ਅੰਮ੍ਰਿਤਸਰ: ਬੀਤੇ ਦਿਨੀਂ ਸ਼ਹਿਰ ਦੇ ਹਾਲ ਬਾਜ਼ਾਰ ਦੀ ਬਾਬਾ ਦੀਪ ਸਿੰਘ ਮਾਰਕਿਟ ਦੇ ਦੁਕਾਨਦਾਰਾਂ ਵਿਚਕਾਰ ਹੋਈ ਝੜਪ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਇਸ ਬਾਰੇ ਪੀੜਤ ਦੁਕਾਨਦਾਰ ਨੇ ਕਿਹਾ ਕਿ ਉਹ ਬਾਬਾ ਦੀਪ ਸਿੰਘ ਮਾਰਕਿਟ ਦੇ ਮਾਲਕ ਹਨ ਤੇ ਬਾਕੀ ਦੇ ਦੁਕਾਨਦਾਰ ਉਨ੍ਹਾਂ ਦੇ ਕਿਰਾਏਦਾਰ ਹਨ।
ਦੁਕਾਨ ਦਾ ਮਾਲਕ ਉਸ ਦੇ ਕੰਮ ਤੋਂ ਈਰਖਾ ਕਰਦਾ ਹੈ, ਕਿਉਂਕਿ ਉਨ੍ਹਾਂ ਦਾ ਕੰਮ ਬਾਬਾ ਦੀਪ ਸਿੰਘ ਮਾਰਕਿਟ ਵਿੱਚ ਵਧੇਰੇ ਚਲਦਾ ਹੈ ਤੇ ਗਾਹਕਾਂ ਦੀ ਦੁਕਾਨ 'ਤੇ ਭੀੜ ਲੱਗੀ ਰਹਿੰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਬੀਤੇ ਦਿਨੀਂ ਦੁਕਾਨ ਦੇ ਬਾਹਰ ਲੱਗੇ ਕਾਉਂਟਰ ਨੂੰ ਲੈ ਕੇ ਵਿਵਾਦ ਹੋਇਆ ਸੀ। ਇਸ ਵਿਵਾਦ ਕਰਕੇ ਕਾਫ਼ੀ ਨੁਕਸਾਨ ਵੀ ਹੋਇਆ ਹੈ ਤੇ ਜਿਸ ਮਾਮਲੇ ਵਿੱਚ ਉਨ੍ਹਾਂ ਨੇ ਪੁਲਿਸ ਵੱਲੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
ਦੂਜੀ ਧਿਰ ਨੇ ਕਿਹਾ ਕਿ ਬਾਬਾ ਦੀਪ ਮਾਰਕਿਟ ਦਾ ਰਸਤਾ ਬਹੁਤ ਤੰਗ ਹੈ, ਜਿਥੇ ਆਉਣ ਜਾਣ ਵਿੱਚ ਬਹੁਤ ਦਿੱਕਤ ਹੁੰਦੀ ਹੈ। ਉਨ੍ਹਾਂ ਨੇ ਲੜਾਈ ਦਾ ਕਾਰਨ ਦਸਦੇ ਹੋਏ ਕਿਹਾ ਕਿ ਰਸਤਾ ਤੰਗ ਹੋਣ ਦੇ ਬਾਵਜੂਦ ਵੀ ਕੁਲਜੀਤ ਨੇ ਆਪਣਾ ਦੁਕਾਨ ਦਾ ਕਾਉਂਟਰ ਬਾਹਰ ਲਗਾਇਆ ਹੋਇਆ ਸੀ ਜਿਸ ਨੂੰ ਅੰਦਰ ਕਰਵਾਉਣ ਲਈ ਉਨ੍ਹਾਂ ਦੁਕਾਨਦਾਰਾਂ ਨੇ ਕੁਲਜੀਤ ਨੂੰ ਕਿਹਾ ਤਾਂ ਕੁਲਜੀਤ ਨੇ ਇਤਰਾਜ਼ਯੋਗ ਸ਼ਬਦਾਵਲੀ ਵਰਤਣੀ ਸ਼ੁਰੂ ਕਰ ਦਿੱਤੀ ਜਿਸ ਨਾਲ ਮਾਮਲਾ ਹੋਰ ਵੱਧ ਗਿਆ। ਉਨ੍ਹਾਂ ਨੇ ਕਿਹਾ ਕਿ ਫਿਰ ਮਾਰਕਿਟ ਦੇ ਮੋਹਤਬਾਰ ਵਿਅਕਤੀਆਂ ਨੇ ਮਾਮਲੇ ਨੂੰ ਸੁਲਝਾਉਣ ਤੇ ਰਜ਼ਾਮੰਦੀ ਕਰਵਾਉਣ ਦੀ ਕੋਸ਼ਿਸ਼ ਕੀਤੀ।
ਉੱਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਥਾਣੇ ਵਿੱਚ ਦੋਹਾਂ ਧਿਰਾਂ ਦੀ ਆਪਸੀ ਰਜ਼ਾਮੰਦੀ ਹੋ ਗਈ ਹੈ ਤੇ ਮਾਮਲਾ ਸੁਲਝ ਗਿਆ ਹੈ।
ਇਹ ਵੀ ਪੜ੍ਹੋ:ਗੁੰਮ ਹੋਈਆਂ ਨਸ਼ਾਮੁਕਤੀ ਗੋਲੀਆਂ ਦੇ ਮਾਮਲੇ 'ਚ ਕੈਪਟਨ ਨੇ ਜਾਂਚ ਕਮੇਟੀ ਨੂੰ ਪੜਤਾਲ ਤੇਜ਼ ਕਰਨ ਦੇ ਦਿੱਤੇ ਹੁਕਮ