ETV Bharat / state

ਝੋਨੇ ਦੀ ਲਵਾਈ ਦੀ ਤਰੀਕ ਵਧਾਉਣ ਨੂੰ ਲੈਕੇ ਕਿਸਾਨਾਂ ਨੇ ਘੇਰੀ ਮਾਨ ਸਰਕਾਰ, ਦਿੱਤੀ ਵੱਡੀ ਚਿਤਾਵਨੀ

author img

By

Published : May 8, 2022, 7:08 PM IST

ਕਿਸਾਨਾਂ ਨੇ ਸਰਕਾਰ ਖਿਲਾਫ਼ ਭੜਾਸ ਕੱਢਦਿਆਂ ਕਿਹਾ ਜੇਕਰ 26 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੁੰਦੀ ਹੈ ਤਾਂ ਇਹ ਅੱਧ ਜੁਲਾਈ ਤੱਕ ਵੀ ਮੁਕੰਮਲ ਨਹੀਂ ਹੋਵੇਗੀ। ਕਿਸਾਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਝੋਨਾ ਦੀ ਲਵਾਈ ਦਾ ਸਮਾਂ 10 ਜੂਨ ਤੋਂ ਪਹਿਲਾਂ ਕਰਨ ਦੀ ਇਜ਼ਾਜ਼ਤ ਦਿੱਤੀ ਜਾਵੇ ਤਾਂ ਕਿ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਜਾਂ ਤੰਗੀ ਨਾ ਆਵੇ।

ਝੋਨੇ ਦੀ ਤਾਰੀਕ ਵਧਾਉਣ ਨੂੰ ਲੈਕੇ ਕਿਸਾਨਾਂ ਨੇ ਘੇਰੀ ਮਾਨ ਸਰਕਾਰ

ਅੰਮ੍ਰਿਤਸਰ: ਜੰਡਿਆਲਾ ਗੁਰੂ ਦੇ ਨਜ਼ਦੀਕ ਲੱਗਦੇ ਪਿੰਡਾਂ ਦੇ ਕਿਸਾਨਾਂ ਵੱਲੋਂ ਇਕੱਠੇ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਸਬੰਧੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਇਸ ਲਈ ਇਕੱਠੇ ਹੋਏ ਹਾਂ ਕਿਉਂਕਿ ਮਾਨ ਸਰਕਾਰ ਨੇ ਝੋਨਾ ਲਗਾਉਣ ਦੀ ਤਾਰੀਖ 10 ਜੂਨ ਦੀ ਬਜਾਏ 26 ਜੂਨ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਾਝੇ ਦੇ ਇਲਾਕਿਆਂ ’ਚ ਝੋਨੇ ਦੀ ਲਵਾਈ ਸ਼ੁਰੂ ਕਰਨ ਦਾ ਸਮਾਂ 26 ਜੂਨ ਨੂੰ ਤੈਅ ਕੀਤਾ ਹੈ ਜੋ ਕਿ ਇਸ ਨਾਲ ਸਾਡੇ ਕਿਸਾਨਾਂ ਨੂੰ ਕਾਫੀ ਮੁਸ਼ਕਿਲ ਆਵੇਗੀ ਅਤੇ ਨੁਕਸਾਨ ਹੋਵੇਗਾ।

ਕਿਸਾਨਾਂ ਨੇ ਸਰਕਾਰ ਖਿਲਾਫ਼ ਭੜਾਸ ਕੱਢਦਿਆਂ ਕਿਹਾ ਜੇਕਰ 26 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੁੰਦੀ ਹੈ ਤਾਂ ਇਹ ਅੱਧ ਜੁਲਾਈ ਤੱਕ ਵੀ ਮੁਕੰਮਲ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਹੋਰਨਾਂ ਇਲਾਕਿਆਂ ਨਾਲੋਂ ਪੰਜਾਬ ਦੇ ਮਾਝੇ ਇਲਾਕੇ ਦੇ ਖੇਤਰ ’ਚ ਮੌਸਮ ਦੀ ਤਬਦੀਲੀ ਛੇਤੀ ਹੁੰਦੀ ਹੈ ਜਿੱਥੇ ਕਿ ਠੰਡ ਹੋਰਨਾਂ ਇਲਾਕਿਆਂ ਨਾਲੋਂ ਜ਼ਿਆਦਾ ਪੈਂਦੀ ਹੈ ਜਿਸ ਨਾਲ ਰਹਿੰਦੇ ਸਮੇਂ ਤਰੇਲ ਪੈਣ ਨਾਲ ਝੋਨੇ ਦੀ ਕਾਸ਼ਤ ਪੂਰੀ ਤਰ੍ਹਾਂ ਨਾਲ ਨਹੀਂ ਪੱਕਦੀ ਜਿਸ ਕਾਰਨ ਕਿਸਾਨਾਂ ਨੂੰ ਵੱਡੀ ਮੁਸ਼ਕਿਲ ਅਤੇ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਸਦੇ ਨਾਲ ਹੀ ਦਰਿਆ ਦੇ ਨਾਲ ਲੱਗਦੀਆਂ ਜ਼ਮੀਨਾ ’ਚ ਪਾਣੀ ਦੀ ਘਾਟ ਜ਼ਿਆਦਾ ਮਹਿਸੂਸ ਨਹੀਂ ਹੁੰਦੀ ਕਿਉਂਕਿ ਉਨ੍ਹਾਂ ਥਾਵਾਂ ’ਤੇ ਪਾਣੀ ਦਾ ਪੱਧਰ ਉੱਪਰ ਹੁੰਦਾ ਹੈ ਤਾਂ ਜੋ ਇੰਨ੍ਹਾ ਇਲਾਕਿਆਂ ਵਿੱਚ ਝੋਨੇ ਦੀ ਲਵਾਈ ਦਾ ਸ਼ੁਰੂਆਤੀ ਸਮਾਂ 10 ਜੂਨ ਤੋਂ ਵੀ ਪਹਿਲਾਂ ਸ਼ੁਰੂ ਕਰਨ ਦੀ ਇਜ਼ਾਜਤ ਦਿੱਤੀ ਜਾਵੇ ਤਾਂ ਜੋ ਕਿ ਰਹਿੰਦੇ ਸਮੇਂ ਅਨੁਸਾਰ ਜ਼ਿਮੀਦਾਰ ਆਪਣੇ ਝੋਨੇ ਦੀ ਲਵਾਈ ਬਾਖੂਬੀ ਕਰ ਸਕਣ।

ਕਿਸਾਨਾਂ ਨੇ ਕਿਹਾ ਕਿ ਜੇਕਰ ਸਰਕਾਰ ਝੋਨੇ ਦੀ ਲਵਾਈ ਦੇਰ ਨਾਲ ਸ਼ੁਰੂ ਕਰਵਾਉਂਦੀ ਹੈ ਤੇ ਇਸ ਨਾਲ ਨਾੜ ਚੰਗੀ ਤਰ੍ਹਾਂ ਨਹੀਂ ਪੱਕਦਾ ਅਤੇ ਮੌਸਮ ਦੀ ਤਬਦੀਲੀ ਕਾਰਨ ਨਮੀ ਬਹੁਤ ਜ਼ਿਆਦਾ ਰਹਿੰਦਾ ਹੈ ਜਿਸ ਨਾਲ ਕਿਸਾਨਾਂ ਨੂੰ ਮਜ਼ਬੂਰਨ ਝੋਨੇ ਦੀ ਖੁਰਦ ਬੁਰਦ ਲਈ ਪਰਾਲੀ ਨੂੰ ਅੱਗ ਲਾਉਣੀ ਪੈਂਦੀ ਹੈ ਜਿਸ ਨਾਲ ਪ੍ਰਦੂਸ਼ਣ ਵਿਚ ਵਾਧਾ ਹੁੰਦਾ ਹੈ ਪਰ ਜੇਕਰ ਕਿਸਾਨਾਂ ਨੂੰ ਝੋਨੇ ਲਈ ਜ਼ਿਆਦਾ ਸਮਾਂ ਮਿਲਦਾ ਹੈ ਤਾਂ ਇਸ ਨਾਲ ਨਾੜ ਚੰਗੀ ਤਰ੍ਹਾਂ ਪੱਕੇਗਾ ਤੇ ਕਿਸਾਨਾਂ ਸਮੇਂ ਰਹਿੰਦੇ ਹੋਰਨਾਂ ਫਸਲਾਂ ਦੀ ਬਿਜਾਈ ਕਰ ਸਕਦੇ ਹਨ। ਜਿਸ ਨਾਲ ਪਰਾਲੀ ਨੂੰ ਅੱਗ ਨਹੀਂ ਲਗੇਗੀ ਤੇ ਨਾ ਹੀ ਕਿਸੇ ਤਰ੍ਹਾਂ ਦਾ ਕੋਈ ਪ੍ਰਦੂਸ਼ਨ ਹੋਵੇਗਾ।

ਕਿਸਾਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਝੋਨਾ ਦੀ ਲਵਾਈ ਦਾ ਸਮਾਂ 10 ਜੂਨ ਤੋਂ ਪਹਿਲਾਂ ਕਰਨ ਦੀ ਇਜ਼ਾਜ਼ਤ ਦਿੱਤੀ ਜਾਵੇ ਤਾਂ ਕਿ ਕਿਸਾਨਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਜਾਂ ਤੰਗੀ ਨਾ ਆਵੇ। ਉਨ੍ਹਾਂ ਕਿਹਾ ਕਿ ਜੋ ਸਰਕਾਰ ਨੇ ਪਿੰਡਾਂ ਵਿੱਚ ਅੱਠ ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਉਹ ਵੀ ਵਾਧਾ ਮਾਨ ਸਰਕਾਰ ਨੂੰ ਪੂਰਾ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ:ਮਹਿੰਗਾਈ ਖ਼ਿਲਾਫ ਬਠਿੰਡਾ 'ਚ ਲੋਕਾਂ ਨੇ ਸਿਰ 'ਤੇ ਸਿਲੰਡਰ ਰੱਖ ਕੇ ਕੀਤਾ ਪ੍ਰਦਰਸ਼ਨ

ETV Bharat Logo

Copyright © 2024 Ushodaya Enterprises Pvt. Ltd., All Rights Reserved.