ਅੰਮ੍ਰਿਤਸਰ: ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬੁੱਧਵਾਰ ਨੂੰ ਅੰਮ੍ਰਿਤਸਰ ਪਹੁੰਚੇ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕੀਤਾ। ਐਨਸੀਸੀ ਦੇ ਵਿਿਦਆਰਥੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਜਿਸ ਤੋਂ ਬਾਅਦ ਹੁਣ ਉਹ ਸਕੂਲ ਦਾ ਦੌਰਾ ਕੀਤਾ। ਹੁਣ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਰਾਜ ਪੱਧਰੀ ਸਮਾਗਮ ਵਿੱਚ ਸ਼ਾਮਲ ਹੋਏ ਹਨ, ਜਿੱਥੇ ਸੀਐਮ ਮਾਨ ਅਤੇ ਆਪ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਨੇ ਸੰਬੋਧਨ ਕੀਤਾ।
ਰੈਲੀ ਵਿੱਚ ਪਹੁੰਚੇ ਸੀਐਮ ਮਾਨ: ਪ੍ਰੋਗਰਾਮ ਮੁਤਾਬਕ ਸੀਐਮ ਭਗਵੰਤ ਮਾਨ ਸਿੱਧੇ ਰਣਜੀਤ ਐਵੀਨਿਊ ਰੈਲੀ ਵਾਲੀ ਥਾਂ 'ਤੇ ਪਹੁੰਚੇ। ਮੁੱਖ ਮੰਤਰੀ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਆਖਿਆ ਕਿ ਅੱਜ ਦਾ ਦਿਨ ਬਹੁਤ ਇਤਿਹਾਸਿਕ ਹੈ ਕਿਉਂਕਿ ਹੁਣ ਇੱਕੋਂ ਬੈਂਚ 'ਤੇ ਡੀਸੀ, ਆਈ.ਪੀ.ਐਸ ਅਤੇ ਮਜ਼ਦੂਰਾਂ ਦੇ ਬੱਚੇ ਬੈਠਣਗੇ।ਗਰੀਬ ਬੱਚਿਆਂ ਦਾ ਪੜਾਈ ਕਰਨ ਦਾ ਸੁਪਨਾ ਪੂਰਾ ਹੋਵੇਗਾ। ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਵਧੀਆ ਪੜਾਈ ਮਿਲੇਗੀ। ਪਿੰਡਾਂ 'ਚ ਵਿਿਦਆਰਥੀਆਂ ਲਈ ਬੱਸਾਂ ਲਗਾਈਆਂ ਗਈਆਂ ਹਨ। ਜਦਕਿ ਪਿਛਲੀਆਂ ਸਰਕਾਰਾਂ ਨੇ ਅਜਿਹਾ ਕੋਈ ਵੀ ਕੰਮ ਨਹੀਂ ਕੀਤਾ ਸੀ।ਸਰਾਕਰ ਦੀਆਂ ਪ੍ਰਾਪਤੀ ਗਿਣਉਂਦੇ ਹੋਏ ਮੁੱਖ ਮੰਤਰੀ ਨੇ ਆਖਿਆ ਕਿ ਅਸੀਂ ਪੜਾਈ ਦਾ ਮਿਆਰ ਉੱਚਾ ਚੁੱਕਣ ਲਈ ਟੀਚਰਾਂ ਨੂੰ ਟ੍ਰੇਨਿੰਗ ਲਈ ਸਿੰਗਾਪੁਰ ਭੇਜਿਆ। ਸਿਹਤ ਸਹੂਲਤਾਂ ਨੂੰ ਵਧੀਆ ਕਰਨ ਲਈ ਮੁਹੱਲਾ ਕਲੀਨਿਕ ਖੋਲ੍ਹੇ, 50 ਲੱਖ ਲੋਕਾਂ ਦਾ ਮੁਫ਼ਤ ਇਲਾਜ ਕਰਵਾਇਆ ਗਿਆ। ਸਰਕਾਰੀ ਸਕੂਲਾਂ 'ਚ ਬੱਚਿਆਂ ਲਈ ਵਧੀਆ ਗਰਾਊਂਡ ਬਣਾਏ। ਨੌਜਵਾਨਾਂ ਨੂੰ ਬਿਨਾਂ ਸਿਫ਼ਾਰਿਸ਼ਾਂ ਤੋਂ ਨੌਕਰੀਆਂ ਦਿੱਤੀਆਂ। ਸੀ.ਐੱਮ ਮਾਨ ਨੇ ਵਿਰੋਧੀਆਂ 'ਤੇ ਤੰਜ ਕੱਸਦੇ ਕਿਹਾ ਕਿ ਵਿਰੋਧੀ ਕਹਿੰਦੇ ਨੇ ਸਾਨੂੰ ਸਰਕਾਰ ਚਲਾਉਣ ਦਾ ਤੁਜ਼ਰਬਾ ਨਹੀਂ , ਇਹ ਬਿਲਕੁਲ ਠੀਕ ਹੈ ਕਿਉਂਕਿ ਸਾਨੂੰ ਰੇਤ ਦੀਆਂ ਖੱਡਾਂ ਦੀ ਦਲਾਲੀ ਦਾ ਕੋਈ ਤੁਜ਼ਰਬਾ ਨਹੀਂ, ਸਾਨੂੰ ਚਿੱਟਾ ਵੇਚਣ ਦਾ ਤੁਜ਼ਰਬਾ ਨਹੀਂ, ਸਾਨੂੰ ਜੇ ਕਿਸੇ ਚੀਜ਼ ਦਾ ਤੁਜ਼ਰਬਾ ਹੈ ਤਾਂ ਸਕੂਲ ਆਫ਼ ਐਂਮੀਨੈਸ ਬਣਾਉਣ ਦਾ ਤੁਜ਼ਰਬਾ ਹੈ।
-
ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੰਜਾਬ ਦੇ ਪਹਿਲੇ #SchoolofEminence ਦੇ ਉਦਘਾਟਨ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ Live... https://t.co/D4YDNZRrNk
— Bhagwant Mann (@BhagwantMann) September 13, 2023 " class="align-text-top noRightClick twitterSection" data="
">ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੰਜਾਬ ਦੇ ਪਹਿਲੇ #SchoolofEminence ਦੇ ਉਦਘਾਟਨ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ Live... https://t.co/D4YDNZRrNk
— Bhagwant Mann (@BhagwantMann) September 13, 2023ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੰਜਾਬ ਦੇ ਪਹਿਲੇ #SchoolofEminence ਦੇ ਉਦਘਾਟਨ ਮੌਕੇ ਰਾਜ ਪੱਧਰੀ ਸਮਾਗਮ ਦੌਰਾਨ Live... https://t.co/D4YDNZRrNk
— Bhagwant Mann (@BhagwantMann) September 13, 2023
ਸਕੂਲ ਆਫ ਐਮੀਨੈਂਸ ਸਕੂਲ ਵਰਗਾ ਪੰਜਾਬ 'ਚ ਹੋਰ ਸਕੂਲ ਨਹੀਂ: ਅਰਵਿੰਦ ਕੇਜਰੀਵਾਲ ਨੇ ਮੰਚ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਸਰਕਾਰੀ ਸਕੂਲ ਦਾ ਉਦਘਾਟਨ ਕੀਤਾ ਗਿਆ ਹੈ, ਜੋ ਕਿ ਮਾਮੂਲੀ ਸਕੂਲ ਨਹੀਂ ਹੈ। ਮੈਂ ਚੈਲੰਜ ਕਰਦਾ ਹਾਂ ਕਿ ਪੰਜਾਬ ਦੇ ਅੰਦਰ ਕੋਈ ਵੀ ਪ੍ਰਾਈਵੇਟ ਵੱਡਾ ਸਕੂਲ ਦੇਖ ਲਓ, ਪਰ ਉਸ ਸਕੂਲ ਦਾ ਮੁਕਾਬਲਾ ਨਹੀਂ ਕਰ ਸਕੇਗਾ ਜਿਸ ਦਾ ਅੱਜ ਉਦਘਾਟਨ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਹੁਣ ਗਰੀਬ ਵਿਅਕਤੀ ਵੀ ਅਪਣੇ ਬੱਚਿਆਂ ਨੂੰ ਇੱਥੇ ਸਕੂਲ ਵਿੱਚ ਦਾਖਲ ਕਰਵਾਉਣਗੇ। ਇਸ ਸਕੂਲ ਵਿੱਚ ਜਿਮ, ਖੇਡ ਦਾ ਮੈਦਾਨ, ਹਾਈਟੈਕ ਜਮਾਤਾਂ ਤੇ ਕਲਾਸ ਰੂਮ ਸਣੇ ਹੋਰ ਵੀ ਕਈ ਸੁਵਿਧਾਵਾਂ ਹਨ ਜਿਸ ਦਾ ਮੁਕਾਬਲਾ ਕੋਈ ਹੋਰ ਪ੍ਰਾਈਵੇਟ ਸਕੂਲ ਨਹੀਂ ਕਰ ਸਕਦੇ। ਸਰਕਾਰੀ ਸਕੂਲ ਦੇ ਅਧਿਆਪਿਕਾਂ ਨੇ ਅਪਣੇ ਬੱਚਿਆਂ ਦਾ ਨਾਮ ਪ੍ਰਾਈਵੇਟ ਸਕੂਲਾਂ ਚੋਂ ਕੱਟਵਾ ਕੇ, ਸਰਕਾਰੀ ਸਕੂਲ ਵਿੱਚ ਦਾਖਲ ਕਰਵਾਇਆ ਹੈ। ਕੇਜਰੀਵਾਲ ਨੇ ਕਿਹਾ ਲਗਭਗ ਲੱਖਾਂ ਦੀ ਗਿਣਤੀ ਵਿੱਚ ਲੋਕ ਇੱਥੇ ਪਹੁੰਚੇ ਹਨ। ਅਸੀਂ ਪੈਸੇ ਦੇ ਕੇ ਇਨ੍ਹਾਂ ਨੂੰ ਨਹੀਂ ਮੰਗਵਾਇਆ ਹੈ। ਸਾਰੇ ਖੁਦ ਆਏ ਹਨ, ਕਿਉਂਕਿ ਉਹ ਲੋਕ ਜਾਣਦੇ ਹਨ ਕਿ ਸਿੱਖਿਆ ਖੇਤਰ ਵਿੱਚ ਕ੍ਰਾਂਤੀ ਆਈ ਹੈ।
ਖਜ਼ਾਨਾ ਖਾਲੀ ਨਹੀਂ: ਵਿਰੋਧੀਆਂ 'ਤੇ ਤੰਜ ਕੱਸਦੇ ਮਾਨ ਨੇ ਆਖਿਆ ਕਿ ਵਿਰੋਧੀ ਧਿਰ ਅਕਸਰ ਕਹਿੰਦੀ ਸੀ ਕਿ ਖ਼ਜ਼ਾਨਾ ਖਾਲੀ ਹੈ ਪਰ ਅਸੀਂ ਕਦੇ ਨਹੀਂ ਆਖਿਆ ਕਿ ਖ਼ਜ਼ਾਨਾ ਖਾਲੀ ਹੈ।ਉਨ੍ਹਾਂ ਆਖਿਆ ਕਿ ਅਸੀਂ ਖ਼ਜ਼ਾਨੇ ਦੀ ਰਾਖੀ ਲਈ ਬੈਠੇ ਹਾਂ ਤੇ ਸਰਕਾਰਾਂ ਦਾ ਖ਼ਜ਼ਾਨਾ ਕਦੇ ਵੀ ਖਾਲੀ ਨਹੀਂ ਹੁੰਦਾ, ਫਰਕ ਸਿਰਫ਼ ਨੀਅਤਾਂ ਦਾ ਹੁੰਦਾ ਹੈ। ਨੌਕਰੀਆਂ ਦੀ ਗੱਲ 'ਤੇ ਜ਼ੋਰ ਦਿੰਦੇ ਸੀ.ਐਮ. ਨੇ ਕਿਹਾ ਕਿ ਸਾਡੇ ਬੱਚਿਆਂ ਨੂੰ ਪੰਜਾਬ 'ਚ ਹੀ ਨੌਕਰੀਆਂ ਮਿਲਣਗੀਆਂ , ਉਨ੍ਹਾਂ ਨੂੰ ਬਹਾਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਆਮ ਆਦਮੀ ਦੀ ਸਰਕਾਰ ਆਉਂਦੇ ਹੀ ਨੌਜਾਵਨਾਂ ਲਈ ਨੌਕਰੀਆਂ ਕੱਢੀਆ ਗਈਆਂ ਅਤੇ ਪੁਲਿਸ ਅਤੇ ਟੀਚਰਾਂ ਦੀ ਭਰਤੀ ਕੀਤੀ।ਭਗਵੰਤ ਮਾਨ ਨੇ ਕਿਹਾ ਕਿ ਆਪਣੀ ਲਕੀਰ ਨੂੰ ਵੱਡਾ ਕਰੋ , ਦੂਸਰਿਆਂ ਦੀ ਛੋਟੀ ਨਹੀਂ ਕਰਨੀ। ਇਸ ਸਭ ਦੇ ਦੌਰਾਨ ਜਿਵੇਂ ਹੀ ਅਰਵਿੰਦ ਕੇਜਰੀਵਾਲ ਨੇ ਬੋਲ੍ਹਣਾ ਸ਼ੁਰੂ ਕੀਤਾ ਤਾਂ ਪਿੱਛੋਂ ਹਾਲ ਖਾਲੀ ਹੋਣਾ ਸ਼ੁਰੂ ਗਿਆ।
ਪੰਜਾਬ 'ਚ ਕ੍ਰਾਂਤੀ ਆਈ: ਇਸ ਦੌਰਾਨ ਕੇਜਰੀਵਾਲ ਨੇ ਕਿਹਾ- ਤੁਸੀਂ ਫਿਲਮ ਜਵਾਨ ਵੇਖੀ ਹੈ, ਸ਼ਾਰੁਖਾਨ ਕਹਿੰਦੇ ਹਨ। ਉਨ੍ਹਾਂ ਨੂੰ ਵੋਟ ਨਾ ਦਿਓ ਜੋ ਜਾਤ ਅਤੇ ਧਰਮ ਦੇ ਨਾਂ 'ਤੇ ਵੋਟਾਂ ਮੰਗਣ ਆਉਂਦੇ ਹਨ। ਉਨ੍ਹਾਂ ਨੂੰ ਪੁੱਛੋ ਕਿ ਕੀ ਉਹ ਮੇਰੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣਗੇ? ਜੇਕਰ ਮੇਰਾ ਪਰਿਵਾਰ ਬੀਮਾਰ ਹੋ ਜਾਵੇ ਤਾਂ ਤੁਸੀਂ ਉਨ੍ਹਾਂ ਦੇ ਇਲਾਜ ਦਾ ਵਧੀਆ ਪ੍ਰਬੰਧ ਕਰੋਗੇ। ਹੁਣ ਸਿਰਫ਼ ਇੱਕ ਹੀ ਪਾਰਟੀ ਹੈ ਜੋ ਕਹਿੰਦੀ ਹੈ ਕਿ ਉਹ ਚੰਗੀ ਸਿੱਖਿਆ ਅਤੇ ਚੰਗੀ ਸਿਹਤ ਸਹੂਲਤਾਂ ਦੇਵੇਗੀ। ਪਹਿਲਾਂ ਕਿਹਾ ਜਾਂਦਾ ਸੀ ਕਿ ਦਿੱਲੀ ਛੋਟੀ ਹੈ, ਉੱਥੇ ਅਜਿਹਾ ਹੋ ਸਕਦਾ ਹੈ ਪਰ ਹੁਣ ਪੰਜਾਬ ਵਿੱਚ ਕ੍ਰਾਂਤੀ ਲਿਆਂਦੀ ਗਈ ਹੈ। ਅੰਮ੍ਰਿਤਸਰ ਦੇ ਪ੍ਰਾਈਵੇਟ ਸਕੂਲਾਂ ਵਿੱਚ ਵੀ ਇਹ ਸਹੂਲਤ ਨਹੀਂ ਹੈ, ਜੋ ਇਸ ਸਕੂਲ 'ਚ ਮਿਲੇਗੀ। ਮੈਨੂੰ ਖੁਸ਼ੀ ਹੈ ਕਿ ਇਹ ਪਹਿਲਾ ਸਕੂਲ ਬਣਿਆ ਹੈ।
-
ਰੰਗਲੇ ਪੰਜਾਬ ਦਾ ਸਿੱਖਿਆ ਕ੍ਰਾਂਤੀ ਵੱਲ ਇੱਕ ਹੋਰ ਇਤਿਹਾਸਕ ਕਦਮ... ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੰਜਾਬ ਦੇ ਪਹਿਲੇ #SchoolofEminence ਦੇ ਉਦਘਾਟਨ ਮੌਕੇ ਕੌਮੀ ਕਨਵੀਨਰ @ArvindKejriwal ਜੀ ਨਾਲ ਛੇਹਰਟਾ ਤੋਂ Live.... https://t.co/Es7XFpILlR
— Bhagwant Mann (@BhagwantMann) September 13, 2023 " class="align-text-top noRightClick twitterSection" data="
">ਰੰਗਲੇ ਪੰਜਾਬ ਦਾ ਸਿੱਖਿਆ ਕ੍ਰਾਂਤੀ ਵੱਲ ਇੱਕ ਹੋਰ ਇਤਿਹਾਸਕ ਕਦਮ... ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੰਜਾਬ ਦੇ ਪਹਿਲੇ #SchoolofEminence ਦੇ ਉਦਘਾਟਨ ਮੌਕੇ ਕੌਮੀ ਕਨਵੀਨਰ @ArvindKejriwal ਜੀ ਨਾਲ ਛੇਹਰਟਾ ਤੋਂ Live.... https://t.co/Es7XFpILlR
— Bhagwant Mann (@BhagwantMann) September 13, 2023ਰੰਗਲੇ ਪੰਜਾਬ ਦਾ ਸਿੱਖਿਆ ਕ੍ਰਾਂਤੀ ਵੱਲ ਇੱਕ ਹੋਰ ਇਤਿਹਾਸਕ ਕਦਮ... ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੰਜਾਬ ਦੇ ਪਹਿਲੇ #SchoolofEminence ਦੇ ਉਦਘਾਟਨ ਮੌਕੇ ਕੌਮੀ ਕਨਵੀਨਰ @ArvindKejriwal ਜੀ ਨਾਲ ਛੇਹਰਟਾ ਤੋਂ Live.... https://t.co/Es7XFpILlR
— Bhagwant Mann (@BhagwantMann) September 13, 2023
ਪਹਿਲਾਂ ਸਕੂਲ ਤਿਆਰ: ਸੀਐਮ ਭਗਵੰਤ ਮਾਨ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਦਿੱਤੀ ਗਈ ਸਭ ਤੋਂ ਵੱਡੀ ਗਾਰੰਟੀ ਸਿੱਖਿਆ ਹੈ। ਅਸੀਂ ਇਸ ਗਾਰੰਟੀ ਨੂੰ ਪੂਰਾ ਕੀਤਾ ਹੈ। ਪਹਿਲਾ ਸਕੂਲ ਤਿਆਰ ਹੈ। ਹੁਣ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਸ਼ੁਰੂ ਹੋਣਗੇ। ਪੰਜਾਬ ਲਈ ਇਹ ਅਸੰਭਵ ਜਾਪਦਾ ਸੀ ਪਰ ਸਾਰਿਆਂ ਨੇ ਸਖ਼ਤ ਮਿਹਨਤ ਕੀਤੀ ਅਤੇ ਸਾਡਾ ਪਹਿਲਾ ਐਮੀਨੈਂਸ ਸਕੂਲ ਤਿਆਰ ਹੈ।ਇੱਥੇ ਮਾਪੇ ਪ੍ਰਾਈਵੇਟ ਤੋਂ ਸ਼ਿਫਟ ਹੋ ਕੇ ਇੱਥੇ ਦਾਖ਼ਲ ਹੋਏ ਹਨ। ਇਹ ਮਾਪਿਆਂ ਦਾ ਵਿਸ਼ਵਾਸ ਹੈ। ਹੁਣ ਅਸੀਂ 20-20 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਹੈ। ਟਰਾਂਸਪੋਰਟ ਸ਼ੁਰੂ ਕਰ ਦਿੱਤੀ ਗਈ ਹੈ। ਟਰਾਂਸਪੋਰਟ ਨਾ ਹੋਣ ਕਾਰਨ ਮਾਪੇ ਵੀ ਸਿਆਣੀ ਕੁੜੀਆਂ ਨੂੰ ਕੱਢ ਦਿੰਦੇ ਸਨ। ਪੰਜਾਬ ਦੇ ਲੋਕ ਇੱਜ਼ਤ ਨਾਲ ਦੇਖਦੇ ਸਨ। ਅਸੀਂ ਇੱਕ ਰਾਸ਼ਟਰ ਅਤੇ ਪੂਰੇ ਦੇਸ਼ ਲਈ ਸਿੱਖਿਆ ਦੀ ਗੱਲ ਕਰਦੇ ਹਾਂ। ਜਿਸ ਤਰ੍ਹਾਂ ਅਮੀਰਾਂ ਦੇ ਬੱਚੇ ਸਿੱਖਿਆ ਪ੍ਰਾਪਤ ਕਰਦੇ ਹਨ, ਉਸੇ ਤਰ੍ਹਾਂ ਗਰੀਬਾਂ ਦੇ ਬੱਚੇ ਵੀ ਸਿੱਖਿਆ ਪ੍ਰਾਪਤ ਕਰਨ ਲੱਗ ਜਾਣਗੇ।
- Arvind Kejriwal Punjab Visit: ਤਿੰਨ ਦਿਨਾਂ ਪੰਜਾਬ ਦੌਰੇ ਤੋਂ ਪਹਿਲਾਂ 'ਆਪ' ਸੁਪਰੀਮੋ ਕੇਜਰੀਵਾਲ ਦਾ ਐਲਾਨ, ਕਿਹਾ- ਪੰਜਾਬ ਦਾ ਹਰ ਸਕੂਲ ਬਣਾਵਾਂਗੇ ਸ਼ਾਨਦਾਰ
- Supervisor Harmel Kaur arrested: ਵਿਜੀਲੈਂਸ ਨੇ ਸੁਪਰਵਾਈਜ਼ਰ ਨੂੰ ਆਂਗਨਵਾੜੀ ਹੈਲਪਰ ਭਰਤੀ ਕਰਵਾਉਣ ਬਦਲੇ ਰਿਸ਼ਵਤ ਲੈਂਦਿਆ ਰੰਗੇ ਹੱਥੀ ਕੀਤਾ ਗ੍ਰਿਫ਼ਤਾਰ
- Arvind Kejriwal Punjab Visit Updates: ਆਪ ਸੁਪਰੀਮੋ ਦੀ ਆਮਦ 'ਤੇ ਸਰਕਾਰ ਨੂੰ ਸਤਾਉਣ ਲੱਗਾ ਵਿਰੋਧ ਦਾ ਡਰ, ਬੇਰੁਜ਼ਗਾਰਾਂ ਤੇ ਸਿਆਸੀ ਲੀਡਰਾਂ ਨੂੰ ਕੀਤਾ ਗ੍ਰਿਫ਼ਤਾਰ, ਵਿਰੋਧੀਆਂ ਨੇ ਚੁੱਕੇ ਸਵਾਲ
ਸੋਸ਼ਲ ਮੀਡੀਆ 'ਤੇ ਕੀ ਬੋਲੇ ਕੇਜਰੀਵਾਲ: ਪੰਜਾਬ ਆਉਣ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ 'ਤੇ ਕਿਹਾ- ਮੈਂ ਅੱਜ ਤੋਂ ਪੰਜਾਬ ਦੇ ਤਿੰਨ ਦਿਨਾਂ ਦੌਰੇ 'ਤੇ ਹਾਂ। ਭਗਵੰਤ ਮਾਨ ਜੀ ਨੇ ਪੰਜਾਬ ਦਾ ਪਹਿਲਾ ਸਕੂਲ ਆਫ਼ ਐਮੀਨੈਂਸ ਬਣਾਇਆ ਹੈ। ਅੱਜ ਉਨ੍ਹਾਂ ਨਾਲ ਇਸ ਦਾ ਉਦਘਾਟਨ ਕਰਨਗੇ। ਹੁਣ ਪੰਜਾਬ ਦੇ ਗਰੀਬ ਲੋਕਾਂ ਨੂੰ ਵੀ ਚੰਗੀ ਸਿੱਖਿਆ ਮਿਲਣੀ ਸ਼ੁਰੂ ਹੋ ਜਾਵੇਗੀ। ਸਾਨੂੰ ਇੱਕ ਗਰੀਬ ਬੱਚੇ ਨੂੰ ਚੰਗੀ ਸਿੱਖਿਆ ਪ੍ਰਦਾਨ ਕਰਨ ਵਿੱਚ ਹਿੱਸਾ ਲੈਣਾ ਚਾਹੀਦਾ ਹੈ - ਇਸ ਤੋਂ ਵੱਡਾ ਕੋਈ ਪੁੰਨ ਦਾ ਕੰਮ ਨਹੀਂ ਹੈ, ਰਾਸ਼ਟਰ ਨਿਰਮਾਣ ਦਾ ਇਸ ਤੋਂ ਵੱਡਾ ਕੋਈ ਕੰਮ ਨਹੀਂ ਹੈ। ਮੈਂ ਅੱਜ ਉਸ ਸਕੂਲ ਨੂੰ ਦੇਖ ਕੇ ਬਹੁਤ ਉਤਸ਼ਾਹਿਤ ਹਾਂ। ਹੁਣ ਇੱਕ ਇੱਕ ਕਰਕੇ ਪੰਜਾਬ ਦੇ ਸਾਰੇ ਸਕੂਲਾਂ ਨੂੰ ਸ਼ਾਨਦਾਰ ਬਣਾਇਆ ਜਾਵੇਗਾ।