ਅੰਮ੍ਰਿਤਸਰ: ਮਜੀਠਾ ਦੇ ਨਜ਼ਦੀਕ ਪੈਂਦੇ ਪਿੰਡ ਨਵੇਂ ਨਾਗ ਵਿੱਚ ਦਵਾਈਆਂ ਦੀ ਫੈਕਟਰੀ ਵਿੱਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਕਵਾਲਟੀ ਫਾਰਮ ਨਾਂਅ ਦੀ ਫੈਕਟਰੀ ਵਿੱਚ ਇਹ ਭਿਆਨਕ ਅੱਗ ਲਗਣ ਕਾਰਨ ਲੱਖਾਂ ਦੀ ਮਸ਼ੀਨਰੀ ਸੜ ਕੇ ਸੁਆਹ ਹੋ ਗਈ।
ਲੱਖਾਂ ਦਾ ਸਮਾਨ ਹੋਇਆ ਸੜ੍ਹ ਕੇ ਸਵਾਹ
ਫੈਕਟਰੀ ਵਿੱਚ ਕੰਮ ਕਰਨ ਵਾਲੇ ਵਰਕਰਾਂ ਮੁਤਾਬਕ ਅਚਾਨਕ ਅੱਗ ਲੱਗ ਜਾਣ ਕਾਰਨ ਫੈਕਟਰੀ ਵਿੱਚ ਲੱਗੀਆ ਲੱਖਾਂ ਦੀਆ ਮਸ਼ੀਨਾਂ ਸੜ ਕੇ ਸੁਆਹ ਹੋ ਗਈਆਂ ਹਨ। ਹਾਲਾਂਕਿ ਮੌਕੇ 'ਤੇ ਮੌਜੂਦ ਅੱਗ ਬੁਝਾਉ ਦਸਤੇ ਦੀ ਗੱਡੀਆਂ ਨੇ ਅੱਗ 'ਤੇ ਕਾਬੂ ਕਰ ਲਿਆ ਗਿਆ ਹੈ।
ਇਸ ਮੌਕੇ ਚਸ਼ਮਦੀਦ ਲੋਕਾਂ ਦਾ ਕਹਿਣਾ ਸੀ ਕਿ ਜੇਕਰ ਗੱਲ ਕੀਤੀ ਜਾਵੇ ਅੱਗ ਲਗਣ ਦੇ ਕਾਰਨ ਦਾ ਤਾਂ ਹੁਣ ਤੱਕ ਇਸ ਸਬੰਧੀ ਪਤਾ ਨਹੀ ਲੱਗ ਸਕਿਆ ਹੈ, ਪਰ ਅੱਗ ਸ਼ਾਰਟ ਸਰਕਟ ਨਾਲ ਲੱਗੀ ਹੋ ਸਕਦੀ ਹੈ, ਜਿਸ ਦੇ ਕਾਰਨ ਕੋਈ ਜਾਨੀ ਨੁਕਸਾਨ ਨਹੀ ਹੋਇਆ ਹੈ ਪਰ ਮਸ਼ੀਨਰੀ ਅਤੇ ਹੋਰ ਜ਼ਰੂਰੀ ਸਮਾਨ ਪੂਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਗਿਆ ਹੈ।