ETV Bharat / state

Kisan Mela 2023 : ਅੰਮ੍ਰਿਤਸਰ 'ਚ ਕਿਸਾਨ ਮੇਲੇ ਦੀ ਸ਼ੁਰੂਆਤ, ਮੇਲੇ ਵਿੱਚ ਕਿਸਾਨਾਂ ਨੂੰ ਮਿਲੇਗਾ ਫਾਇਦਾ - latest news of kisan mela

ਅੰਮ੍ਰਿਤਸਰ ਵਿਖੇ ਕਿਸਾਨ ਮੇਲਿਆਂ ਦੀ ਸ਼ੁਰੂਆਤ ਦੌਰਾਨ ਖੇਤੀ ਮਾਹਿਰਾਂ ਨੇ ਮੇਲੇ ਦੀ ਰੂਪ-ਰੇਖਾ ਦੱਸੀ ਜਿਸ ਵਿੱਚ ਉਨ੍ਹਾਂ ਕਿਹਾ ਕਿ ਅਜੋਕਾ ਦੌਰ ਵਿਗਿਆਨਕ ਤੇ ਤਕਨੀਕੀ ਖੇਤੀ ਦਾ ਹੈ ਤੇ ਮੇਲਿਆਂ ਦਾ ਉਦੇਸ਼ ਵਿਗਿਆਨਕ ਖੇਤੀ ਤਕਨੀਕਾਂ ਨੂੰ ਕਿਸਾਨਾਂ ਤੱਕ ਪਹੁੰਚਾਉਣਾ ਹੈ।

Kisan Mela started In Amritsar
Kisan Mela 2023 : ਅੰਮ੍ਰਿਤਸਰ ਤੋਂ ਹੋਈ ਕਿਸਾਨ ਮੇਲੇ ਦੀ ਸ਼ੁਰੂਆਤ,ਮੇਲੇ ਦਾ ਕਿਸਾਨਾਂ ਨੂੰ ਹੋਵੇਗਾ ਫਾਇਦਾ
author img

By ETV Bharat Punjabi Team

Published : Sep 7, 2023, 11:10 AM IST

Kisan Mela 2023 : ਅੰਮ੍ਰਿਤਸਰ 'ਚ ਕਿਸਾਨ ਮੇਲੇ ਦੀ ਸ਼ੁਰੂਆਤ

ਅੰਮ੍ਰਿਤਸਰ : ਵਿਗਿਆਨਕ ਖੇਤੀ ਦੇ ਰੰਗ, ਪੀ.ਏ.ਯੂ. ਦੇ ਕਿਸਾਨ ਮੇਲਿਆਂ (Kisan Mela) ਦੇ ਸੰਗ’ ਦੇ ਉਦੇਸ਼ ਨਾਲ ਖੇਤਰੀ ਕਿਸਾਨ ਮੇਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University) ਖੇਤਰੀ ਕੇਂਦਰ, ਅੰਮ੍ਰਿਤਸਰ ਵਿਖੇ ਲਗਾਇਆ ਗਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਵਾਈਸ ਚਾਂਸਲਰ ਸਤਬੀਰ ਸਿੰਘ ਨੇ ਕਿਸਾਨ ਮੇਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਇਸ ਮੇਲੇ 'ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਕੀਤੀਆਂ ਨਵੀਆਂ ਸਿਫਾਰਿਸ਼ਾਂ, ਤਕਨੀਕਾਂ ਅਤੇ ਨਵੀ ਖੇਤੀ ਮਸ਼ੀਨਰੀ ਦੀ ਜਾਣਕਾਰੀ ਦਿੱਤੀ। ਇਸ ਮੇਲੇ ਦੇ ਮੁੱਖ ਮਹਿਮਾਨ ਪੀ.ਏ.ਯੂ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ, ਡਾ. ਅਜਮੇਰ ਸਿੰਘ ਢੱਟ, ਡਾ. ਗੁਰਮੀਤ ਸਿੰਘ ਬੁੱਟਰ ਆਦਿ ਮੌਜੂਦ ਰਹੇ। ਇਸ ਮੌਕੇ ਵਾਈਸ ਚਾਂਸਲਰ ਡਾ.ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਇਹ ਮੇਲੇ ਨਵੀਆਂ ਖੋਜ ਤਕਨੀਕਾਂ ਕਿਸਾਨਾਂ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸਹਿਯੋਗ ਨਾਲ ਹੀ ਪੀ.ਏ.ਯੂ ਨੂੰ ਦੇਸ਼ ਦੀ ਸਰਵੋਤਮ ਖੇਤੀ ਯੂਨੀਵਰਸਿਟੀ ਦੀ ਰੈਂਕਿੰਗ ਹਾਸਿਲ ਕਰਨ ਯੋਗ ਬਣੀ ਹੈ। ਉਨ੍ਹਾਂ ਨੇ ਖੇਤੀ ਨੂੰ ਵਿਗਿਆਨਕ ਲੀਹਾਂ 'ਤੇ ਤੋਰਨ ਲਈ ਖੇਤੀ ਸਾਹਿਤ ਨਾਲ ਜੁੜਨ ਦੀ ਅਪੀਲ ਕੀਤੀ। (Beginning of farmers fairs series)

ਜੰਮੂ ਤੋਂ ਕਲਕੱਤੇ ਤਕ ਰਿਲੀਜ਼ ਕੀਤੇ ਜਾਣ ਦਾ ਉਪਰਾਲਾ : ਵਾਈਸ ਚਾਂਸਲਰ ਨੇ ਬਾਸਮਤੀ ਨੂੰ ਨਿਰਯਾਤ ਯੋਗ ਬਣਾਉਣ ਲਈ ਸਿਫਾਰਿਸ਼ ਅਨੁਸਾਰ ਛਿੜਕਾਅ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ ਬਾਸਮਤੀ ਹੇਠ ਰਕਬਾ ਵਧਿਆ ਹੈ,ਜੋ ਚੰਗਾ ਸ਼ਗਨ ਕਿਹਾ ਜਾ ਸਕਦਾ ਹੈ। ਸਰਕਾਰ ਵੱਲੋਂ ਬਾਸਮਤੀ ਦੀ ਖਰੀਦ ਲਈ ਦਿੱਤਾ ਭਰੋਸਾ ਵੀ ਬਾਸਮਤੀ ਲਈ ਚੰਗਾ ਹੁਲਾਰਾ ਸਾਬਿਤ ਹੋਵੇਗਾ। ਕਣਕ ਦੀ ਆ ਰਹੀ ਫ਼ਸਲ ਬਾਰੇ ਗੱਲ ਕਰਦਿਆਂ ਉਨ੍ਹਾਂ ਪੀਬੀਡਬਲਿਊ 826 ਨੂੰ ਜੰਮੂ ਤੋਂ ਕਲਕੱਤੇ ਤਕ ਰਿਲੀਜ਼ ਕੀਤੇ ਜਾਣ ਦਾ ਜ਼ਿਕਰ ਕੀਤਾ ਗਿਆ। ਉਨ੍ਹਾਂ ਪਰਾਲੀ ਦੀ ਸੰਭਾਲ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਦਿਆਂ ਸਰਫੇਸ ਸੀਡਿੰਗ ਤਕਨੀਕ ਦੀ ਤਜਵੀਜ਼ ਕੀਤੀ। ਇਸ ਕਾਰਜ ਲਈ ਵਿਸ਼ੇਸ਼ ਬਿਜਾਈ ਮਸ਼ੀਨ ਦਾ ਜ਼ਿਕਰ ਕਰਦਿਆਂ ਡਾ ਗੋਸਲ ਨੇ ਸਰਕਾਰੀ ਸਬਸਿਡੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਸਰ੍ਹੋਂ ਦੀਆਂ ਕਨੋਲਾ ਕਿਸਮਾਂ ਦੀ ਬਿਜਾਈ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਅਤੇ ਨਾਲ ਹੀ ਸੰਯੁਕਤ ਖੇਤੀ ਪ੍ਰਣਾਲੀ ਅਪਣਾ ਕੇ ਆਪਣੇ ਪਰਿਵਾਰ ਦੀਆਂ ਲੋੜਾਂ ਦੀ ਪੂਰਤੀ ਲਈ ਕਿਹਾ। ਉਨ੍ਹਾਂ ਦੱਸਿਆ ਕਿ ਢਾਈ ਏਕੜ 'ਚ ਇਸ ਪ੍ਰਣਾਲੀ ਨੂੰ ਅਪਣਾਅ ਕੇ ਕਿਸਾਨ ਲਾਹਾ ਲੈ ਸਕਦੇ ਹਨ।

ਖੇਤੀ ਨੂੰ ਕਾਰੋਬਾਰੀ ਰਾਹਾਂ ਉੱਪਰ ਤੋਰਨਾ ਸਮੇਂ ਦੀ ਲੋੜ : ਖਾਦਾਂ ਦੀ ਢੁਕਵੀਂ ਵਰਤੋਂ ਕਰਕੇ ਖਰਚੇ ਘਟਾਉਣ ਤੇ ਘਰੇਲੂ ਸਬਜ਼ੀ ਬਗੀਚੀ ਰਾਹੀਂ ਪਰਿਵਾਰਕ ਲੋੜਾਂ ਵੱਲ ਜੁੜਨ ਲਈ ਕਿਸਾਨਾਂ ਨੂੰ ਡਾ. ਗੋਸਲ ਨੇ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਖ਼ਰਚ ਘਟਾਉਣ ਲਈ ਕਿਰਾਏ ਤੇ ਸੰਦਾਂ ਦੀ ਵਰਤੋਂ ਲਈ ਕਿਸਾਨਾਂ ਨੂੰ ਤੁਰਨਾ ਚਾਹੀਦਾ ਹੈ। ਖੇਤੀ ਦੇ ਨਾਲ ਹੀ ਖੇਤੀ ਊਧਮ ਵੱਲ ਤੁਰਨ ਲਈ ਕਿਸਾਨਾਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਖੇਤੀ ਨੂੰ ਕਾਰੋਬਾਰ ਵੱਲ ਵਧਾਉਣਾ ਸਮੇਂ ਦੀ ਮੰਗ ਕਿਹਾ। ਉਹਨਾਂ ਨੇ ਨਾਗ ਕਲਾਂ ਕੇਂਦਰ ਦੀਆਂ ਖੇਤੀ ਵਿੱਚ ਵਿਸ਼ੇਸ਼ ਕੋਸ਼ਿਸ਼ਾਂ ਦਾ ਜ਼ਿਕਰ ਵੀ ਕੀਤਾ ਅਤੇ ਨਾਲ ਹੀ ਕਿਸਾਨਾਂ ਨੂੰ ਅਗਲੇ ਫ਼ਸਲੀ ਸੀਜ਼ਨ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਲਗਾਤਾਰ ਯੂਨੀਵਰਸਿਟੀ ਨਾਲ ਜੁੜੇ ਰਹਿਣ।

ETV Bharat Logo

Copyright © 2024 Ushodaya Enterprises Pvt. Ltd., All Rights Reserved.