ਅੰਮ੍ਰਿਤਸਰ: ਪੰਜਾਬ ਵਿੱਚ ਲਾਅ ਐਂਡ ਆਰਡਰ (Law and Order in Punjab) ਦੀ ਸਥਿਤੀ ਲਗਾਤਾਰ ਹੀ ਖਰਾਬ ਹੁੰਦੀ ਨਜ਼ਰ ਆ ਰਹੀ ਹੈ। ਲੁੱਟਖੋਹ ਅਤੇ ਗੋਲੀ ਚੱਲਣ ਦੀਆਂ ਵਾਰਦਾਤਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦੀ ਦਵਾਈਆਂ ਵਾਲੀ ਮਾਰਕੀਟ ਕਟਰਾ ਸ਼ੇਰ ਸਿੰਘ ਦਾ ਹੈ, ਜਿੱਥੇ ਦੇਰ ਰਾਤ ਕਰੀਬ 5 ਅਣਪਛਾਤੇ ਲੁਟੇਰਿਆਂ ਵੱਲੋਂ ਗੰਨ ਪੁਆਇੰਟ (Gun point) ਉੱਤੇ ਇੱਕ ਹੋਲਸੇਲਰ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਗਿਆ। ਦੁਕਾਨਦਾਰ ਦੇ ਮੁਤਾਬਿਕ ਕਰੀਬ 10 ਲੱਖ ਰੁਪਏ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਉਹਨਾਂ ਦੀ ਸੇਲ ਸੀ ਜਿਸ ਨੂੰ ਹਥਿਆਰਬੰਦ ਲੁਟੇਰੇ ਲੈਕੇ ਫਰਾਰ ਹੋ ਗਏ।
ਗੰਨ ਪੁਆਂਇੰਟ ਉੱਤੇ ਕਰੀਬ 10 ਲੱਖ ਰੁਪਏ ਦੀ ਲੁੱਟ: ਦੁਕਾਨਦਾਰ ਮੁਤਾਬਿਕ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੁਕਾਨ ਵਿੱਚ ਆਪਣੀ ਦਵਾਈਆਂ ਨੂੰ ਵੇਚਣ ਦਾ ਕੰਮ ਕਰ ਰਹੇ ਸਨ ਅਤੇ ਦੇਰ ਰਾਤ 9 ਵਜੇ ਦੇ ਕਰੀਬ 5 ਕਾਬਪੋਸ਼ਾਂ ਵੱਲੋਂ ਦੁਕਾਨ ਵਿੱਚ ਗੰਨ ਪੁਆਇੰਟ ਉੱਤੇ (Robbery at gunpoint in the shop) ਕਰੀਬ 10 ਲੱਖ ਰੁਪਏ ਦੀ ਲੁੱਟ ਕੀਤੀ ਗਈ। ਪੱਤਰਕਾਰਾਂ ਨੂੰ ਦੱਸਦੇ ਹੋਏ ਉਹਨਾਂ ਨੇ ਕਿਹਾ ਕਿ ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਲਗਾਤਾਰ ਹੀ ਕਾਨੂੰਨ ਦੀ ਸਥਿਤੀ ਖਤਰੇ ਵਿੱਚ ਪੈਂਦੀ ਨਜ਼ਰ ਆ ਰਹੀ ਹੈ। ਜਗ੍ਹਾ-ਜਗ੍ਹਾ ਉੱਤੇ ਲੁੱਟ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ।
- Stubble Burning Case: ਅਧਿਕਾਰੀਆਂ ਤੋਂ ਪਰਾਲੀ ਨੂੰ ਅੱਗ ਲਗਾਉਣ ਵਾਲੇ ਦੋ ਕਿਸਾਨ ਗ੍ਰਿਫ਼ਤਾਰ, ਕਿਸਾਨਾਂ ਨੇ ਸੱਦੀ ਹੰਗਾਮੀ ਮੀਟਿੰਗ, ਵੱਡੇ ਐਕਸ਼ਨ ਦੀ ਸੰਭਾਵਨਾ
- Murder in Tarn Taran: ਅਣਪਛਾਤਿਆਂ ਨੇ ਘਰ 'ਚ ਦਾਖਿਲ ਹੋਕੇ ਸੁੱਤੇ ਪਏ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ, ਕੁੱਝ ਮਹੀਨੇ ਪਹਿਲਾਂ ਵਿਦੇਸ਼ ਤੋਂ ਪਰਤਿਆ ਸੀ ਮ੍ਰਿਤਕ
- Mohali Police AGTF Encounter Update: ਮੁਕਾਬਲੇ ਮਗਰੋਂ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਦਾ ਗੁਰਗਾ ਕੀਤਾ ਗ੍ਰਿਫ਼ਤਾਰ, ਇੱਕ ਗੈਂਗਸਟਰ ਹੋਇਆ ਫਰਾਰ
ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਭਰੋਸਾ: ਮਾਮਲੇ ਉੱਤੇ ਦੂਜੇ ਪਾਸੇ ਪੁਲਿਸ (Amritsar Police) ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕੀ ਹਾਲ ਬਾਜ਼ਾਰ ਦੇ ਅੰਦਰ ਕਟਰਾਸ਼ੇਰ ਸਿੰਘ ਦਵਾਈਆਂ ਵਾਲੀ ਦੁਕਾਨ ਦੇ ਵਿੱਚ ਇੱਕ ਲੁੱਟ ਦੀ ਵਾਰਦਾਤ ਹੋਈ ਹੈ। ਜਿਸ ਤੋਂ ਬਾਅਦ ਉਹਨਾਂ ਵੱਲੋਂ ਮੌਕੇ ਉੱਤੇ ਪਹੁੰਚ ਕੇ ਸੀਸੀਟੀਵੀ ਕੈਮਰੇ ਦੀ ਜਾਂਚ ਰਾਹੀਂ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਦੇ ਮੁਤਾਬਿਕ ਪੰਜ ਦੇ ਕਰੀਬ ਮੁਲਜ਼ਮ ਦੁਕਾਨ ਵਿੱਚ ਹਥਿਆਰਾਂ ਨਾਲ ਲੈਸ ਹੋਕੇ ਆਏ ਸਨ ਅਤੇ ਉਹਨਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਹਨਾਂ ਕਿਹਾ ਕਿ ਜੋ ਵੀ ਪੀੜਤ ਹੋਲਸੇਲਰ ਵੱਲੋਂ ਉਹਨਾਂ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਉਸ ਦੇ ਮੁਤਾਬਿਕ ਹੀ ਪਰਚਾ ਦਰਜ ਕਰਕੇ ਕਾਰਵਾਈ ਵਿੱਢੀ ਗਈ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਬਹੁਤ ਜਲਦ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। (Amritsar Crime News)