵਿੱਚ ਫਸੇ ਲੋਕਾਂ ਦਾ ਬਚਾਅ ਕਰਨ ਲਈ ਰਵਾਨਾ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਲਾਕੇ ਦੀ ਪੂਰੀ ਜਾਣਕਾਰੀ ਲਈ ਡ੍ਰੋਨ ਕੈਮਰੇ ਮੰਗਵਾਏ ਗਏ ਹਨ ਤਾਂ ਜੋ ਹਰ ਤਰ੍ਹਾਂ ਦੀ ਜਾਣਕਾਰੀ ਪੁਲਿਸ ਨੂੰ ਮਿਲ ਸਕੇ।