ਅੰਮ੍ਰਿਤਸਰ: ਅੱਜ ਅੰਮ੍ਰਿਤਸਰ 'ਚ ਰੇਲਵੇ ਟਰੈਕ 'ਤੇ ਬੈਠੇ ਕਿਸਾਨਾਂ ਨੇ ਖੇਤੀ ਆਰਡੀਨੈਂਸ ਦੇ ਵਿਰੋਧ ਵਿੱਚ ਆਪਣੇ ਕੱਪੜੇ ਲਾਹ ਕੇ ਪ੍ਰਦਰਸ਼ਨ ਕੀਤਾ।
ਤੁਹਾਨੂੰ ਦੱਸ ਦੇਈਏ ਕਿ ਰੇਲਵੇ ਟਰੈਕ 'ਤੇ ਬੈਠੇ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਤਹਿਤ ਇਹ ਤੀਜਾ ਦਿਨ ਹੈ ਅਤੇ ਇਹ ਪ੍ਰਦਰਸ਼ਨ ਹੁਣ 29 ਸਤੰਬਰ ਤੱਕ ਜਾਰੀ ਰਹੇਗਾ ਤੇ ਅੱਗੇ ਦੀ ਰਣਨੀਤੀ 28 ਤਰੀਕ ਨੂੰ ਕੋਰ ਕਮੇਟੀ ਨੂੰ ਮਿਲਣ ਤੋਂ ਬਾਅਦ ਬਣਾਈ ਜਾਵੇਗਾ।
ਕਿਸਾਨ ਲਗਾਤਾਰ ਖੇਤੀ ਆਰਡੀਨੈਂਸ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ ਪਰ ਕੇਂਦਰ ਸਰਕਾਰ ਨੇ ਅਜੇ ਇਸ ਮਾਮਲੇ ਵਿਚ ਕੋਈ ਫੈਸਲਾ ਨਹੀਂ ਲਿਆ ਹੈ। ਕਿਸਾਨਾਂ ਮੁਤਾਬਕ ਜੇ ਖੇਤੀਬਾੜੀ ਆਰਡੀਨੈਂਸ ਨੂੰ ਰੱਦ ਨਹੀਂ ਕੀਤਾ ਜਾਂਦਾ ਤਾਂ ਅਗਲੀ ਰਣਨੀਤੀ ਦਾ ਫੈਸਲਾ 28 ਨੂੰ ਕੀਤਾ ਜਾਵੇਗਾ।